ਫਿਰੋਜ਼ਪੁਰ ਵਿੱਚ 5 ਜਨਵਰੀ ਨੂੰ ਹੋਈ ਸੁਰੱਖਿਆ ਢਿੱਲਤੋਂ ਬਾਅਦ ਅੱਜ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ। ਉਨ੍ਹਾਂ ਮੋਹਾਲੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਦੇ ਨਾਲ ਪੰਜਾਬ ਦੇ ਗਵਰਨਰ ਬੀ.ਐੱਲ. ਪੁਰੋਹਿਤ ਤੇ ਸੀ.ਐੱਮ. ਭਗਵੰਤ ਮਾਨ ਵੀ ਮੌਜੂਦ ਰਹੇ।
ਕੇਂਦਰ ਸਰਕਾਰ ਨੇ 660 ਕਰੋੜ ਦੀ ਲਾਗਤ ਨਾਲ ਇਹ ਹਸਪਤਾਲ ਬਣਵਇਆ ਹੈ। 300 ਬੈੱਡਾਂ ਦੀ ਸਮਰੱਥਾ ਵਾਲਾ ਇਹ ਹਸਪਤਾਲ ਕੈਂਸਰ ਦੇ ਇਲਾਜ ਨਾਲ ਜੁੜੀਆਂ ਮਾਡਰਨ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਹਰਿਆਣਾ ਵਿੱਚ ਅਮ੍ਰਿਤਾ ਹਾਸਪੀਟਲ ਦਾ ਉਦਘਾਟਨ ਕੀਤਾ। ਪ੍ਰੋਗਰਾਮ ਵਿੱਚ ਆਮ ਆਦਮੀ ਪਾਰਟੀ ਤੇਭਾਜਪਾ ਨੇਤਾ ਵੀ ਪਹੁੰਚੇ ਹੋਏ ਹਨ।
ਇਸ ਮਗਰੋਂ ਪੀ.ਐੱਮ. ਮੋਦੀ ਨੇ ਹਸਪਤਾਲ ਕੰਪਲੈਕਸ ਦਾ ਜਾਇਜ਼ਾ ਲਿਆ। ਉਧੇ ਕੰਮ ਕਰਨ ਵਾਲੇ ਡਾਕਟਰਾਂ ਤੇ ਸਟਾਫ ਨਾਲ ਗੱਲ ਕਰਕੇ ਗਰੁੱਪ ਫੋਟੋ ਖਿਚਵਾਈ। ਇਸ ਤੋਂ ਬਾਅਦ ਉਹ ਸਟੇਜ ਪਹੁੰਚੇ। ਉਥੇ ਸੀ.ਐੱਮ. ਮਾਨ ਨੇ ਪੀ.ਐੱਮ. ਮੋਦੀ ਨੂੰ ਸ਼ਾਲ ਤੇ ਸਨਮਾਨ ਚਿਨ੍ਹ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਾਂਸਦ ਮਨੀਸ਼ ਤਿਵਾੜੀ ਵੀ ਇਸ ਦੌਰਾਨ ਉਥੇ ਮੌਜੂਦ ਹਨ।
ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ 5 ਜਨਵਰੀ ਨੂੰ ਫਿਰੋਜ਼ਪੁਰ ‘ਚ ਸੁਰੱਖਿਆ ‘ਚ ਢਿੱਲ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਵਾਪਸ ਪਰਤਣਾ ਪਿਆ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਪੂਰਾ ਪ੍ਰਬੰਧ ਕਰਨਾ ਸਾਡਾ ਫਰਜ਼ ਹੈ। ਪੰਜਾਬ ਹਮੇਸ਼ਾ ਹੀ ਆਪਣੀ ਪ੍ਰਾਹੁਣਚਾਰੀ ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ CM ਮਾਨ ਤੇ ਸਿਸੋਦੀਆ ਸਣੇ ਭਲਕੇ ਪਹੁੰਚਣਗੇ ਊਨਾ, ਹਿਮਾਚਲ ਵਾਲਿਆਂ ਨੂੰ ਦੇਣਗੇ ਦੂਜੀ ਗਾਰੰਟੀ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਨੂੰ ਸਿਹਤ ਦੇ ਪੱਧਰ ‘ਤੇ ਇਸ ਸਮੇਂ ਬਹੁਤ ਲੋੜ ਹੈ। ਸਿਹਤ ਅਤੇ ਸਿੱਖਿਆ ਸਾਡੀ ਤਰਜੀਹ ਹੈ। ਸਾਡੇ ਬੱਚਿਆਂ ਨੇ ਆਈਲੈਟਸ ਦੀ ਡਿਗਰੀ ਲਈ ਹੈ। ਅਸੀਂ ਉਨ੍ਹਾਂ ਨੂੰ ਇੱਥੇ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਦੱਸ ਦੇਈਏ ਕਿ 300 ਬਿਸਤਰਿਆਂ ਦੀ ਸਮਰੱਥਾ ਵਾਲਾ ਇਹ ਹਸਪਤਾਲ ਕੈਂਸਰ ਦੇ ਇਲਾਜ ਸਬੰਧੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਵਿੱਚ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਨਟਿਵ ਓਨਕੋਲੋਜੀ, ਐਨਸਥੀਸੀਆ ਦੀ ਓ.ਪੀ.ਡੀ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ MRI, CT, ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫ਼ੀ ਆਦਿ ਆਧੁਨਿਕ ਸਹੂਲਤਾਂ ਵੀ ਇੱਥੇ ਉਪਲਬਧ ਹਨ । ਇਹ ਕੇਂਦਰ ਬਾਇਓਪਸੀ ਲਈ ਕੀਮੋਥੈਰੇਪੀ ਅਤੇ ਮਾਮੂਲੀ OT ਲਈ ਡੇ ਕੇਅਰ ਦੀ ਸਹੂਲਤ ਵੀ ਹੈ।
ਵੀਡੀਓ ਲਈ ਕਲਿੱਕ ਕਰੋ -: