tiredness herbs benefits: ਅੱਜ ਕੱਲ੍ਹ ਦੇ ਬਿਜ਼ੀ ਲਾਈਫਸਟਾਈਲ ਕਾਰਨ ਸਰੀਰ ਵੱਲ ਧਿਆਨ ਦੇਣਾ ਥੋੜ੍ਹਾ ਔਖਾ ਹੋ ਗਿਆ ਹੈ। ਇਸ ਤੇਜ਼ ਰਫ਼ਤਾਰ ਜ਼ਿੰਦਗੀ ‘ਚ ਹਰ ਕੋਈ ਕਿਸੇ ਨਾ ਕਿਸੇ ਚੀਜ਼ ਲਈ ਭੱਜ ਰਿਹਾ ਹੈ। ਜਿਸ ਕਾਰਨ ਸਿਹਤ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਪਾ ਰਹੇ। ਜ਼ਿਆਦਾ ਕੰਮ ਕਰਨ ਕਾਰਨ ਸਰੀਰ ਵੀ ਜਲਦੀ ਥੱਕਣ ਲੱਗ ਪਿਆ ਹੈ। ਥਕਾਵਟ ਕਾਰਨ ਨੀਂਦ ਨਾ ਆਉਣਾ, ਭੁੱਖ ਨਾ ਲੱਗਣਾ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਸਰੀਰ ਦੀ ਥਕਾਵਟ ਨੂੰ ਦੂਰ ਕਰਨ ਲਈ ਤੁਸੀਂ ਹਰਬਜ਼ ਦਾ ਸੇਵਨ ਕਰ ਸਕਦੇ ਹੋ। ਹਰਬਜ਼ ਸਰੀਰ ਲਈ ਬਹੁਤ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਥਕਾਵਟ ਤੋਂ ਰਾਹਤ ਪਾਉਣ ਲਈ ਤੁਹਾਨੂੰ ਕਿਹੜੇ ਹਰਬਜ਼ ਦਾ ਸੇਵਨ ਕਰਨਾ ਚਾਹੀਦਾ ਹੈ।
ਰੋਜ਼ਮੈਰੀ ਖਾਓ: ਥਕਾਵਟ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰੋਜਮੈਰੀ ਹਰਬਜ ਦਾ ਸੇਵਨ ਕਰ ਸਕਦੇ ਹੋ। ਇਸ ਦੀ ਤੇਜ਼ ਖੁਸ਼ਬੂ ਨਾਲ ਸਰੀਰ ‘ਚ ਐਨਰਜ਼ੀ ਆਉਂਦੀ ਹੈ। ਜੇ ਤੁਸੀਂ ਰੋਜਮੈਰੀ ਤੇਲ ਨੂੰ ਇਨਹੇਲ ਕਰਦੇ ਹੋ ਤਾਂ ਇਹ ਤੁਹਾਡੇ ਬਲੱਡ ਸਟ੍ਰੀਮ ‘ਚ ਕੰਪਾਊਂਡ ‘ਚ ਦਾਖਲ ਕਰਦਾ ਹੈ। ਬਲੱਡ ਸਟ੍ਰੀਮ ਕੰਪਾਊਂਡ ‘ਚ ਦਾਖਲ ਕਰਕੇ ਤੁਹਾਡੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਕਾਰਨ ਤੁਸੀਂ ਬਹੁਤ ਆਰਾਮ ਮਹਿਸੂਸ ਕਰਦੇ ਹੋ। ਰੋਜਮੈਰੀ ਦੀ ਇੱਕ ਟਹਿਣੀ ‘ਚ 3.9 ਕੈਲੋਰੀ, 0.1 ਗ੍ਰਾਮ ਪ੍ਰੋਟੀਨ, 0.2 ਗ੍ਰਾਮ ਫੈਟ, 0.6 ਗ੍ਰਾਮ ਕਾਰਬੋਹਾਈਡਰੇਟ ਅਤੇ 0.4 ਗ੍ਰਾਮ ਫਾਈਬਰ ਹੁੰਦਾ ਹੈ।
ਅਸ਼ਵਗੰਧਾ ਦਾ ਸੇਵਨ ਕਰੋ: ਅਸ਼ਵਗੰਧਾ ਦੀ ਵਰਤੋਂ ਆਦਿ ਕਾਲ ਤੋਂ ਕੀਤੀ ਜਾਂਦੀ ਰਹੀ ਹੈ। ਇਹ ਹਰਬ ਸਰੀਰ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਥਕਾਵਟ ਵੀ ਦੂਰ ਹੋਵੇਗੀ ਅਤੇ ਯਾਦਦਾਸ਼ਤ ਵੀ ਵਧੇਗੀ। ਇਹ ਸੈਲੂਲਰ ਐਨਰਜ਼ੀ ਪ੍ਰੋਡਕਸ਼ਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਦੇ ਸੇਵਨ ਨਾਲ ਐਥਲੈਟਿਕ ਪ੍ਰਦਰਸ਼ਨ ਵਧਦਾ ਹੈ। ਇਸ ‘ਚ ਪਾਏ ਜਾਣ ਵਾਲੇ ਇਲਾਜ ਗੁਣਾਂ ਦੇ ਕਾਰਨ ਇਹ ਤਣਾਅ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਵੀ ਘੱਟ ਕਰਦਾ ਹੈ। ਇਸ ‘ਚ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਸਰੀਰ ‘ਚ ਸੋਜ ਹੋਣ ‘ਤੇ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।
ਪੁਦੀਨੇ ਦਾ ਸੇਵਨ ਕਰੋ: ਥਕਾਵਟ ਤੋਂ ਰਾਹਤ ਪਾਉਣ ਲਈ ਤੁਸੀਂ ਪੁਦੀਨੇ ਦਾ ਸੇਵਨ ਕਰ ਸਕਦੇ ਹੋ। ਇਸ ਦੀ ਮਿੱਠੀ ਖੁਸ਼ਬੂ ਤੁਹਾਡੇ ਸਰੀਰ ਦੀ ਥਕਾਵਟ ਨੂੰ ਦੂਰ ਕਰਦੀ ਹੈ। ਤੁਸੀਂ ਆਪਣੀ ਰੁਟੀਨ ‘ਚ ਪੁਦੀਨੇ ਦੇ ਅਸੈਂਸ਼ੀਅਲ ਤੇਲ ਨੂੰ ਸ਼ਾਮਲ ਕਰ ਸਕਦੇ ਹੋ।
ਜਿਨਸੈਂਗ ਖਾਓ: ਸਰੀਰ ਦੀ ਐਨਰਜ਼ੀ ਨੂੰ ਵਧਾਉਣ ਲਈ ਤੁਸੀਂ ਜਿਨਸੈਂਗ ਹਰਬਜ਼ ਦਾ ਸੇਵਨ ਕਰ ਸਕਦੇ ਹੋ। ਜਿਨਸੈਂਗ ਹਰਬ ਦਿਮਾਗ ਦੇ ਕੰਮਕਾਜ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਦਿਮਾਗ਼ ਦੇ ਕੰਮਕਾਜ ‘ਚ ਵੀ ਕਾਫੀ ਸੁਧਾਰ ਹੁੰਦਾ ਹੈ। ਪਰ ਇਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨਾ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਤੁਹਾਨੂੰ ਸ਼ੂਗਰ, ਡਿਪ੍ਰੈਸ਼ਨ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।