ਕਾਂਗਰਸ ਨੇ ਸ਼ੁੱਕਰਵਾਰ ਨੂੰ ਮਹਿੰਗਾਈ, ਬੇਰੋਜ਼ਗਾਰੀ ਤੇ ਕਈ ਖੁਰਾਕੀ ਚੀਜ਼ਾਂ ਨੂੰ ਜੀ.ਐੱਸ.ਟੀ. ਦੇ ਦਾਇਰੇ ਵਿੱਚ ਲਿਆਏ ਜਾਣ ਖਿਲਾਫ ਖੂਬ ਪ੍ਰਦਰਸ਼ਨ ਕੀਤਾ। ਮਹਿੰਗਾਈ ਤੇ ਬੇਰੋਜ਼ਗਾਰੀ ਖਿਲਾਫ ਕਾਂਗਰਸ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਨੇਤਾਵਾਂ ਨੇ ਨਾ ਸਿਰਫ ਨਾਅਰੇਬਾਜ਼ੀ, ਮਾਰਚ, ਧਰਨੇ ਤੇ ਬੈਨਰ ਰਾਹੀਂ ਵਿਰੋਧ ਜਤਾਇਆ, ਸਗੋਂ ਕਾਲੇ ਕੱਪੜੇ ਪਹਿਨ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਕਾਂਗਰਸ ਦੇ ਇਸ ਪ੍ਰਦਰਸ਼ਨ ‘ਤੇ ਬੀਜੇਪੀ ਨੇ ਤੰਜ ਕੱਸਿਆ।
ਬੀਜੇਪੀ ਦੇ ਰਮਨ ਮਲਿਕ ਨੇ ਕਾਂਗਰਸੀ ਲੀਡਰਾਂ ਦੀ ਕਾਲੇ ਕੱਪੜਿਆਂ ਵਿੱਚ ਫੋਟੋ ਦੇ ਨਾਲ ਇੱਕ ਹੋਰ ਫਿਲਮੀ ਵਿੱਚ ਡਾਕੂਆਂ ਦੇ ਰੋਲ ਵਿੱਚ ਐਕਟਰਾਂ ਦੀ ਫੋਟੋ ਪੋਸਟ ਕੀਤੀ, ਦੋਵਾਂ ਫੋਟਾਂ ਨੂੰ ਆਹਮੋ-ਸਾਹਮਣੇ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਇਸ਼ਾਰਿਆਂ ‘ਚ ਕਿਹਾ ਕਿ ਕਾਂਗਰਸੀ ਡਾਕੂ ਲੱਗਦੇ ਹਨ। ਪਹਿਲੀ ਫੋਟੋ ਪਾਰਲੀਮੈਂਟ ਤੋਂ ਤੇ ਦੂਜੀਆਂ ਦੋ ਫੋਟੋਆਂ ਫਿਲਮ ਤੋਂ ਹਨ, ਉਨ੍ਹਾਂ ਵਿੱਚ ਬਰਾਬਰ ਦੀ ਸਮਾਨਤਾ ਹੈ।
ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਣੇ 65 ਸਾਂਸਦਾਂ ਸਣੇ ਕਾਂਗਰਸ ਦੇ 335 ਤੋਂ ਵੱਧ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ : PGI ‘ਚ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਅੱਜ ਤੋਂ ਸ਼ੁਰੂ, ਆਯੁਸ਼ਮਾਨ ਸਕੀਮ ਮੁੜ ਹੋਈ ਚਾਲੂ
ਇਸ ਦੌਰਾਨ ਪ੍ਰਿਯੰਕਾ ਦਾ ਇੱਕ ਮਹਿਲਾ ਇੰਸਪੈਕਟਰ ਦਾ ਹੱਥ ਮਰੋੜਦਿਆਂ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ, ਜਿਸ ਵਿੱਚ ਉਹ ਖੂਬ ਗੁੱਸੇ ਵਿੱਚ ਨਜ਼ਰ ਆ ਰਹੇ ਸਨ।
ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਵੀ ਇਸ ਵਿਰੋਧ ਪ੍ਰਦਰਸ਼ਨ ‘ਤੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਾਲੇ ਕੱਪੜਿਆਂ ਵਿੱਚ ਕੀਤੇ ਇਸ ਵਿਰੋਧ ਨੂੰ ਰਾਮ ਭਗਤਾਂ ਦਾ ਅਪਮਾਨ ਦੱਸਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ ਕਾਂਗਰਸ ਨੇ ਜਾਣਬੁੱਝ ਕੇ ਕਾਲੇ ਕੱਪੜਿਆਂ ਵਿੱਚ ਪ੍ਰਦਰਸ਼ਨ ਕੀਤਾ ਹੈ। 5 ਅਗਸਤ ਨੂੰ ਜਿਸ ਰਾਮ ਮੰਦਰ ਦੀ ਨੀਂਹ ਰੱਖੀ ਗਈ ਹੈ, ਉਸੇ ਦਿਨ ਪਿਛਲੇ 2 ਸਾਲਾਂ ਤੋਂ ਕਾਂਗਰਸ ਪ੍ਰਦਰਸ਼ਨ ਕਰ ਰਹੀ ਹੈ।