Pregnant women stair tips: ਔਰਤਾਂ ਲਈ ਪ੍ਰੈਗਨੈਂਸੀ ਦਾ ਸਮਾਂ ਬਹੁਤ ਖਾਸ ਹੁੰਦਾ ਹੈ। ਇਸ ਦੌਰਾਨ ਔਰਤਾਂ ਨੂੰ ਆਪਣੇ ਨਾਲ-ਨਾਲ ਗਰਭ ‘ਚ ਪਲ ਰਹੇ ਬੱਚੇ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਦੋਸਤ, ਗੁਆਂਢੀ, ਰਿਸ਼ਤੇਦਾਰ ਅਤੇ ਹੋਰ ਬਹੁਤ ਸਾਰੇ ਲੋਕ ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਪੋਜ਼ੀਟਿਵ ਰਹਿਣ ਦੀ ਸਲਾਹ ਦਿੰਦੇ ਹਨ। ਇੰਨਾ ਹੀ ਨਹੀਂ ਘਰ ਦੇ ਬਜ਼ੁਰਗ ਇਸ ਦੌਰਾਨ ਔਰਤਾਂ ਨੂੰ ਪੌੜੀਆਂ ਚੜ੍ਹਨ ਤੋਂ ਵੀ ਮਨ੍ਹਾ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰੈਗਨੈਂਸੀ ਦੌਰਾਨ ਪੌੜੀਆਂ ਚੜ੍ਹਨ ਨਾਲ ਔਰਤਾਂ ਥਕਾਵਟ ਮਹਿਸੂਸ ਕਰ ਸਕਦੀਆਂ ਹਨ। ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪੌੜੀਆਂ ਚੜ੍ਹਨ ਨਾਲ ਔਰਤਾਂ ਦੀ ਸਿਹਤ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਔਰਤਾਂ ਅਕਸਰ ਇਸ ਗੱਲ ਨੂੰ ਲੈ ਕੇ ਉਲਝਣ ‘ਚ ਰਹਿੰਦੀਆਂ ਹਨ ਕਿ ਇਸ ਸਮੇਂ ਦੌਰਾਨ ਪੌੜੀਆਂ ਚੜ੍ਹਨੀਆਂ ਚਾਹੀਦੀਆਂ ਹਨ ਜਾਂ ਨਹੀਂ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਪ੍ਰੈਗਨੈਂਸੀ ਦੌਰਾਨ ਪੌੜੀਆਂ ਚੜ੍ਹਨੀਆਂ ਚਾਹੀਦੀਆਂ ਹਨ ਜਾਂ ਨਹੀਂ…
ਕੀ ਪ੍ਰੈਗਨੈਂਸੀ ਦੌਰਾਨ ਪੌੜੀਆਂ ਚੜ੍ਹਨਾ ਠੀਕ ਹੈ?
ਪ੍ਰੈਗਨੈਂਸੀ ਦੇ ਸ਼ੁਰੂਆਤੀ ਦਿਨਾਂ ‘ਚ ਸਰੀਰ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ। ਇਸ ਲਈ ਇਸ ਸਮੇਂ ਦੌਰਾਨ ਪੌੜੀਆਂ ਚੜ੍ਹਨਾ ਸੁਰੱਖਿਅਤ ਮੰਨਿਆ ਜਾਂਦਾ ਹੈ। ਜੇਕਰ ਪ੍ਰੇਗਨੈਂਟ ਔਰਤਾਂ ਪਹਿਲੇ 2-3 ਮਹੀਨਿਆਂ ‘ਚ ਪੌੜੀਆਂ ਚੜ੍ਹਦੀਆਂ ਹਨ ਤਾਂ ਇਸ ਨਾਲ ਉਨ੍ਹਾਂ ਦਾ ਸਰੀਰ ਵੀ ਹੈਲਥੀ ਰਹਿੰਦਾ ਹੈ। ਡਾਕਟਰਾਂ ਮੁਤਾਬਕ ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਹਲਕੀ ਕਸਰਤ ਕਰਨੀ ਚਾਹੀਦੀ ਹੈ। ਪੌੜੀਆਂ ਚੜ੍ਹਨਾ ਵੀ ਇੱਕ ਤਰ੍ਹਾਂ ਦੀ ਕਸਰਤ ਮੰਨਿਆ ਜਾਂਦਾ ਹੈ। ਇਸ ਲਈ ਸ਼ੁਰੂਆਤੀ ਪੜਾਅ ‘ਚ ਪੌੜੀਆਂ ਚੜ੍ਹਨਾ ਸੁਰੱਖਿਅਤ ਮੰਨਿਆ ਜਾਂਦਾ ਹੈ।
ਪ੍ਰੈਗਨੈਂਸੀ ਦੌਰਾਨ ਪੌੜੀਆਂ ਚੜ੍ਹਨ ਦੇ ਕੀ ਹਨ ਫਾਇਦੇ ?
- ਮਾਹਿਰਾਂ ਮੁਤਾਬਕ ਜੇਕਰ ਔਰਤਾਂ ਪ੍ਰੈਗਨੈਂਸੀ ਦੇ ਪਹਿਲੇ 2-3 ਮਹੀਨਿਆਂ ‘ਚ ਪੌੜੀਆਂ ਚੜ੍ਹਦੀਆਂ ਹਨ ਤਾਂ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਨਹੀਂ ਹੁੰਦੀ।
- ਪੌੜੀਆਂ ਚੜ੍ਹਨ ਨਾਲ ਜੇਸਟੇਸ਼ਨਲ ਸ਼ੂਗਰ ਦੇ ਖਤਰੇ ਨੂੰ ਵੀ ਬਹੁਤ ਹੱਦ ਤੱਕ ਘੱਟ ਕੀਤਾ ਜਾਂਦਾ ਹੈ।
- ਰਿਸਰਚ ਮੁਤਾਬਕ ਜੇਕਰ ਔਰਤਾਂ ਪ੍ਰੈਗਨੈਂਸੀ ਦੌਰਾਨ ਪੌੜੀਆਂ ਚੜ੍ਹਦੀਆਂ ਹਨ ਤਾਂ ਇਸ ਦਾ ਉਨ੍ਹਾਂ ਦੀ ਸਿਹਤ ‘ਤੇ ਪੋਜ਼ੀਟਿਵ ਅਸਰ ਪੈਂਦਾ ਹੈ।
ਪ੍ਰੈਗਨੈਂਸੀ ‘ਚ ਪੌੜੀਆਂ ਚੜ੍ਹਨ ਦੇ ਨੁਕਸਾਨ
- ਪ੍ਰੈਗਨੈਂਸੀ ਦੇ ਚੌਥੇ ਜਾਂ ਪੰਜਵੇਂ ਮਹੀਨੇ ਤੋਂ ਬਾਅਦ ਔਰਤਾਂ ਦਾ ਸਰੀਰ ਭਾਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਪੌੜੀਆਂ ਚੜ੍ਹਦੇ ਸਮੇਂ ਡਿੱਗਣ ਅਤੇ ਫਿਸਲਣ ਦਾ ਵੀ ਡਰ ਰਹਿੰਦਾ ਹੈ। ਇਸ ਦੌਰਾਨ ਔਰਤਾਂ ਦਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਜਿਸ ਕਾਰਨ ਜਦੋਂ ਵੀ ਔਰਤਾਂ ਪੌੜੀਆਂ ਚੜ੍ਹਦੀਆਂ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ਼, ਸਾਹ ਫੁੱਲਣਾ, ਅਚਾਨਕ ਬਹੁਤ ਤੇਜ਼ ਪਿਆਸ ਲੱਗਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
- ਇਸ ਤੋਂ ਇਲਾਵਾ ਜੇਕਰ ਪ੍ਰੇਗਨੈਂਟ ਔਰਤਾਂ ਪੌੜੀਆਂ ਚੜ੍ਹਦੀਆਂ ਹਨ ਤਾਂ ਗਰਭਪਾਤ ਦਾ ਖਤਰਾ ਵੀ ਵੱਧ ਸਕਦਾ ਹੈ। ਜੇਕਰ ਕੋਈ ਔਰਤ ਪੰਜਵੇਂ ਮਹੀਨੇ ਬਾਅਦ ਪੌੜੀਆਂ ਚੜ੍ਹਦੀ ਹੈ ਤਾਂ ਇਸ ਦਾ ਅਣਜੰਮੇ ਬੱਚੇ ‘ਤੇ ਬੁਰਾ ਅਸਰ ਪੈਂਦਾ ਹੈ। ਜਨਮ ਦੇ ਦੌਰਾਨ ਬੱਚੇ ਦਾ ਭਾਰ ਵੀ ਘਟ ਸਕਦਾ ਹੈ।
ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
- ਜੇਕਰ ਕਿਸੇ ਕਾਰਨ ਕਰਕੇ ਤੁਹਾਨੂੰ ਪੌੜੀਆਂ ਚੜ੍ਹਨਾ ਪੈ ਰਿਹਾ ਹੈ ਤਾਂ ਜਲਦੀ ਨਾ ਕਰੋ।
- ਹਮੇਸ਼ਾ ਹੌਲੀ-ਹੌਲੀ ਪੌੜੀਆਂ ਚੜ੍ਹੋ ਅਤੇ ਉੱਤਰੋ। ਇਸ ਤੋਂ ਇਲਾਵਾ ਪ੍ਰੈਗਨੈਂਸੀ ‘ਚ ਪੌੜੀਆਂ ਉਤਰਦੇ ਅਤੇ ਚੜ੍ਹਦੇ ਸਮੇਂ ਇੱਕ ਹੱਥ ਨਾਲ ਹੈਂਡਰੇਲ ਫੜੋ।
- ਜੇਕਰ ਤੁਹਾਡੇ ਘਰ ਜਾਂ ਦਫਤਰ ਦੀਆਂ ਪੌੜੀਆਂ ‘ਤੇ ਮੈਟ ਵਿਛਿਆ ਹੋਇਆ ਹੈ ਤਾਂ ਇਹ ਵੀ ਧਿਆਨ ਰੱਖੋ ਕਿ ਮੈਟ ਮੁੜਿਆ ਨਾ ਹੋਵੇ। ਪੌੜੀਆਂ ਚੜ੍ਹਨ ਅਤੇ ਉਤਰਦੇ ਸਮੇਂ ਜੇਕਰ ਤੁਹਾਨੂੰ ਸਾਹ ਦੀ ਤਕਲੀਫ ਹੁੰਦੀ ਹੈ ਤਾਂ ਥੋੜ੍ਹਾ ਜਿਹਾ ਰੁੱਕ ਕੇ ਚੱਲੋ।
- ਇਸ ਸਮੇਂ ਦੌਰਾਨ ਜੇ ਤੁਸੀਂ ਢਿੱਲੇ ਕੱਪੜੇ ਪਾਏ ਹਨ ਤਾਂ ਹੀ ਪੌੜੀਆਂ ਦੀ ਵਰਤੋਂ ਨਾ ਕਰੋ।