ਪੰਜਾਬ ਵਿੱਚ ਇੱਕ ਹੋਰ ਬੱਚਾ ਲਾਪਤਾ ਹੋ ਗਿਆ ਹੈ। ਸਬੱਬ ਨਾਲ ਉਸ ਦਾ ਨਾਂ ਵੀ ਸਹਿਜਪ੍ਰੀਤ ਹੈ। ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਪਿੰਡ ਨੂਰ ਖੇੜੀਆਂ ਦਾ ਰਹਿਣ ਵਾਲਾ ਸਹਿਜਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਬੀਤੇ ਦਿਨ ਸ਼ਨੀਵਾਰ ਨੂੰ ਘਰੋਂ ਗਿਆ ਸੀ ਪਰ ਵਾਪਿਸ ਨਹੀਂ ਆਇਆ।
ਮਿਲੀ ਜਾਣਕਾਰੀ ਮੁਤਾਬਕ ਸਹਿਜਪ੍ਰੀਤ ਕਰੀਬ 6 ਵਜੇ ਘਰੋਂ ਸਾਈਕਲ ਲੈ ਕੇ ਅਰਬਟਨ ਅਸਟੇਟ ਗਿਆ ਸੀ। ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਉਸ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਸੂਚਨਾ ਮਿਲਣ ‘ਤੇ 93160 35898, 73073 44511 ‘ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਸਹਿਜਪ੍ਰੀਤ ਨਾਂ ਦਾ ਬੱਚਾ ਲੁਧਿਆਣੇ ਤੋਂ ਲਾਪਤਾ ਹੋਇਆ ਸੀ, ਜਿਸ ਦੀ ਅੱਜ ਨਹਿਰ ਵਿੱਚੋਂ ਲਾਸ਼ ਮਿਲੀ। ਉਸ ਦੇ ਆਪਣੇ ਤਾਏ ਨੇ ਪਰਿਵਾਰ ਰੰਜਿਸ਼ ਦੇ ਚੱਲਦਿਆਂ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਭਾਰਤ ‘ਚ ਜੰਮੀ ਪਾਕਿਸਤਾਨ ਦੀ ਮਸ਼ਹੂਰ ਸਿੰਗਰ ਬੁਲਬੁਲ-ਏ-ਪਾਕਿਸਤਾਨ ਨਈਆਰਾ ਨੂਰ ਦਾ ਹੋਇਆ ਦਿਹਾਂਤ
ਉਸ ਦੇ ਤਾਏ ਸਰਵਣ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਭਰਾ ਦਾ ਵਿਆਹ ਉਸ ਦੀ ਸਾਲੀ ਨਾਲ ਹੀ ਹੋਇਆ ਸੀ ਤੇ ਉਹ ਦੋਵੇਂ ਭੈਣਾਂ ਉਸ ਨੂੰ ਆਪਣੀ ਮਾਂ ਦੀ ਸੇਵਾ ਕਰਨ ਤੋਂ ਰੋਕਦੀਆਂ ਸਨ, ਜਿਸ ਕਰਕੇ ਉਸ ਨੇ ਰੰਜਿਸ਼ਨ ਇਸ ਕਰਕੇ ਸਹਿਜਪ੍ਰੀਤ ਦਾ ਕਤਲ ਕਰ ਦਿੱਤਾ ਕਿ ਇਨ੍ਹਾਂ ਨੂੰ ਮਾਂ-ਪੁੱਤ ਦਾ ਵਿਛੋੜਾ ਪਤਾ ਲੱਗੇ।
ਵੀਡੀਓ ਲਈ ਕਲਿੱਕ ਕਰੋ -: