ਵਿਜੀਲੈਂਸ ਟੀਮ ਨੇ ਫੂਡ ਟਰਾਂਸਪੋਰਟ ਟੈਂਡਰ ਘਪਲੇ ਦੇ ਦੋਸ਼ ‘ਚ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਅਦਾਲਤ ‘ਚ ਪੇਸ਼ ਕਰੇਗੀ। ਦੇਰ ਰਾਤ ਆਸ਼ੂ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਬਿਊਰੋ ‘ਚ ਦਵਾਈ ਦਿਵਾਈ। ਸਾਬਕਾ ਮੰਤਰੀ ਨੂੰ ਸੋਮਵਾਰ ਸ਼ਾਮ ਨੂੰ ਲੁਧਿਆਣਾ ਦੇ ਇੱਕ ਸੈਲੂਨ ਵਿੱਚ ਵਾਲ ਕੱਟਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ।
ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਲੁਧਿਆਣਾ ਦੀ ਦਾਣਾ ਮੰਡੀ ਵਿੱਚ ਵਾਹਨਾਂ ਦੇ ਜਾਅਲੀ ਰਜਿਸਟ੍ਰੇਸ਼ਨ ਨੰਬਰਾਂ ’ਤੇ ਟਰਾਂਸਪੋਰਟ ਟੈਂਡਰ ਅਲਾਟ ਕਰਨ ਦੇ ਮਾਮਲੇ ਵਿੱਚ ਇੱਕ ਫਰਮ ਦੇ ਤਿੰਨ ਵਿਅਕਤੀਆਂ ਅਤੇ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕੁਝ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਲੁਧਿਆਣਾ ਵਿੱਚ ਲੇਬਰ, ਕਾਰਟੇਜ ਅਤੇ ਟਰਾਂਸਪੋਰਟੇਸ਼ਨ ਦੇ ਕੰਮਾਂ ਲਈ ਸਾਲ 2020-21 ਦੇ ਟੈਂਡਰ ਜਮ੍ਹਾਂ ਕਰਵਾਉਣ ਸਮੇਂ ਕੁਝ ਠੇਕੇਦਾਰਾਂ ਵੱਲੋਂ ਜਮ੍ਹਾਂ ਕਰਵਾਈਆਂ ਗਈਆਂ ਗੱਡੀਆਂ ਦੀ ਸੂਚੀ ਵਿੱਚ ਸਕੂਟਰਾਂ, ਮੋਟਰਸਾਈਕਲਾਂ ਅਤੇ ਕਾਰਾਂ ਦੇ ਰਜਿਸਟ੍ਰੇਸ਼ਨ ਨੰਬਰ ਸਨ। ਠੇਕੇਦਾਰਾਂ ਨੂੰ ਉਨ੍ਹਾਂ ਦੇ ਗੇਟ ਪਾਸਾਂ ਦੀ ਤਸਦੀਕ ਕੀਤੇ ਬਿਨਾਂ ਹੀ ਬਿੱਲਾਂ ਦਾ ਭੁਗਤਾਨ ਕਰ ਦਿੱਤਾ ਗਿਆ।
ਇਸ ਮਾਮਲੇ ਵਿੱਚ ਇੱਕ ਪ੍ਰਾਈਵੇਟ ਫਰਮ ਦੇ ਠੇਕੇਦਾਰ ਤੇਲੂ ਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤੇਲੂ ਰਾਮ ਤੋਂ ਪੁੱਛਗਿੱਛ ਤੋਂ ਬਾਅਦ ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਇਸ ਤੋਂ ਬਾਅਦ ਵਿਜੀਲੈਂਸ ਨੇ ਭੌਤਿਕ ਸਬੂਤਾਂ ਦੇ ਆਧਾਰ ‘ਤੇ ਭਾਰਤ ਭੂਸ਼ਣ ਆਸ਼ੂ ਨੂੰ ਮੁਲਜ਼ਮ ਬਣਾ ਦਿੱਤਾ।
ਪੜਤਾਲ ਵਿੱਚ ਪਾਇਆ ਗਿਆ ਹੈ ਕਿ ਦਫਤਰ ਫੂਡ ਸਪਲਾਈ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਪਾਲਿਸੀ 2020-21 ਦੀ ਕਲਾਜ਼ 5-ਸੀ ਮੁਤਾਬਕ ਕਣਕ/ ਪੈਡੀ ਦੀ ਆਮਦ ਜੋ ਦੋਵਾਂ ਤੋਂ ਵੱਧ ਹੋਵੇ, ਉਸ ਮੁਤਾਬਕ ਕਪੈਸਿਟੀ ਫਿਕਸ ਕੀਤੀ ਗਈ, ਜਿਸ ਕਰਕੇ ਕਲੱਸਟਰਾਂ ਦੀ ਕਪੈਸਿਟੀ (ਟਰਨ ਓਵਰ) ਵਧ ਗਈ ਅਤੇ ਕੰਪੀਟੀਸ਼ਨ ਘੱਟ ਗਿਆ। ਇਸੇ ਕਰਕੇ ਕਈ ਕਲੱਸਟਰਾਂ ਦੇ ਰੇਟਾਂ ਵਿੱਚ ਵਾਧਾ ਵੇਖਣ ਨੂੰ ਮਿਲਿਆ ਅਤੇ ਕਾਫੀ ਠੇਕੇਦਾਰ ਇਸ ਵਿੱਚ ਹਿੱਸਾ ਨਹੀਂ ਲੈ ਸਕੇ।
ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਵੱਲੋਂ ਸਾਲ 2019-2020 ਵਿੱਚ ਕਰੀਬ 2.25 ਕਰੋੜ ਰੁਪਏ ਵਿੱਚ ਕੰਮ ਕੀਤਾ ਗਿਆ ਸੀ, ਜਿਸ ਕਰਕੇ ਉਹ ਟੈਂਡਰ ਨਹੀਂ ਪਾ ਸਕਿਆ ਅਤੇ ਟੈਂਡਰ ਦਾ ਮੁਕਾਬਲਾ ਘੱਟ ਹੋਣ ਕਰਕੇ ਟੈਂਡਰ ਰੇਟ ਜ਼ਿਆਦਾ ਹੋ ਗਏ। ਜਿਨ੍ਹਾਂ ਹੋਰ ਠੇਕੇਦਾਰਾਂ ਵੱਲੋਂ ਉਕਤ ਟੈਂਡਰ ਪਾਏ ਗਏ, ਉਨ੍ਹਾਂ ਵਿੱਚ ਵੀ ਛੋਟੀਆਂ-ਛੋਟੀਆਂ ਕਮੀਆਂ ਦਾ ਕਾਰਨ ਦੱਸ ਕੇ ਟੈਂਡਰ ਰਿਜੈਕਟ ਕਰ ਦਿੱਤੇ ਗਏ। ਸਾਲ 2020-21 ਦੇ ਟੈਂਡਰ ਭਰਨ ਸਮੇਂ ਠੇਕੇਦਾਰਾਂ ਜਗਰੂਪ ਸਿੰਘ, ਤੇਲੂ ਰਾਮ ਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕਾਂ ਵੱਲੋਂ ਵ੍ਹੀਕਲਾਂ ਸੰਬੰਧੀ ਪੇਸ਼ ਕੀਤੀਆਂ ਲਿਸਟਾਂ ਦਾ ਰਿਕਾਰਡ ਹਾਸਲ ਕਰਕੇ ਸਬੰਧਤ ਜ਼ਿਲ੍ਹਾ ਟਰਾਂਸਪੋਰਟ ਅਥਾਰਟੀਆਂ ਪਾਸੋਂ ਤਸਤੀਕ ਕਰਵਾਉਣ ‘ਤੇ ਵ੍ਹੀਕਲਾਂ ਦੇ ਕਈ ਨੰਬਰ ਨੰਬਰ ਸਕੂਟਰ/ ਮੋਟਰ ਸਾਈਕਲ/ ਕਾਰ ਆਦਿ ਦੇ ਨਿਕਲੇ, ਜੋਕਿ ਸਬੰਧਤ ਜ਼ਿਲ੍ਹਾ ਟਰਾਂਸਪੋਰਟ ਅਥਾਰਟੀਆਂ ਕੋਲੋਂ ਤਸਦੀਕ ਕਰਵਾਏ ਗਏ ਸਨ, ਜਦਕਿ ਇਨ੍ਹਾਂ ‘ਤੇ ਢੋਆ-ਢੋਆਈ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ : BJP ਨੇਤਾ ਤੇ ਅਦਾਕਾਰਾ ਸੋਨਾਲੀ ਫ਼ੋਗਾਟ ਦੀ ਗੋਆ ‘ਚ ਦਿਲ ਦਾ ਦੌਰਾਨ ਪੈਣ ਨਾਲ ਮੌਤ
ਤੇਲੂ ਰਾਮ ਠੇਕੇਦਾਰ ਨਾਲ ਸਬੰਧਤ ਕਲੱਸਟਰਾਂ ਦੇ ਗੇਟ ਕੋਲ ਮਹਿਕਮਾ ਫੂਡ ਸਪਲਾਈ ਲੁਧਿਆਣਾ ਕੋਲ ਹਾਸਲ ਕੀਤੇ ਗਏ। ਇਸ ਨਾਲ ਇਨ੍ਹਾਂ ਗੇਟ ਪਾਸਾਂ ਵਿੱਚ ਰਸਾਈ ਜਿਣਸ ਦੇ ਗਬਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਅਧਿਕਾਰੀਆਂ ਵੱਲੋਂ ਇਨ੍ਹਾਂ ਗੇਟ ਪਾਸਾਂ ਨੂੰ ਬਿਨਾਂ ਵੈਰੀਫਾਈ ਕੀਤੇ ਹੀ ਠੇਕੇਦਾਰਾਂ ਨੂੰ ਕੀਤੇ ਗਏ ਕੰਮ ਬਦਲੇ ਅਦਾਇਗੀ ਕੀਤੀ ਗਈ ਹੈ, ਜਿਸ ਦੇ ਜਾਅਲੀ ਦਸਤਾਵੇਜ਼ ਵਿਖਾਏ ਗਏ ਸਨ।
ਤੱਥਾਂ ਮੁਤਾਬਕ ਜ਼ਿਲ੍ਹਾ ਟੈਂਡਰ ਕਮੇਟੀ ਵੱਲੋਂ ਸੰਬੰਧਤ ਠੇਕੇਦਾਰਾਂ ਦੀ ਤਕਨੀਕੀ ਬਿੱਡ ਖਾਰਿਜ ਕਰ ਦਿੱਤੀ ਜਾਣੀ ਚਾਹੀਦੀ ਸੀ, ਜੋਕਿ ਨਹੀਂ ਕੀਤੀ ਗਈ। ਤੇਲੂ ਰਾਮ ਠੇਕੇਦਾਰ, ਜਗਰੂਪ ਸਿੰਘ, ਗੁਰਦਾਸ ਰਾਮ ਐਂਡ ਕੰਪਨੀ ਦੇ ਪਾਰਟਨਰ ਅਤੇ ਸੰਦੀਪ ਭਾਟੀਆ ਨਾਲ ਸੰਬੰਧਤ ਕਲੱਸਟਰਾਂ ਦੇ ਗੇਟ ਪਾਸ ਮਹਿਕਮਾ ਫੂਡ ਸਪਲਾਈ ਲੁਧਿਆਣਾ ਕੋਲੋਂ ਹਾਸਲ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: