ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਬੜੀ ਵੱਡੀ ਚੀਜ਼ ਹੈ ਪਰ ਕਈ ਵਾਰੀ ਇਹ ਸ਼ੌਂਕ ਲੋਕਾਂ ‘ਤੇ ਭਾਰੀ ਪੈ ਜਾਂਦਾ ਹੈ ਅਤੇ ਆਪਣੇ ਸ਼ੌਂਕ ਕਰਕੇ ਲੋਕ ਆਪਣੇ ਸਰੀਰ ਦੇ ਨਾਲ ਅਜਿਹਾ ਕੁਝ ਕਰ ਜਾਂਦੇ ਹਨ ਜਿਸ ਨੂੰ ਵੇਕਣ ਮਗਰੋਂ ਲੋਕ ਡਰ ਜਾਂਦੇ ਹਨ। ਅਜਿਹਾ ਹੀ ਇੱਕ ਬੰਦਾ ਅੱਜਕਲ੍ਹ ਚਰਚਾ ਵਿੱਚ ਹੈ, ਜਿਸ ਨੇ ਖੁਦ ਨੂੰ ਦੁਨੀਆ ਤੋਂ ਵੱਖਰਾ ਬਣਾਉਣ ਸਰੀਰ ਨਾਲ ਤਰ੍ਹਾਂ-ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਪਰ ਹੁਣ ਆਪਣੇ ਸਰੀਰ ਦਾ ਉਹ ਹਾਲ ਕੀਤਾ ਕਿ ਬੱਚੇ ਉਸ ਨੂੰ ਵੇਖ ਕੇ ਵੀ ਡਰ ਜਾਣ।
ਫਰਾਂਸ ਦੇ ਇਸ ਬੰਦੇ ਐਂਥਨੀ ਲੋਫਰੇਡੋ ਦੇ ਸਿਰ ‘ਤੇ ਏਲੀਅਨ ਬਣਨ ਦਾ ਜਨੂਨ ਸਵਾਰ ਹੋਇਆ ਹੈ ਕਿ ਸ਼ਖਸ ਨੇ ਆਪਣੇ ਸਰੀਰ ਦਾ ਅਜਿਹਾ ਹਾਲ ਕਰ ਲਿਆ। ਉਸ ਨੂੰ ਅੱਜ ਦੁਨੀਆ ਬਲੈਕ ਏਲੀਅਨ ਦੇ ਨਾਂ ਨਾਲ ਜਾਣਦੀ ਹੈ। ਐਂਥਨੀ ਨੂੰ ਆਪਣੇ ਸਰੀਰ ‘ਤੇ ਟੈਟੂ ਬਣਵਾਉਣ ਦਾ ਸ਼ੌਂਕ ਹੈ। ਇਸ ਦੇ ਲਈ ਉਨਸ ਨੇ ਆਪਣੇ ਸਰੀਰ ਦੇ ਜ਼ਿਆਦਾਤਰ ਹਿੱਸੇ ‘ਤੇ ਗੂੜੇ ਰੰਗ ਦੇ ਟੈਟੂ ਨਾਲ ਬਣਵਾ ਲਏ ਹਨ। ਉਸ ਦਾ ਸ਼ੌਂਕ ਇਥੇ ਤੱਕ ਨਹੀਂ ਰੁਕਿਆ ਸਗੋਂ ਖੁਦ ਨੂੰ ਵੱਖਰਾ ਦਿਖਾਉਣ ਦੇ ਚੱਕਰ ਵਿੱਚ ਉਸ ਨੇ ਆਪਣੀਆਂ ਅੱਖਾਂ ਵਿੱਚ ਵੀ ਟੈਟੂ ਬਣਵਾ ਲਏ ਹਨ ਪਰ ਉਸ ਦਾ ਇਹ ਸ਼ੌਂਕ ਉਸ ਦੇ ਪਾਗਲਪਣ ਵਿੱਚ ਤਬਦੀਲ ਹੋ ਗਿਆ।
ਉਸ ਨੇ ਬਲੈਕ ਏਲੀਅਨ ਬਣਨ ਦੇ ਚੱਕਰ ਵਿੱਚ ਆਪਣੇ ਸਿਰ ਤੇ ਬਾਹਾਂ ਤੱਕ ਨੂੰ ਕਟਵਾ ਲਿਆ। ਇਸ ਦੇ ਬਾਅਦ ਉਸ ਨੇ ਮੈਕਸਿਕੋ ਜਾ ਕੇ ਇੱਕ ਸਰਜਰੀ ਕਰਵਾਈ ਹੈ। ਸਿਰਫ ਇਹੀ ਨਹੀਂ ਐਂਥਨੀ ਨੇ ਆਪਣੀ ਏਲੀਅਨ ਬਣਨ ਦੀ ਇੱਛਾ ਪੂਰੀ ਕਰਨ ਲਈ ਪਹਿਲਾਂ ਤੋਂ ਹੀ ਕਾਲੇ ਰੰਗ ਦਾ ਟੈਟੂ ਪੂਰੇ ਸਰੀਰ ‘ਤੇ ਗੁਦਵਾਇਆ ਹੋਇਆ ਹੈ।
ਇਸ ਤੋਂ ਇਲਾਵਾ ਐਂਥਨੀ ਨੇ ਪ੍ਰਿਕਲੀ ਇਫੈਕਟ ਲਿਆਉਣ ਲਈ ਆਪਣੀ ਜੀਭ ਨੂੰ ਵਿਚਕਾਰੋਂ ਵੰਡ ਦਿੱਤਾ। ਐਂਥਨੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਸਕਿਓਰਿਟੀ ਗਾਰਡ ਵਜੋਂ ਨੌਕਰੀ ਕਰਦਾ ਸੀ ਪਰ ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਸੀ ਕਿਉਂਕਿ ਉਸ ਨੂੰ ਬਲੈਕ ਏਲੀਅਨ ਬਣਨਾ ਸੀ। ਇਕ ਦਿਨ ਉਸ ਨੂੰ ਲੱਗਾ ਕਿ ਉਹ ਜ਼ਿੰਦਗੀ ਉਹੋ ਜਿਹੀ ਨਹੀਂ ਜੀ ਰਿਹਾ ਜਿਵੇਂ ਉਹ ਜੀਊਣਾ ਚਾਹੁੰਦਾ ਸੀ। ਇਸ ਤੋਂ ਬਾਅਦ ਉਹ ਨੌਕਰੀ ਛੱਡ ਕੇ ਖੁਦ ਨੂੰ ਬਦਲਣ ਲਈ ਆਸਟ੍ਰੇਲੀਆ ਚਲਾ ਗਿਆ। ਜਿਥੇ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਦੇ ਸਮੇਂ ਵਿੱਚ ਉਹ ਪੂਰੀ ਤਰ੍ਹਾਂ ਏਲੀਅਨ ਬਣ ਗਿਆ ਹੈ।
ਇਹ ਵੀ ਪੜ੍ਹੋ : ਮਲੋਟ : ਪਿੰਡ ਕੋਲਿਆਂਵਾਲੀ ਦੇ ਖੇਤਾਂ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, ਪਾਣੀ ਨੂੰ ਲੈ ਕੇ ਹੋਏ ਝਗੜੇ ‘ਚ 6 ਕਿਸਾਨ ਫੱਟੜ
ਇਸ ਮੋਡੀਫਿਕੇਸ਼ਨ ਕਰਕੇ ਲੋਫਰੇਡੋ ਬਹੁਤ ਡਰਾਉਣਾ ਦਿਸਦਾ ਹੈ। ਲੋਫਰੇਡੋ ਨੇ ਮੰਨਿਆ ਹੈ ਕਿ ਉਸ ਨੂੰ ਇਸ ਅਜੀਬ ਲੁੱਕ ਲਈ ਬਹੁਤ ਸਾਰੀਆਂ “ਨੈਗੇਟਿਵ” ਪ੍ਰਤੀਕਿਰਿਆਵਾਂ ਮਿਲਦੀਆਂ ਹਨ, ਜਿਸ ਕਰਕੇ ਹੁਣ ਕੋਈ ਉਸ ਨੂੰ ਨੌਕਰੀ ਤੱਕ ਨਹੀਂ ਦੇ ਰਿਹਾ। ਇੰਨਾ ਹੀ ਨਹੀਂ ਲੋਕ ਉਸ ਨਾਲ ਸਹੀ ਸਲੂਕ ਵੀ ਨਹੀਂ ਕਰਦੇ, ਜਿਸ ਦਾ ਉਹ ਹੱਕਦਾਰ ਹੈ।
ਵੀਡੀਓ ਲਈ ਕਲਿੱਕ ਕਰੋ -: