ਦੁਨੀਆ ਭਰ ਵਿੱਚ ਮੰਕੀਪੌਕਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ ਫਰਾਂਸ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਆਈ ਹੈ। ਇੱਥੇ ਮਨੁੱਖ ਤੋਂ ਪਾਲਤੂ ਕੁੱਤੇ ਵਿੱਚ ਵਾਇਰਸ ਦੇ ਟਰਾਂਸਮਿਸ਼ਨ ਦੀ ਪੁਸ਼ਟੀ ਹੋਈ ਹੈ। ਦੁਨੀਆ ਵਿੱਚ ਮਨੁੱਖ ਤੋਂ ਕੁੱਤੇ ਵਿੱਚ ਮੰਕੀਪੌਕਸ ਦੇ ਟਰਾਂਸਮਿਸ਼ਨ ਦਾ ਇਹ ਪਹਿਲਾ ਮਾਮਲਾ ਹੈ।
ਇਹ ਕੇਸ ਸਟੱਡੀ ਲੈਂਸੇਟ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ। ਪੈਰਿਸ ਦੀ ਸੋਰਬੋਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ ਦੋ ਆਦਮੀਆਂ ਵਿੱਚ ਮੰਕੀਪੌਕਸ ਦੀ ਪੁਸ਼ਟੀ ਕੀਤੀ ਗਈ ਸੀ। ਇਹ ਦੋਵੇਂ ਮਰਦਾਂ ਨਾਲ ਸੈਕਸ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ 44 ਸਾਲਾ ਵਿਅਕਤੀ ਐੱਚਆਈਵੀ ਪਾਜ਼ੀਟਿਵ ਹੈ, ਜਦੋਂ ਕਿ ਦੂਜਾ ਵਿਅਕਤੀ 27 ਸਾਲ ਦਾ ਹੈ ਅਤੇ ਐਚਆਈਵੀ ਨੈਗੇਟਿਵ ਹੈ।
ਦੋਵਾਂ ਬੰਦਿਆਂ ਦੇ ਮੰਕੀਪੌਕਸ ਲਈ ਪਾਜ਼ੀਟਿਵ ਟੈਸਟ ਕੀਤੇ ਜਾਣ ਦੇ 12 ਦਿਨਾਂ ਬਾਅਦ ਉਨ੍ਹਾਂ ਦੇ ਇਟਾਲੀਅਨ ਗ੍ਰੇਹਾਊਂਡ ਕੁੱਤੇ ਦੀ ਵੀ ਜਾਂਚ ਕੀਤੀ ਗਈ। 4 ਸਾਲ ਦੇ ਕੁੱਤੇ ਨੂੰ ਪਹਿਲਾਂ ਕਦੇ ਵੀ ਅਜਿਹੀ ਕੋਈ ਬਿਮਾਰੀ ਨਹੀਂ ਸੀ, ਫਿਰ ਵੀ ਉਸ ਦੇ ਟੈਸਟ ਦਾ ਨਤੀਜਾ ਪਾਜ਼ੀਟਿਵ ਆਇਆ।
ਕੁੱਤੇ ਵਰਗੇ ਲੱਛਣ
ਦੋਵੇਂ ਮਰਦ ਇੱਕ-ਦੂਜੇ ਦੇ ਨਾਲ ਰਹਿੰਦੇ ਹਨ ਅਤੇ ਦੂਜੇ ਮਰਦਾਂ ਨਾਲ ਸੈਕਸ ਕਰਦੇ ਹਨ। ਉਸ ਦੇ ਗੁਪਤ ਅੰਗਾਂ ਵਿੱਚ ਪਸ ਨਾਲ ਭਰੇ ਧੱਫੜ ਪੈਦਾ ਹੋ ਗਏ, ਜੋਕਿ ਇਸ ਬੀਮਾਰੀ ਦਾ ਮੁੱਖ ਲੱਛਣ ਹੈ। ਐੱਚਆਈਵੀ ਪਾਜ਼ੀਟਿਵ ਵਿਅਕਤੀ ਦੇ ਚਿਹਰੇ, ਕੰਨਾਂ ਅਤੇ ਪੈਰਾਂ ‘ਤੇ ਧੱਫੜ ਵੀ ਹੋ ਗਏ। ਦੋਵਾਂ ਮਰੀਜ਼ਾਂ ਨੂੰ 4 ਦਿਨਾਂ ਤੋਂ ਬੁਖਾਰ, ਕਮਜ਼ੋਰੀ ਅਤੇ ਸਿਰਦਰਦ ਸੀ।
ਇਹ ਲੱਛਣ ਹਰ ਰੋਜ਼ ਉਸ ਨਾਲ ਸੌਣ ਵਾਲੇ ਕੁੱਤੇ ਵਿੱਚ ਵੀ ਦੇਖਿਆ ਗਿਆ ਸੀ। ਉਸ ਦੇ ਵੀ ਪੇਟ ਦੇ ਹੇਠਲੇ ਹਿੱਸੇ ਅਤੇ ਪ੍ਰਾਈਵੇਟ ਪਾਰਟਸ ਵਿੱਚ ਪਸ ਨਾਲ ਭਰੇ ਲਾਲ ਦਾਣੇ ਨੀਕਲ ਆਏ।
ਸਟੱਡੀ ਵਿੱਚ ਖੋਜੀਆਂ ਨੇ ਕੁੱਤੇ ਅਤੇ ਇਸ ਦੇ ਮਾਲਕਾਂ ਦੇ ਸੈਂਪਲਾਂ ਦੀ ਜਾਂਚ ਕੀਤੀ। ਵਾਇਰਸ ਦੇ ਡੀਐਨਏ ਦੀ ਵੰਸ਼ਾਵਲੀ B.1 ਨਿਕਲੀ, ਜੋ ਅਪ੍ਰੈਲ ਤੋਂ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਵਿੱਚ ਫੈਲ ਰਹੀ ਹੈ। ਅਹਿਮ ਗੱਲ ਇਹ ਹੈ ਕਿ ਅਫ਼ਰੀਕੀ ਦੇਸ਼ਾਂ ਵਿੱਚ ਵੀ ਇਹ ਵਾਇਰਸ ਸਿਰਫ਼ ਜੰਗਲੀ ਚੂਹਿਆਂ, ਗਿਲਹਰੀਆਂ ਅਤੇ ਬਾਂਦਰਾਂ ਵਰਗੇ ਜਾਨਵਰਾਂ ਵਿੱਚ ਪਾਇਆ ਜਾਂਦਾ ਹੈ। ਇਹ ਵਾਇਰਸ ਪਾਲਤੂ ਜਾਨਵਰਾਂ ਜਿਵੇਂ ਕਿ ਕੁੱਤਿਆਂ ਅਤੇ ਬਿੱਲੀਆਂ ਵਿੱਚ ਪਹਿਲਾਂ ਕਦੇ ਨਹੀਂ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ‘ਬਲੈਕ ਏਲੀਅਨ’ ਬਣਨ ਦੇ ਚੱਕਰ ‘ਚ ਬੰਦੇ ਨੇ ਕਰ ਲਈ ਸਰੀਰ ਦੀ ਦੁਰਗਤਿ, ਅੱਖਾਂ ‘ਚ ਵੀ ਬਣਵਾ ਲਏ ਟੈਟੂ
ਮਾਹਿਰਾਂ ਦਾ ਕਹਿਣਾ ਹੈ ਕਿ ਪਾਲਤੂ ਜਾਨਵਰਾਂ ਨੂੰ ਮੰਕੀਪੌਕਸ ਤੋਂ ਬਚਾਉਣ ਲਈ ਉਨ੍ਹਾਂ ਨੂੰ ਮਰੀਜ਼ਾਂ ਤੋਂ ਅਲੱਗ ਰੱਖਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ਨਾਲ ਅਸੀਂ ਉਨ੍ਹਾਂ ਨੂੰ ਇਨਫੈਕਸ਼ਨ ਦੇ ਜੋਖਮ ਵਿੱਚ ਵੀ ਪਾ ਰਹੇ ਹਾਂ।
Monkeypoxmeter.com ਦੇ ਅੰਕੜਿਆਂ ਮੁਤਾਬਕ 94 ਦੇਸ਼ਾਂ ਵਿੱਚ ਹੁਣ ਤੱਕ 37,369 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਬ੍ਰਿਟੇਨ, ਸਪੇਨ, ਅਮਰੀਕਾ, ਜਰਮਨੀ, ਫਰਾਂਸ, ਪੁਰਤਗਾਲ, ਕੈਨੇਡਾ, ਨੀਦਰਲੈਂਡ, ਇਟਲੀ ਅਤੇ ਬ੍ਰਾਜ਼ੀਲ ਇਸ ਬੀਮਾਰੀ ਤੋਂ ਪ੍ਰਭਾਵਿਤ ਚੋਟੀ ਦੇ 10 ਦੇਸ਼ਾਂ ਵਿੱਚ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: