ਬੀਤੇ ਦਿਨੀਂ ਹੱਥ ਵਿੱਚ ਖਾਣੇ ਦੀ ਪਲੇਟ ਲੈ ਕੇ ਫੌਜੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਜਿਸ ਵਿਚ ਸਿਪਾਹੀ ਨੇ ਖਾਣੇ ਦੀ ਗੁਣਵੱਤਾ ‘ਤੇ ਸਵਾਲ ਉਠਾਏ। ਕਾਂਸਟੇਬਲ ਨੇ ਦੋਸ਼ ਲਾਇਆ ਸੀ ਕਿ 12-12 ਘੰਟੇ ਡਿਊਟੀ ਕਰਨ ਦੇ ਬਾਵਜੂਦ ਉਸ ਨੂੰ ਖਾਣ ਲਈ ਚੰਗਾ ਖਾਣਾ ਵੀ ਨਹੀਂ ਮਿਲਦਾ। ਅਧਿਕਾਰੀ ਸੁਣਨ ਨੂੰ ਤਿਆਰ ਨਹੀਂ। ਜਦੋਂ ਤੁਹਾਨੂੰ ਖਾਣ ਲਈ ਚੰਗਾ ਭੋਜਨ ਨਹੀਂ ਮਿਲੇਗਾ ਤਾਂ ਤੁਸੀਂ ਫਰਜ਼ ਕਿਵੇਂ ਨਿਭਾਓਗੇ। ਕਾਂਸਟੇਬਲ ਨੇ ਇਹ ਵੀ ਦੱਸਿਆ ਸੀ ਕਿ ਉਸ ਨੂੰ ਲਗਾਤਾਰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਹੈੱਡਕੁਆਰਟਰ ‘ਤੇ ਖਾਣੇ ਨੂੰ ਲੈ ਕੇ ਭੁੱਬਾਂ ਮਾਰ ਰੋਣ ਵਾਲਾ ਫ਼ੌਜੀ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ। ਵੀਰਵਾਰ ਨੂੰ ਕਾਂਸਟੇਬਲ ਨੇ ਉਸ ‘ਤੇ ਜ਼ਬਰਦਸਤੀ ਉਸ ਨੂੰ ਪਾਗਲ ਐਲਾਨਣ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਉਸ ਨੇ ਹੱਥੋਪਾਈ ਦੇ ਮਾਮਲੇ ਦਾ ਵੀ ਪਰਦਾਫਾਸ਼ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ : PNB ਬੈਂਕ ‘ਚ ਹਥਿਆਰਾਂ ਦੀ ਨੋਕ ‘ਤੇ ਲੱਖਾਂ ਦੀ ਲੁੱਟ, CCTV ‘ਚ ਕੈਦ ਹੋਏ 5 ਲੁਟੇਰੇ
ਦੂਜੇ ਪਾਸੇ ਫਿਰੋਜ਼ਬਾਦਾ ਪੁਲਿਸ ਦਾ ਕਹਿਣਾ ਹੈ ਕਿ ਮੈਸ ਦੇ ਖਾਣੇ ਦੀ ਕੁਆਲਿਟੀ ਸਬੰਧੀ ਸ਼ਿਕਾਇਤੀ ਟਵੀਟ ਕਾਂਡ ਵਿੱਚ ਖਾਣੇ ਦੀ ਕੁਆਲਿਟੀ ਦੀ ਜਾਂਚ ਸੀਓ ਸਿਟੀ ਕਰ ਰਹੇ ਹਨ। ਉਕਤ ਸ਼ਿਕਾਇਤਕਰਤਾ ਨੂੰ ਬੀਤੇ ਸਾਲਾਂ ਵਿਚ ਫੌਜੀ ਆਦਤਨ ਅਨੁਸ਼ਾਸਨਹੀਣਤਾ, ਗੈਰ-ਹਾਜ਼ਰੀ ਤੇ ਲਾਪਰਵਾਹੀ ਨਾਲ ਸੰਬੰਧਤ 15 ਸਜ਼ਾਵਾਂ ਦਿੱਤੀਆਂ ਗਈਆਂ ਹਨ।
ਫ਼ੌਜੀ ਦਾ ਕਹਿਣਾ ਹੈ ਕਿ ਉਸ ਨੇ ਸਿਰਫ਼ ਖ਼ਰਾਬ ਖਾਣੇ ਦਾ ਮੁੱਦਾ ਉਠਾਇਆ ਸੀ, ਤਾਂ ਜੋ ਫ਼ੌਜੀਆਂ ਨੂੰ ਚੰਗਾ ਭੋਜਨ ਮਿਲ ਸਕੇ। ਸੀਐਮ ਯੋਗੀ ਆਦਿਤਿਆਨਾਥ ਨੂੰ ਵੀ ਮਦਦ ਲਈ ਬੇਨਤੀ ਕੀਤੀ ਗਈ ਸੀ, ਪਰ ਪ੍ਰਸ਼ਾਸਨ ਉਸ ਨੂੰ ਜ਼ਬਰਦਸਤੀ ਪਾਗਲ ਐਲਾਨਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦਰਅਸਲ, ਕਾਂਸਟੇਬਲ ਮਨੋਜ ਕੁਮਾਰ ਵੀਰਵਾਰ ਨੂੰ ਸੀਓ ਸਿਟੀ ਦਫ਼ਤਰ ਵਿੱਚ ਆਪਣਾ ਬਿਆਨ ਦੇਣ ਆਇਆ ਸੀ। ਉਹ ਬਿਆਨ ਦਰਜ ਕਰਵਾ ਕੇ ਘਰ ਪਰਤ ਰਿਹਾ ਸੀ। ਫਿਰ ਮੀਡੀਆ ਨਾਲ ਗੱਲਬਾਤ ‘ਚ ਕਾਂਸਟੇਬਲ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਜ਼ਬਰਦਸਤੀ ਆਗਰਾ ‘ਚ ਆਪਣਾ ਮੈਡੀਕਲ ਕਰਵਾਉਣਾ ਚਾਹੁੰਦੇ ਸਨ, ਉਸ ਨੂੰ ਪਾਗਲ ਐਲਾਨਣ ਦਾ ਕੰਮ ਕੀਤਾ ਜਾ ਰਿਹਾ ਹੈ। ਉਸ ਨੇ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਹੀ ਆਵਾਜ਼ ਬੁਲੰਦ ਕੀਤੀ ਸੀ, ਅੱਜ ਜਦੋਂ ਸਿਟੀ ਦਫ਼ਤਰ ਵਿੱਚ ਮੇਰੇ ਬਿਆਨ ਹੋਏ ਤਾਂ ਮੁਨਸ਼ੀ ਨੇ ਮੈਨੂੰ ਉੱਥੇ ਕਾਪੀ ਤੱਕ ਨਹੀਂ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਸਿਪਾਹੀ ਮਨੋਜ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਕੋਰੋਨਾ ਦੇ ਦੌਰ ਵਿੱਚ ਹਮੇਸ਼ਾ ਜਨਤਾ ਦੀ ਸੇਵਾ ਕੀਤੀ ਹੈ, ਜੇ ਸਾਨੂੰ ਚੰਗਾ ਖਾਣਾ ਨਹੀਂ ਮਿਲੇਗਾ ਤਾਂ ਅਸੀਂ ਕੰਮ ਕਿਵੇਂ ਕਰ ਸਕਾਂਗੇ? ਮੇਰੀ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਨੂੰ ਸਹੀ ਅਤੇ ਵਧੀਆ ਭੋਜਨ ਮੁਹੱਈਆ ਕਰਵਾਇਆ ਜਾਵੇ। ਮੈਡੀਕਲ ‘ਚ ਇਹ ਲੋਕ ਮੈਨੂੰ ਆਗਰਾ ਲਿਜਾ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਦੋ ਥਾਵਾਂ ‘ਤੇ ਮੇਰੇ ਨਾਲ ਹੱਥੋਪਾਈ ਹੋਈ, ਜਿਸ ‘ਚ ਮੈਨੂੰ ਸੱਟਾਂ ਵੀ ਲੱਗੀਆਂ ਹਨ। ਇੰਨਾ ਹੀ ਨਹੀਂ ਮੇਰੀ ਵਰਦੀ ਵੀ ਫੜ ਕੇ ਖਿੱਚੀ ਗਈ।