ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਇਹ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਦਿੱਲੀ ਵਿੱਚ ਹੋ ਰਹੀ ਹੈ। ਇਸ ਦੌਰਾਨ ਸੀ.ਐੱਮ. ਭਗਵੰਤ ਮਾਨ ਅਤੇ ਪੀ.ਐੱਮ. ਨਰਿੰਦਰ ਮੋਦੀ ਵਿਚਾਲੇ ਗਰਮਜੋਸ਼ੀ ਨਾਲ ਮੁਲਾਕਾਤ ਹੋਈ।
ਦਿੱਲੀ ਰਵਾਨਾ ਹੋਣ ਤੋਂ ਪਹਿਲਾਂ CM ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਾਰਾ ਹੋਮਵਰਕ ਕਰ ਲਿਆ ਹੈ। ਉਨ੍ਹਾਂ ਦੇ ਭਾਸ਼ਣ ਦੀਆਂ 130 ਕਾਪੀਆਂ ਨੀਤੀ ਆਯੋਗ ਨੂੰ ਭੇਜੀਆਂ ਗਈਆਂ ਹਨ। ਇਸ ਮੀਟਿੰਗ ਵਿੱਚ ਮਾਨ ਨੇ ਪਾਣੀਆਂ, ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਐਮ.ਐਸ.ਪੀ ਦੀ ਕਾਨੂੰਨੀ ਗਾਰੰਟੀ, ਨਹਿਰੀ ਸਿਸਟਮ ਦੀ ਬਹਾਲੀ, ਬੁੱਢੇ ਨਾਲੇ ਦੀ ਸਫ਼ਾਈ, ਸਨਅਤ ਨੂੰ ਵਧੀਆ ਮਾਹੌਲ ਦੇਣ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਿਹਤ ਸਬੰਧੀ ਮੁੱਦੇ ਉਠਾਉਣਗੇ।
ਸੀ.ਐੱਮ. ਭਗਵੰਤ ਮਾਨ ਨੇ ਪਿਛਲੀ ਕਾਂਗਰਸ ਸਰਕਾਰ ‘ਚ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਮਾਨ ਨੇ ਕਿਹਾ ਕਿ ਨੀਤੀ ਆਯੋਗ ਨੇ ਦੋਵਾਂ ਨੂੰ ਕਈ ਵਾਰ ਬੁਲਾਇਆ ਸੀ। ਇਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਕੀ ਚਾਹੀਦਾ ਹੈ, ਸਾਨੂੰ ਦੱਸੋ ਪਰ ਉਹ ਦੋਵੇਂ ਦਿੱਲੀ ਨਹੀਂ ਗਏ। ਕਿਸੇ ਅਧਿਕਾਰੀ ਨੂੰ ਵੀ ਨਹੀਂ ਭੇਜਿਆ। 3 ਸਾਲਾਂ ਵਿੱਚ ਪੰਜਾਬ ਦਾ ਪਹਿਲਾ ਨੁਮਾਇੰਦਾ ਇਸ ਮੀਟਿੰਗ ਵਿੱਚ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ : CWG 2022 : ਭਾਰਤੀ ਮਹਿਲਾ ਹਾਕੀ ਟੀਮ ਦੀ 16 ਸਾਲਾਂ ਬਾਅਦ ਜਿੱਤਿਆ ਮੈਡਲ, ਨਿਊਜ਼ੀਲੈਂਡ ਨੂੰ ਦਿੱਤੀ ਮਾਤ
CM ਭਗਵੰਤ ਮਾਨ ਨੇ ਕਿਹਾ ਕਿ ਉਹ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨਾਲ ਵੀ ਮੁਲਾਕਾਤ ਕਰਨਗੇ। ਇਸ ਸਮੇਂ ਦੌਰਾਨ ਅਸੀਂ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਕਰਾਂਗੇ। ਇੱਥੋਂ ਅਸੀਂ ਲੰਡਨ, ਸੈਨ ਫਰਾਂਸਿਸਕੋ, ਵੈਨਕੂਵਰ, ਸ਼ਿਕਾਗੋ ਸਮੇਤ ਪੱਛਮੀ ਸੰਸਾਰ ਲਈ ਉਡਾਣਾਂ ਖੋਲ੍ਹਣ ਦੀ ਮੰਗ ਕਰਾਂਗੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ 70 ਫੀਸਦੀ ਪੰਜਾਬੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸਫਰ ਕਰਦੇ ਹਨ। ਸਿੱਧੀਆਂ ਉਡਾਣਾਂ ਨਾਲ ਉਨ੍ਹਾਂ ਦੀ ਪਰੇਸ਼ਾਨੀ ਘੱਟ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: