PCOD health care tips: PCOD ਔਰਤਾਂ ‘ਚ ਇੱਕ ਬਹੁਤ ਹੀ ਆਮ ਬਿਮਾਰੀ ਹੈ ਜਿਸ ਕਾਰਨ ਔਰਤਾਂ ਕੰਸੀਵ ਨਹੀਂ ਹੋ ਪਾਉਂਦੀਆਂ। ਹਾਲਾਂਕਿ 70 ਫੀਸਦੀ ਔਰਤਾਂ ਅਜੇ ਵੀ ਇਸ ਗੱਲ ਤੋਂ ਅਣਜਾਣ ਹਨ ਕਿ ਉਹ PCOD ਤੋਂ ਪੀੜਤ ਹਨ ਅਤੇ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਉਹ ਸਿਰਫ ਦਵਾਈਆਂ ਦੀ ਸਹਾਰੇ ਹੋ ਜਾਂਦੀਆਂ ਹਨ ਜਦਕਿ ਇਸ ਬਿਮਾਰੀ ਦਾ ਇਲਾਜ ਤੁਹਾਡੀ ਸਹੀ ਡਾਇਟ ਅਤੇ ਹੈਲਥੀ ਲਾਈਫਸਟਾਈਲ ਹੈ। ਲਾਈਫਸਟਾਈਲ ਨੂੰ ਬਦਲ ਕੇ ਹੀ PCOD ਦਾ ਇਲਾਜ ਕੀਤਾ ਜਾ ਸਕਦਾ ਹੈ।
ਆਓ ਤੁਹਾਨੂੰ ਦੱਸਦੇ ਹਾਂ ਇਸ ਬੀਮਾਰੀ ਨਾਲ ਜੁੜੀਆਂ ਕੁੱਝ ਗੱਲਾਂ
PCOD ਯਾਨੀ ਪੋਲੀਸਿਸਟਿਕ ਓਵਰੀ ਡਿਸਆਰਡਰ ਇੱਕ ਕਿਸਮ ਦਾ ਹਾਰਮੋਨਲ ਡਿਸਆਰਡਰ ਹੈ। ਔਰਤਾਂ ਦੇ ਸਰੀਰ ‘ਚ ਪੁਰਸ਼ ਹਾਰਮੋਨਸ (ਐਂਡਰੋਜਨ) ਦਾ ਲੈਵਲ ਵੱਧ ਜਾਂਦਾ ਹੈ ਅਤੇ ਇੱਕ ਰਿਪੋਰਟ ਦੇ ਅਨੁਸਾਰ, ਹਰ 10 ‘ਚੋਂ 1 ਔਰਤ ਇਸ ਡਿਸਆਰਡਰ ਤੋਂ ਪੀੜਤ ਹੈ। ਇਸ ਨੂੰ ਪੋਲੀਸਿਸਟਿਕ ਅੰਡਕੋਸ਼ ਸਿੰਡਰੋਮ (ਪੀਸੀਓਐਸ) ਵਜੋਂ ਵੀ ਜਾਣਿਆ ਜਾਂਦਾ ਹੈ। PCOS ਤੋਂ ਪ੍ਰਭਾਵਿਤ ਔਰਤਾਂ ਦੇ ਵਧੇ ਹੋਏ ਅੰਡਾਸ਼ਯ ‘ਚ ਬਹੁਤ ਸਾਰੇ ਛੋਟੇ ਸਿਸਟ ਪਾਏ ਜਾਂਦੇ ਹਨ। 5 ਤੋਂ 10% ਔਰਤਾਂ 15 ਤੋਂ 44 ਸਾਲ ਦੀ ਉਮਰ ਦੇ ਵਿਚਕਾਰ ਪੀਸੀਓਡੀ ਵਿਕਸਿਤ ਕਰਦੀਆਂ ਹਨ ਜਦੋਂ ਕਿ ਜ਼ਿਆਦਾਤਰ ਔਰਤਾਂ ਨੂੰ 20 ਤੋਂ 30 ਸਾਲ ਦੀ ਉਮਰ ਤੱਕ ਪੀਸੀਓਡੀ ਦਾ ਪਤਾ ਲੱਗ ਜਾਂਦਾ ਹੈ ਹਾਲਾਂਕਿ ਪੀਸੀਓਐਸ ਕਿਸੇ ਵੀ ਉਮਰ ‘ਚ ਹੋ ਸਕਦਾ ਹੈ। ਇਹ ਸੰਭਵ ਹੈ
PCOD ਹੋਣ ਦੇ ਲੱਛਣ
- ਪੀਰੀਅਡਜ਼ ਅਨਿਯਮਿਤ ਹੋਣਾ
- ਮੁਹਾਸੇ-ਚਿਹਰੇ ‘ਤੇ ਵਾਲ
- ਹੈਵੀ ਬਲੀਡਿੰਗ
- ਸਕਿਨ ‘ਤੇ ਕਾਲੇ ਸਪੋਟਸ
- ਵਾਲ ਝੜਨਾ ਜਾਂ ਪਤਲਾ ਹੋਣਾ
- ਸਿਰ ਦਰਦ ਜਾਂ ਚਿੜਚਿੜਾਪਨ
PCOD ਦਾ ਇਲਾਜ
ਸਭ ਤੋਂ ਪਹਿਲਾਂ ਕਿਸੇ ਗਾਇਨੀਕੋਲੋਜਿਸਟ ਨਾਲ ਸਲਾਹ ਕਰੋ। ਉਹ ਤੁਹਾਨੂੰ ਕੁਝ ਦਵਾਈਆਂ ਦੇ ਸਕਦਾ ਹੈ ਪਰ ਤੁਹਾਡੀ ਲਾਈਫਸਟਾਈਲ ‘ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਜ਼ਿਆਦਾ ਫਾਈਬਰ, ਵਿਟਾਮਿਨ ਈ ਅਤੇ ਓਮੇਗਾ 3 ਅਤੇ 6 ਫੈਟੀ ਐਸਿਡ ਲਓ। ਦਾਲਾਂ ਜਿਵੇਂ ਬ੍ਰੋਕਲੀ, ਸਰ੍ਹੋਂ ਦਾ ਸਾਗ, ਪਾਲਕ, ਸ਼ਕਰਕੰਦੀ, ਹਰੀਆਂ ਫਲੀਆਂ, ਫੁੱਲ ਗੋਭੀ, ਲੌਕੀ, ਗਾਜਰ, ਕੇਲਾ, ਸੇਬ, ਜਾਮੁਨ, ਅਮਰੂਦ, ਅਨਾਨਾਸ, ਪਪੀਤਾ, ਅਨਾਰ, ਛੋਲਿਆਂ ਦੀ ਦਾਲ, ਦਾਲਾਂ, ਸੋਇਆਬੀਨ, ਬਰਾਊਨ ਰਾਈਸ ਅਤੇ ਛੋਲੇ ਆਦਿ।
ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼
- ਬਾਹਰ ਦਾ ਡੱਬਾਬੰਦ ਭੋਜਨ ਖਾਣ ਤੋਂ ਪਰਹੇਜ਼ ਕਰੋ
- ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।
- ਛੋਟੇ-ਛੋਟੇ ਮੀਲ ਖਾਓ
- ਭਾਰ ਨੂੰ ਕੰਟਰੋਲ ‘ਚ ਰੱਖੋ
- ਆਪਣੀ ਰੋਜ਼ਾਨਾ ਰੁਟੀਨ ‘ਚ ਯੋਗਾ ਅਤੇ ਸੈਰ ਨੂੰ ਸ਼ਾਮਲ ਕਰੋ।
- ਤਣਾਅ ਤੋਂ ਦੂਰ ਰਹੋ।
- ਇੱਕ ਵਾਰ ਜਦੋਂ ਤੁਸੀਂ ਆਪਣੀ ਲਾਈਫਸਟਾਈਲ ਨੂੰ ਹੈਲਥੀ ਬਣਾ ਲੈਂਦੇ ਹੋ ਤਾਂ ਬਿਮਾਰੀ ਆਪਣੇ ਆਪ ਦੂਰ ਹੋ ਜਾਵੇਗੀ। ਇਸ ਨੂੰ ਇੱਕ ਵਾਰ ਅਜ਼ਮਾਓ ਤਾਂ ਤੁਹਾਨੂੰ ਫਰਕ ਦਿਖਾਈ ਦੇਵੇਗਾ।