After Dinner food tips: ਦਿਨ ਦਾ ਹਰ ਮੀਲ ਲੈਣਾ ਜ਼ਰੂਰੀ ਹੈ। ਬਹੁਤ ਸਾਰੇ ਲੋਕ ਭਾਰ ਘਟਾਉਣ ਦੇ ਕਾਰਨ ਰਾਤ ਦਾ ਖਾਣਾ ਛੱਡ ਦਿੰਦੇ ਹਨ। ਪਰ ਤੁਹਾਨੂੰ ਕਦੇ ਵੀ ਡਿਨਰ ਸਕਿੱਪ ਨਹੀਂ ਕਰਨਾ ਚਾਹੀਦਾ। ਡਾਕਟਰ ਸੌਣ ਤੋਂ 2-3 ਘੰਟੇ ਪਹਿਲਾਂ ਰਾਤ ਦਾ ਖਾਣਾ ਖਾਣ ਦੀ ਸਲਾਹ ਦਿੰਦੇ ਹਨ। ਅਜਿਹੇ ‘ਚ ਕਈ ਲੋਕ ਰਾਤ ਦਾ ਖਾਣਾ ਸਮੇਂ ‘ਤੇ ਲੈਂਦੇ ਹਨ। ਫਿਰ ਰਾਤ ਨੂੰ ਸੌਣ ਵੇਲੇ ਉਨ੍ਹਾਂ ਨੂੰ ਭੁੱਖ ਲੱਗ ਸਕਦੀ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੀ ਹੁੰਦਾ ਹੈ ਤਾਂ ਤੁਸੀਂ ਸੌਣ ਵੇਲੇ ਕੁਝ ਲੈ ਸਕਦੇ ਹੋ। ਡਿਨਰ ਤੋਂ ਬਾਅਦ ਕੁੱਝ ਹਲਕਾ ਲੈਣ ਨਾਲ ਤੁਹਾਡੀ ਭੁੱਖ ਘੱਟ ਜਾਵੇਗੀ ਨਾਲ ਹੀ ਤੁਹਾਨੂੰ ਸਵੇਰੇ ਚੰਗਾ ਮਹਿਸੂਸ ਹੋਵੇਗਾ ਅਤੇ ਤੁਸੀਂ ਐਂਰਜੈਟਿਕ ਵੀ ਰਹੋਗੇ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਡਿਨਰ ਤੋਂ ਬਾਅਦ ਕੀ ਖਾ ਸਕਦੇ ਹੋ।
ਦੁੱਧ: ਰਾਤ ਨੂੰ ਦੁੱਧ ਪੀਣਾ ਚਾਹੀਦਾ ਹੈ। ਸਿਹਤ ਮਾਹਿਰ ਵੀ ਸੌਣ ਵੇਲੇ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਰਾਤ ਨੂੰ ਜਲਦੀ ਖਾਂਦੇ ਹੋ ਤਾਂ ਡਿਨਰ ਤੋਂ ਬਾਅਦ ਦੁੱਧ ਪੀ ਸਕਦੇ ਹੋ। ਦੁੱਧ ਤੁਹਾਡੇ ਸਰੀਰ ਨੂੰ ਐਨਰਜ਼ੀ ਦਿੰਦਾ ਹੈ ਨਾਲ ਹੀ ਇਹ ਭੋਜਨ ਨੂੰ ਪਚਾਉਣ ‘ਚ ਵੀ ਮਦਦ ਕਰਦਾ ਹੈ। ਤੁਸੀਂ ਹਲਦੀ ਵਾਲਾ ਦੁੱਧ ਪੀ ਸਕਦੇ ਹੋ।
ਜੀਰਾ ਅਤੇ ਧਨੀਆ ਪਾਊਡਰ: ਤੁਸੀਂ ਡਿਨਰ ਤੋਂ ਕੁਝ ਦੇਰ ਬਾਅਦ ਜੀਰਾ ਅਤੇ ਧਨੀਆ ਪਾਊਡਰ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਹਾਨੂੰ ਕਬਜ਼ ਬਣੀ ਰਹਿੰਦੀ ਹੈ ਤਾਂ ਸੌਂਦੇ ਸਮੇਂ ਜੀਰਾ ਅਤੇ ਧਨੀਆ ਪਾਊਡਰ ਕੋਸੇ ਪਾਣੀ ਦੇ ਨਾਲ ਲੈ ਸਕਦੇ ਹੋ। ਇਸ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸਰੀਰ ਦੀ ਸਫ਼ਾਈ ਹੁੰਦੀ ਹੈ।
ਗੁਣਗੁਣਾ ਪਾਣੀ: ਤੁਸੀਂ ਡਿਨਰ ਤੋਂ 1 ਘੰਟੇ ਬਾਅਦ ਗੁਣਗੁਣਾ ਪਾਣੀ ਵੀ ਪੀ ਸਕਦੇ ਹੋ। ਗੁਣਗੁਣਾ ਪਾਣੀ ਪੀਣ ਨਾਲ ਸਰੀਰ ਨੂੰ ਡੀਟੌਕਸਫਾਈ ਕੀਤਾ ਜਾਂਦਾ ਹੈ। ਇਸ ਨਾਲ ਸਵੇਰੇ ਪੇਟ ਆਸਾਨੀ ਨਾਲ ਸਾਫ ਹੋ ਜਾਂਦਾ ਹੈ ਅਤੇ ਕਬਜ਼ ਨਹੀਂ ਹੁੰਦੀ।
ਬਦਾਮ: ਬਦਾਮ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬਦਾਮ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਬਦਾਮ ‘ਚ ਫੈਟ, ਅਮੀਨੋ ਐਸਿਡ ਅਤੇ ਮੈਗਨੀਸ਼ੀਅਮ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਡਿਨਰ ਤੋਂ ਬਾਅਦ ਬਦਾਮ ਖਾਣ ਨਾਲ ਨੀਂਦ ਚੰਗੀ ਆਉਂਦੀ ਹੈ। ਤੁਸੀਂ ਬਦਾਮ ਨੂੰ ਸ਼ਹਿਦ ‘ਚ ਮਿਲਾ ਕੇ ਖਾ ਸਕਦੇ ਹੋ।
ਤੁਸੀਂ ਡਿਨਰ ਤੋਂ ਬਾਅਦ ਦੁੱਧ, ਜੀਰਾ-ਧਨੀਆ ਪਾਊਡਰ, ਕੋਸਾ ਪਾਣੀ ਅਤੇ ਬਦਾਮ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡਾ ਭੋਜਨ ਆਸਾਨੀ ਨਾਲ ਪਚ ਜਾਵੇਗਾ ਨਾਲ ਹੀ ਸਰੀਰ ਵੀ ਡੀਟੌਕਸ ਹੋਵੇਗਾ।