High Cholesterol signs: ਕੋਈ ਵੀ ਬੀਮਾਰੀ ਸਰੀਰ ਲਈ ਚੰਗੀ ਨਹੀਂ ਹੁੰਦੀ। ਜਦੋਂ ਵੀ ਸਰੀਰ ਕਿਸੇ ਬਿਮਾਰੀ ਦੀ ਲਪੇਟ ‘ਚ ਆਉਂਦਾ ਹੈ ਤਾਂ ਵੱਖ-ਵੱਖ ਲੱਛਣ ਦਿਖਾਈ ਦਿੰਦੇ ਹਨ। ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਵਧਣ ਕਾਰਨ ਸਰੀਰ ‘ਚ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਜੇਕਰ ਤੁਸੀਂ ਸ਼ੁਰੂਆਤੀ ਲੱਛਣਾਂ ਬਾਰੇ ਜਾਣਦੇ ਹੋ ਤਾਂ ਤੁਸੀਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ ਕੁਝ ਚੇਤਾਵਨੀ ਦੇ ਸੰਕੇਤ ਦੱਸਦੇ ਹਾਂ ਜਿਨ੍ਹਾਂ ਬਾਰੇ ਤੁਹਾਨੂੰ ਸ਼ੁਰੂਆਤ ‘ਚ ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਲੱਛਣ ਦੇਖਦੇ ਹੋ ਤਾਂ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਤੁਸੀਂ ਹਾਈ ਕੋਲੇਸਟ੍ਰੋਲ ਨੂੰ ਲੈ ਕੇ ਕਿਹੜੀਆਂ ਸਾਵਧਾਨੀਆਂ ਵਰਤ ਸਕਦੇ ਹੋ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।
ਹਾਈ ਕੋਲੇਸਟ੍ਰੋਲ ਦੇ ਲੱਛਣ
ਪੈਰਾਂ ‘ਤੇ ਪੈਂਦਾ ਹੈ ਅਸਰ: ਜੇਕਰ ਤੁਹਾਡਾ ਕੋਲੈਸਟ੍ਰੋਲ ਲੈਵਲ ਵਧ ਰਿਹਾ ਹੈ ਤਾਂ ਇਸ ਦਾ ਅਸਰ ਪੈਰਾਂ ‘ਤੇ ਦਿਖਾਈ ਦੇਣ ਲੱਗਦਾ ਹੈ। ਪੈਰ ਸੌਣ ਲੱਗਦੇ ਹਨ ਉਸ ‘ਚ ਕੋਈ ਹਿਲਜੁਲ ਮਹਿਸੂਸ ਨਹੀਂ ਹੁੰਦੀ। ਪੈਰ ਹਰ ਵੇਲੇ ਸੋਇਆ-ਸੋਇਆ ਲੱਗਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਪੈਰਾਂ ‘ਚ ਝਨਝਨਾਹਟ ਵੀ ਮਹਿਸੂਸ ਹੋ ਸਕਦੀ ਹੈ। ਪੈਰ ਹਰ ਸਮੇਂ ਠੰਢੇ ਰਹਿਣ ਲੱਗਦੇ ਹਨ।
ਪੈਰ ‘ਚ ਦਰਦ ਰਹਿਣਾ: ਕੋਲੈਸਟ੍ਰੋਲ ਵਧਣ ਕਾਰਨ ਲੱਤਾਂ ਦੀਆਂ ਨਾੜੀਆਂ ‘ਚ ਬਲੱਡ ਸਰਕੂਲੇਸ਼ਨ ਵੀ ਠੀਕ ਤਰ੍ਹਾਂ ਨਹੀਂ ਹੋ ਪਾਉਂਦਾ। ਇਸ ਤੋਂ ਇਲਾਵਾ ਪੈਰਾਂ ਤੱਕ ਆਕਸੀਜਨ ਵੀ ਨਹੀਂ ਪਹੁੰਚ ਪਾਉਂਦੀ। ਜਿਸ ਕਾਰਨ ਪੈਰਾਂ ‘ਚ ਤੇਜ਼ ਦਰਦ ਹੋ ਸਕਦਾ ਹੈ।
ਨਹੁੰਆਂ ਦਾ ਪੀਲਾ ਹੋਣਾ: ਕੋਲੈਸਟ੍ਰੋਲ ਵਧਣ ਨਾਲ ਨਹੁੰਆਂ ‘ਤੇ ਵੀ ਅਸਰ ਪੈਂਦਾ ਹੈ। ਇਸ ਕਾਰਨ ਨਾੜੀਆਂ ਬਲਾਕ ਹੋਣ ਲੱਗਦੀਆਂ ਹਨ। ਜਿਸ ਕਾਰਨ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਚ ਖੂਨ ਘੱਟ ਪਹੁੰਚਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅਸਰ ਨਹੁੰਆਂ ‘ਤੇ ਵੀ ਪੈਂਦਾ ਹੈ। ਨਹੁੰਆਂ ਦੇ ਅੰਦਰ ਡੂੰਘੀਆਂ ਲਾਈਨਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਨਹੁੰਆਂ ‘ਤੇ ਪੀਲੇ, ਪਤਲੇ ਅਤੇ ਗੂੜ੍ਹੇ ਭੂਰੇ ਰੰਗ ਦੀਆਂ ਧਾਰੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਇਹ ਲਾਈਨਾਂ ਅਕਸਰ ਨਹੁੰਆਂ ਨਾਲ ਮੇਲ ਖਾਂਦੀਆਂ ਹਨ।
ਇਹ ਸਾਵਧਾਨੀਆਂ ਜ਼ਰੂਰ ਅਪਣਾਓ: ਕੋਲੈਸਟ੍ਰੋਲ ਦੇ ਲੈਵਲ ਨੂੰ ਕੰਟਰੋਲ ‘ਚ ਰੱਖਣ ਲਈ ਲਾਈਫਸਟਾਈਲ ਦੀਆਂ ਆਦਤਾਂ ਨੂੰ ਵੀ ਬਦਲਣ ਦੀ ਲੋੜ ਹੈ। ਜਿਵੇਂ ਕਿ ਸਮੋਕਿੰਗ ਛੱਡੋ। ਇਸ ਕਾਰਨ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦਾ ਖਤਰਾ ਵੀ ਵੱਧ ਸਕਦਾ ਹੈ।
- ਅਜਿਹੀਆਂ ਚੀਜ਼ਾਂ ਖਾਓ ਜਿਸ ‘ਚ ਫੈਟ ਦੀ ਮਾਤਰਾ ਕੁਦਰਤੀ ਤੌਰ ‘ਤੇ ਘੱਟ ਪਾਈ ਜਾਂਦੀ ਹੈ।
- ਜ਼ਿਆਦਾ ਸੈਚੂਰੇਟਿਡ ਫੈਟ ਵਾਲੇ ਫੂਡਜ਼ ਦਾ ਸੇਵਨ ਵੀ ਘੱਟ ਕਰੋ।
- ਰੋਜ਼ਾਨਾ ਕਸਰਤ ਕਰੋ। ਇਸ ਨਾਲ ਸਿਹਤ ਚੰਗੀ ਰਹਿੰਦੀ ਹੈ।