ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਮੈਰੀਟੋਰੀਅਸ ਸੁਸਾਇਟੀ ਅਧੀਨ ਮੈਰੀਟੋਰੀਅਸ ਸਕੂਲਾਂ ਵਿੱਚ ਵੱਖ-ਵੱਖ ਵਿਸ਼ਿਆਂ ਦੇ 90 ਲੈਕਚਰਾਰਾਂ (ਕਮਿਸਟਰੀ, ਫਿਜ਼ਿਕਸ, ਬਾਇਲੋਜੀ, ਮੈਥ, ਕਾਮਰਸ, ਅੰਗਰੇਜ਼ੀ ਤੇ ਪੰਜਾਬੀ) ਦੀਆਂ ਅਸਾਮੀਆਂ ਨੂੰ ਭਰਨ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਅਰਜ਼ੀਆਂ 1 ਅਕਤੂਬਰ ਤੋਂ 20 ਅਕਤੂਬਰ ਤੱਕ ਭੇਜੀਆਂ ਆਨਲਾਈਨ ਭੇਜੀਆਂ ਜਾ ਸਕਦੀਆਂ ਹਨ।
ਇਨ੍ਹਾਂ ਅਸਾਮੀਆਂ ਨਾਲ ਸਬੰਧਤ ਵਿਸ਼ੇ ਦਾ ਲਿਖਤੀ ਟੈਸਟ 10 ਜੁਲਾਈ 2022 ਨੂੰ ਲਿਆ ਗਿਆ ਸੀ। ਇਨ੍ਹਾਂ ਪੇਪਰਾਂ ਦੀਆਂ ‘ਆਨਸਰ ਕੀਜ਼’ ਸਬੰਧੀ ਉਮੀਦਵਾਰਾਂ ਵੱਲੋਂ ਭੇਜੇ ਗਏ ਇਤਰਾਜ਼ਾਂ ਦਾ ਨਿਪਟਾਰਾ ਕਰਨ ਤੋਂ ਬਾਅਦ ਫਾਈਨਲ ਆਨਸਰ ਕੀਅਜ਼ ਵਿਭਾਗ ਦੀ ਵੈੱਬਸਾਈਟ ‘ਤੇ ਅਪਲੋਟ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਮੀਦਵਾਰਾਂ ਦਾ ਨਤੀਜਾ ਉਨ੍ਹਾਂ ਦੇ ਆਨਲਾਈਨ ਅਕਾਊਂਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ।
ਉਮੀਦਵਾਰਾਂ ਵੱਲੋਂ ਟੈਸਟ ਵਿੱਚ ਪ੍ਰਾਪਤ ਅੰਕ ਮੁਤਾਬਕ ਪ੍ਰੋਵੀਜ਼ਿਨਲ ਮੈਰਿਚ ਸੂਚੀ ਤਿਆਰ ਕੀਤੀ ਗਈ ਹੈ। ਇਸ ਮੈਰਿਟ ਸੂਚੀ ਮੁਤਾਬਕ ਉਮੀਦਵਾਰਾਂ ਨੂੰ ਆਪਣੇ ਅਸਲ ਦਸਤਾਵੇਜ਼ ਸਣੇ ਨੱਥੀ ਸ਼ਡਿਊਲ ਮੁਤਾਬਕ ਮਿਤੀ 17 ਅਗਸਤ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਦਫਤਰ ਸਿੱਖਿਆ ਭਰਤੀ ਡਾਇਰੈਕਟੋਰੇਟ ਸਰਕਾਰੀ ਮਾਡਲ, ਸੀਨੀਅਰ ਸੈਕੰਡਰੀ ਸਕੂਲ (ਮਾਈਕਰੋਸਾਫਟ ਬਿਲਡਿੰਗ) ਫੇਜ਼-3 ਬੀ1, ਐੱਸ.ਏ.ਐੱਸ. ਨਗਰ ਵਿਖੇ ਸੱਦਾ ਦਿੱਤਾ ਜਾਂਦਾ ਹੈ।
ਸਕਰੂਟਨੀ ਲਈ ਬੁਲਾਏ ਉਮੀਦਵਾਰ ਸਕਰੂਟਨੀ ਲਈ ਆਉਣ ਤੋਂ ਪਹਿਲਾਂ ਵਿਭਾਗ ਦੀ ਈ-ਮੇਲ ਆਈਡੀ meritorious9Olec@gmail.com ‘ਤੇ ਮੈਟਿਕ ਦਾ ਡੀ.ਐੱਮ.ਸੀ. ਅਤੇ ਸਰਟੀਫਿਕੇਟ (ਸਨਦ), ਗ੍ਰੈਜੂਏਸ਼ਨ ਦਾ ਡੀ.ਐੱਮ.ਸੀ./ ਡਿਗਰੀ, ਐੱਮ.ਏ. ਦਾ ਡੀ.ਐੱਮ.ਸੀ.ਯ ਡਿਗਰੀ, ਬੀ.ਐੱਡ. ਦਾ ਸਰਟੀਫਿਕੇਟਯ ਡਿਗਰੀ, ਕੈਟਾਗਰੀ ਸਰਟੀਫਇਕੇਟ, ਡੋਮੀਸਾਈਲ (ਵਸਨੀਕ) ਸਰਟੀਫਿਕੇਟ ਸਰਟੀਫਿਕੇਟ ਅਪਲੋਡ ਕਰਨਗੇ।
ਸਕਰੂਟਨੀ ਲਈ ਬੁਲਾਏ ਗੇ ਉਮੀਦਵਾਰਾਂ ਦਾ ਸ਼ਡਿਊਲ, ਸਕਰੂਟਨੀ ਪ੍ਰੋਫਾਰਮਾ ਤੇ ਹੋਰ ਜਾਣਕਾਰੀ ਵਿਭਾਗ ਦੀ ਵੈੱਬਸਾਈਟ ‘ਤੇ www.educationarecruitmentboard.com ‘ਤੇ ਅਪਲੋਡ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: