sweating Essential Oil tips: ਰੋਜ਼ਾਨਾ ਦੀ ਰੁਟੀਨ ‘ਚ ਕਈ ਔਰਤਾਂ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਲਈ ਪਰਫਿਊਮ ਦੀ ਵਰਤੋਂ ਕਰਦੀਆਂ ਹਨ। ਪਰਫਿਊਮ ਨਾ ਸਿਰਫ ਤੁਹਾਡੇ ਸਰੀਰ ਦੀ ਬਦਬੂ ਨੂੰ ਦੂਰ ਕਰਦੇ ਹਨ, ਸਗੋਂ ਇਹ ਤੁਹਾਨੂੰ ਫਰੈਸ਼ ਵੀ ਰੱਖਦੇ ਹਨ। ਪਰ ਕਈ ਵਾਰ ਇਹ ਤੁਹਾਡੀ ਜੇਬ ‘ਤੇ ਵੀ ਥੋੜਾ ਭਾਰੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਔਰਤਾਂ ਨੂੰ ਐਲਰਜੀ ਵੀ ਹੋਣ ਲੱਗਦੀ ਹੈ। ਜੇਕਰ ਤੁਸੀਂ ਵੀ ਐਲਰਜੀ ਕਾਰਨ ਪਰਫਿਊਮ ਦੀ ਵਰਤੋਂ ਨਹੀਂ ਕਰ ਪਾ ਰਹੇ ਹੋ ਤਾਂ ਤੁਸੀਂ ਇਨ੍ਹਾਂ essential oil ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹੇ essential oil ਬਾਰੇ…
ਨੇਰੋਲੀ ਆਇਲ: ਤੁਹਾਨੂੰ ਬਜ਼ਾਰ ‘ਚ ਨੇਰੋਲੀ ਤੇਲ ਦੇ ਬਹੁਤ ਸਾਰੇ ਪਰਫਿਊਮ ਮਿਲ ਜਾਣਗੇ। ਜਿਸ ‘ਚ ਨੇਰੋਲੀ ਦੇ ਫੁੱਲਾਂ ਦੀ ਮਹਿਕ ਮੌਜੂਦ ਹੁੰਦੀ ਹੈ। ਪਰ ਜੇਕਰ ਤੁਸੀਂ ਬਾਜ਼ਾਰ ਤੋਂ ਪਰਫਿਊਮ ਨਹੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਘਰ ‘ਚ ਹੀ ਪਰਫਿਊਮ ਬਣਾ ਸਕਦੇ ਹੋ। ਤੁਸੀਂ ਇੱਕ ਸਪਰੇਅ ਬੋਤਲ ‘ਚ ਨੈਰੋਲੀ ਤੇਲ ਪਾ ਕੇ ਬਾਡੀ ‘ਤੇ ਇਸ ਦਾ ਸਪ੍ਰੇ ਕਰ ਸਕਦੇ ਹੋ। ਇਹ ਸਿਰਫ਼ ਤੁਹਾਨੂੰ ਹੀ ਨਹੀਂ ਬਲਕਿ ਆਸ-ਪਾਸ ਦੇ ਬਾਕੀ ਲੋਕਾਂ ਨੂੰ ਵੀ ਬਹੁਤ ਚੰਗੀ ਐਨਰਜ਼ੀ ਦੇਵੇਗਾ।
ਲਵੈਂਡਰ ਆਇਲ: ਤੁਸੀਂ ਆਪਣੀ ਸਕਿਨ ਕੇਅਰ ਰੁਟੀਨ ‘ਚ ਕਈ ਵਾਰ ਲੈਵੇਂਡਰ ਆਇਲ ਦੀ ਵਰਤੋਂ ਜ਼ਰੂਰ ਕੀਤੀ ਹੋਵੇਗੀ। ਪਰ ਤੁਸੀਂ ਇਸਨੂੰ ਨੈਚੂਰਲ ਪਰਫਿਊਮ ਦੇ ਤੌਰ ‘ਤੇ ਵਰਤ ਸਕਦੇ ਹੋ। ਇਸ ਦੀ ਨਿਯਮਤ ਵਰਤੋਂ ਕਰਨ ਨਾਲ ਚਿੰਤਾ ਅਤੇ ਤਣਾਅ ਤੋਂ ਵੀ ਰਾਹਤ ਮਿਲਦੀ ਹੈ। ਲੈਵੇਂਡਰ ਆਇਲ ‘ਚ ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ ਜੋ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਨੂੰ ਪਰਫਿਊਮ ਦੇ ਤੌਰ ‘ਤੇ ਵਰਤਣ ਲਈ ਨਹਾਉਣ ਤੋਂ ਬਾਅਦ ਇਸ ਨੂੰ ਅੰਡਰ ਆਰਮ ਅਤੇ ਗਰਦਨ ਦੇ ਕੁਝ ਹਿੱਸੇ ‘ਤੇ ਲਗਾਓ। ਇਹ ਤੁਹਾਡੇ ਸਰੀਰ ‘ਚ ਪਸੀਨੇ ਦੀ ਬਦਬੂ ਨੂੰ ਰੋਕ ਦੇਵੇਗਾ।
ਚੰਦਨ ਦਾ ਤੇਲ: ਤੁਸੀਂ ਚੰਦਨ ਦੇ ਤੇਲ ਦੀ ਵਰਤੋਂ ਪਰਫਿਊਮ ਦੇ ਤੌਰ ‘ਤੇ ਕਰ ਸਕਦੇ ਹੋ। ਇਸ ‘ਚ ਇੱਕ ਖਾਸ ਖੁਸ਼ਬੂ ਹੁੰਦੀ ਹੈ ਜੋ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਆਰਾਮ ਦੇਣ ‘ਚ ਮਦਦ ਕਰਦੀ ਹੈ। ਇਹ ਖੁਸ਼ਬੂ ਪਸੀਨੇ ਨੂੰ ਵੀ ਰੋਕਦੀ ਹੈ। ਪਰ ਇਸ ਤੇਲ ਦੀ ਵਰਤੋਂ ਸਿੱਧੇ ਸਕਿਨ ‘ਤੇ ਨਾ ਕਰੋ। ਇਸ ਨੂੰ ਪਹਿਲਾਂ ਕੱਪੜਿਆਂ ‘ਤੇ ਲਗਾਓ। ਸਿੱਧੇ ਸਕਿਨ ‘ਤੇ ਲਗਾਉਣ ਨਾਲ ਵੀ ਐਲਰਜੀ ਹੋ ਸਕਦੀ ਹੈ।
ਗੁਲਾਬ ਦਾ ਤੇਲ: ਤੁਸੀਂ ਗੁਲਾਬ ਦੇ ਤੇਲ ਦੀ ਵਰਤੋਂ ਨੈਚੂਰਲ ਪਰਫਿਊਮ ਦੇ ਤੌਰ ‘ਤੇ ਵੀ ਕਰ ਸਕਦੇ ਹੋ। ਇਹ ਸਕਿਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪਸੀਨੇ ਦੀ ਬਦਬੂ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ ਅਤੇ ਮਨ ਨੂੰ ਚੰਗਾ ਮਹਿਸੂਸ ਕਰਦਾ ਹੈ। ਗੁਲਾਬ ਦੇ ਤੇਲ ਦੀ ਵਰਤੋਂ ਕਰਨ ਲਈ ਤੁਸੀਂ ਇਸ ਨੂੰ ਰੂੰ ‘ਤੇ ਲਗਾ ਕੇ ਜਾਂ ਇਸ ਨੂੰ ਸਪਰੇਅ ਵਜੋਂ ਵਰਤ ਸਕਦੇ ਹੋ।