kids healthy food diet: ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਸਿਹਤਮੰਦ ਰਹੇ। ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦਾ ਸ਼ਿਕਾਰ ਨਾ ਹੋਵੇ। ਮਾਪੇ ਆਪਣੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਖਿਲਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਬੱਚਿਆਂ ਦੇ ਵਿਕਾਸ ਲਈ ਪੌਸ਼ਟਿਕ ਭੋਜਨ ਜ਼ਰੂਰੀ ਹੈ। ਪਰ ਕਈ ਵਾਰ ਮਾਤਾ-ਪਿਤਾ ਨੂੰ ਇਹ ਸਮਝ ਨਹੀਂ ਆਉਂਦੀ ਕਿ ਬੱਚਿਆਂ ਨੂੰ ਡਾਇਟ ‘ਚ ਕਿਹੜੀਆਂ ਚੀਜ਼ਾਂ ਦਿੱਤੀਆਂ ਜਾਣ। ਜੇਕਰ ਤੁਸੀਂ ਬੱਚਿਆਂ ਨੂੰ ਪੌਸ਼ਟਿਕ ਭੋਜਨ ਖਿਲਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਡਾਈਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਕੈਲਸ਼ੀਅਮ ਭਰਪੂਰ ਫ਼ੂਡ: ਕੈਲਸ਼ੀਅਮ ਨਾਲ ਭਰਪੂਰ ਭੋਜਨ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਮਜ਼ਬੂਤ ਹੱਡੀਆਂ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਬੱਚਿਆਂ ਨੂੰ ਕੈਲਸ਼ੀਅਮ ਨਾਲ ਭਰਪੂਰ ਭੋਜਨ ਖਿਲਾਓ। ਹੱਡੀਆਂ ਦਾ ਵਿਕਾਸ ਬਚਪਨ ਤੋਂ ਹੀ ਹੁੰਦਾ ਹੈ। ਇਸ ਲਈ ਤੁਹਾਨੂੰ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਖੁਆਉਣੀਆਂ ਚਾਹੀਦੀਆਂ ਹਨ। ਜੇਕਰ ਬੱਚਾ ਲੋੜੀਂਦਾ ਕੈਲਸ਼ੀਅਮ ਨਹੀਂ ਲੈਂਦਾ ਤਾਂ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਵਧਦੀ ਉਮਰ ਦੇ ਨਾਲ ਬੱਚੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ। ਤੁਸੀਂ ਕੈਲਸ਼ੀਅਮ ਨਾਲ ਭਰਪੂਰ ਡਾਇਟ ਲਈ ਬੱਚਿਆਂ ਨੂੰ ਦੁੱਧ, ਦਹੀਂ, ਪਨੀਰ, ਬ੍ਰੋਕਲੀ, ਨਟਸ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਰਾਗੀ ਦੇ ਸਕਦੇ ਹੋ।
ਵਿਟਾਮਿਨ ਏ ਭਰਪੂਰ ਫ਼ੂਡ: ਬੱਚੇ ਨੂੰ ਭੋਜਨ ‘ਚ ਵਿਟਾਮਿਨ-ਏ ਦੇਣਾ ਵੀ ਬਹੁਤ ਜ਼ਰੂਰੀ ਹੈ। ਵਿਟਾਮਿਨ-ਏ ਖਾਣ ਨਾਲ ਬੱਚੇ ਵੀ ਸਿਹਤਮੰਦ ਰਹਿਣਗੇ ਅਤੇ ਉਨ੍ਹਾਂ ਦੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਬੱਚਿਆਂ ਦਾ ਵਿਕਾਸ ਹੁੰਦਾ ਹੈ ਵਿਟਾਮਿਨ-ਏ ਖਰਾਬ ਟਿਸ਼ੂ ਦੀ ਮੁਰੰਮਤ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਅੱਖਾਂ ਵੀ ਸਿਹਤਮੰਦ ਰਹਿੰਦੀਆਂ ਹਨ। ਇਹ ਇੱਕ ਫੈਟ ‘ਚ ਘੁਲਣਸ਼ੀਲ ਕੰਪਾਊਂਡ ਹੈ। ਤੁਸੀਂ ਬੱਚਿਆਂ ਨੂੰ ਦੁੱਧ, ਪਨੀਰ, ਹਰੀਆਂ ਪੱਤੇਦਾਰ ਸਬਜ਼ੀਆਂ, ਗਾਜਰ, ਟਮਾਟਰ ਵਰਗੀਆਂ ਚੀਜ਼ਾਂ ਦਾ ਸੇਵਨ ਕਰਵਾ ਸਕਦੇ ਹੋ।
ਵਿਟਾਮਿਨ ਈ ਭਰਪੂਰ ਡਾਇਟ: ਵਿਟਾਮਿਨ-ਈ ਬੱਚਿਆਂ ਦੇ ਸੈੱਲਾਂ ਲਈ ਬਹੁਤ ਜ਼ਰੂਰੀ ਹੈ। ਇਸ ਦਾ ਕਾਫੀ ਮਾਤਰਾ ‘ਚ ਸੇਵਨ ਕਰਨ ਨਾਲ ਸਰੀਰ ‘ਚ ਸੋਜ ਨਹੀਂ ਹੁੰਦੀ। ਇਸ ‘ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਅੱਖਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਅਖਰੋਟ, ਬਨਸਪਤੀ ਤੇਲ, ਹਰੀਆਂ ਪੱਤੇਦਾਰ ਸਬਜ਼ੀਆਂ, ਐਵੋਕਾਡੋ ਵਰਗੇ ਸਾਬਤ ਅਨਾਜ ਬੱਚਿਆਂ ਨੂੰ ਖਾਣ ਲਈ ਦਿੱਤੇ ਜਾ ਸਕਦੇ ਹਨ।
ਆਇਰਨ ਭਰਪੂਰ ਡਾਇਟ: ਦਿਮਾਗੀ ਪ੍ਰਣਾਲੀ ਦੇ ਵਿਕਾਸ ਅਤੇ ਦਿਮਾਗ ਦੇ ਸਹੀ ਕੰਮ ਕਰਨ ਲਈ ਆਇਰਨ ਜ਼ਰੂਰੀ ਹੈ। ਜੇਕਰ ਸਰੀਰ ‘ਚ ਆਇਰਨ ਦੀ ਕਮੀ ਹੋਵੇ ਤਾਂ ਇਸ ਨਾਲ ਆਕਸੀਜਨ ਦੀ ਕਮੀ ਵੀ ਹੋ ਸਕਦੀ ਹੈ। ਆਕਸੀਜਨ ਦੀ ਕਮੀ ਕਾਰਨ ਬੱਚੇ ਨੂੰ ਕਈ ਬਿਮਾਰੀਆਂ ਹੋ ਸਕਦੀਆਂ ਹਨ। ਬੱਚੇ ਦੇ ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਦਾਲਾਂ, ਕੱਦੂ ਦੇ ਬੀਜ, ਪਾਲਕ, ਕੁਇਨੋਆ ਵਰਗੀਆਂ ਚੀਜ਼ਾਂ ਦੇ ਸਕਦੇ ਹੋ।
ਫਾਈਬਰ ਭਰਪੂਰ ਡਾਇਟ: ਜੇਕਰ ਬੱਚੇ ਦੇ ਖਾਣੇ ‘ਚ ਫਾਈਬਰ ਦੀ ਕਮੀ ਹੋਵੇ ਤਾਂ ਉਸ ਨੂੰ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਹਾਲਾਂਕਿ ਫਾਈਬਰ ਨੂੰ ਪਚਣ ‘ਚ ਵੀ ਬਹੁਤ ਸਮਾਂ ਲੱਗਦਾ ਹੈ। ਕੇਲੇ, ਸੇਬ, ਬੇਰੀ, ਖੱਟੇ ਫਲ, ਓਟਮੀਲ, ਆਲੂ, ਜੌਂ ਅਤੇ ਸਬਜ਼ੀਆਂ ਸਰੀਰ ‘ਚ ਫਾਈਬਰ ਦੀ ਕਮੀ ਨੂੰ ਪੂਰਾ ਕਰ ਸਕਦੀਆਂ ਹਨ।