Ear Infection health care: ਬਰਸਾਤ ਦੇ ਮੌਸਮ ‘ਚ ਗਰਮੀ ਤੋਂ ਜ਼ਰੂਰ ਰਾਹਤ ਮਿਲਦੀ ਹੈ। ਪਰ ਇਸ ਮੌਸਮ ‘ਚ ਸਿਹਤ ਅਤੇ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ। ਬਦਲਦਾ ਮੌਸਮ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਮੌਸਮ ‘ਚ ਮਾਈਕ੍ਰੋਬਾਇਲ ਇੰਫੈਕਸ਼ਨ ਦਾ ਅਸਰ ਵੀ ਵੱਧ ਜਾਂਦਾ ਹੈ। ਨਮੀ ਵਾਲੇ ਮੌਸਮ ‘ਚ ਉੱਲੀ ਦੇ ਬੀਜਾਣੂ ਵੀ ਬਹੁਤ ਤੇਜ਼ੀ ਨਾਲ ਫੈਲਦੇ ਹਨ। ਇਸ ਕਾਰਨ ਬਰਸਾਤ ਦੇ ਮੌਸਮ ‘ਚ ਫੰਗਲ ਇੰਫੈਕਸ਼ਨ ਫੈਲਦੀ ਹੈ। ਇਹ ਫੰਗਲ ਇੰਫੈਕਸ਼ਨ ਕੰਨਾਂ, ਅੱਖਾਂ ਅਤੇ ਸਕਿਨ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਇਸ ਮੌਸਮ ‘ਚ ਤੁਹਾਡੇ ਕੰਨਾਂ ‘ਚ ਖੁਜਲੀ ਹੁੰਦੀ ਹੈ ਤਾਂ ਇਹ ਫੰਗਲ ਇੰਫੈਕਸ਼ਨ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਇੰਫੈਕਸ਼ਨ ਨਾਲ ਕੀ ਹੁੰਦਾ ਹੈ।
ਇਸ ਮੌਸਮ ‘ਚ ਕਿਉਂ ਹੁੰਦੀ ਹੈ ਕੰਨਾਂ ਦੀ ਇੰਫੈਕਸ਼ਨ: ਮਾਹਿਰਾਂ ਅਨੁਸਾਰ ਕੰਨਾਂ ਦੀ ਇੰਫੈਕਸ਼ਨ ਲਈ ਨਮੀ ਜ਼ਿੰਮੇਵਾਰ ਹੈ। ਇਸ ਮੌਸਮ ‘ਚ ਨਮੀ ਜ਼ਿਆਦਾ ਹੋਣ ਕਾਰਨ ਫੰਗਲ ਇੰਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਬਹੁਤ ਤੇਜ਼ੀ ਨਾਲ ਫੈਲਦੇ ਹਨ। ਕੰਨ ‘ਚ ਗੰਦਗੀ ਅਤੇ ਈਅਰਬਡ ਦੇ ਨਿਸ਼ਾਨ ਵੀ ਕੰਨ ਦੀ ਇੰਫੈਕਸ਼ਨ ਦਾ ਕਾਰਨ ਹੋ ਸਕਦੇ ਹਨ। ਇਸ ਮੌਸਮ ‘ਚ ਓਟੋਮਾਈਕੋਸਿਸ ਨਾਮ ਦੀ ਇੱਕ ਇੰਫੈਕਸ਼ਨ ਤੁਹਾਡੇ ਕੰਨਾਂ ‘ਚ ਇੰਫੈਕਸ਼ਨ ਦਾ ਕਾਰਨ ਬਣ ਸਕਦੀ ਹੈ।
ਸਰਦੀ-ਜ਼ੁਕਾਮ ਤੋਂ ਵੀ ਹੋ ਸਕਦੀ ਹੈ ਇੰਫੈਕਸ਼ਨ: ਮੌਸਮ ‘ਚ ਬਦਲਾਅ ਕਾਰਨ ਸਰਦੀ-ਜ਼ੁਕਾਮ ਅਤੇ ਫਲੂ ਹੋਣਾ ਵੀ ਇੱਕ ਆਮ ਸਮੱਸਿਆ ਹੈ। ਜ਼ੁਕਾਮ ਅਤੇ ਫਲੂ ਕਾਰਨ ਐਲਰਜੀ ਅਤੇ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਬੈਕਟੀਰੀਆ ਜਿਵੇਂ ਕਿ ਸਟ੍ਰੈਪਟੋਕਾਕਸ ਨਮੂਨੀਆ ਅਤੇ ਹੀਮੋਫਿਲਸ ਇਨਫਲੂਐਂਜ਼ਾ ਕੰਨ ਦੀ ਇੰਫੈਕਸ਼ਨ ਫੈਲਣ ਦਾ ਕਾਰਨ ਬਣ ਸਕਦੇ ਹਨ। ਮੌਨਸੂਨ ਦੇ ਮੌਸਮ ‘ਚ ਅਜਿਹੇ ਬੈਕਟੀਰੀਆ ਬਹੁਤ ਤੇਜ਼ੀ ਨਾਲ ਫੈਲਦੇ ਹਨ। ਇਹ ਬੈਕਟੀਰੀਆ ਕੰਨ ਦੀ ਇੰਫੈਕਸ਼ਨ ਦਾ ਕਾਰਨ ਵੀ ਬਣ ਸਕਦੇ ਹਨ।
ਇੰਫੈਕਸ਼ਨ ਦੇ ਲੱਛਣ
- ਕੰਨ ‘ਚ ਸੋਜ
- ਕੰਨ ‘ਚ ਜਲਣ
- ਕੰਨਾਂ ‘ਚ ਖਾਜ
- ਬੰਦ ਕੰਨ
- ਕੰਨ ‘ਚ ਦਰਦ ਹੋਣਾ
- ਕੰਨ ‘ਚ ਪਾਣੀ ਦਾ ਲੀਕ ਹੋਣਾ
- ਸਿਰ ਦਰਦ ਹੋਣਾ
- ਘੱਟ ਸੁਣਨਾ
- ਬੁਖਾਰ ਹੋਣਾ
ਕੰਨ ਦੀ ਇੰਫੈਕਸ਼ਨ ਤੋਂ ਕਿਵੇਂ ਬਚੀਏ ?
- ਇਸ ਮੌਸਮ ‘ਚ ਕੰਨਾਂ ਦੀ ਇੰਫੈਕਸ਼ਨ ਤੋਂ ਬਚਣ ਲਈ ਆਪਣੇ ਕੰਨਾਂ ਨੂੰ ਸਾਫ਼ ਰੱਖੋ।
- ਈਅਰਬਡਸ ਅਤੇ ਕੋਟਨ ਦੀ ਜ਼ਿਆਦਾ ਵਰਤੋਂ ਨਾ ਕਰੋ। ਜੇਕਰ ਤੁਸੀਂ ਕੰਨਾਂ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੂਤੀ ਕੱਪੜੇ ਦੀ ਵਰਤੋਂ ਕਰ ਸਕਦੇ ਹੋ।
- ਮੌਸਮੀ ਇੰਫੈਕਸ਼ਨ ਤੋਂ ਬਚਣ ਲਈ ਸਾਫ਼ ਈਅਰਬਡਸ ਦੀ ਵਰਤੋਂ ਕਰੋ। ਈਅਰਬਡਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਤੁਸੀਂ ਡਿਸਇੰਫੈਕਟ ਸਪਰੇਅ ਵੀ ਵਰਤ ਸਕਦੇ ਹੋ।