ਯੂਰਪ ਅੱਜਕਲ੍ਹ ਗੰਭੀਰ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਕਈ ਦੇਸ਼ਾਂ ਵਿੱਚ ਨਦੀਆਂ ਅਤੇ ਝੀਲਾਂ ਦੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ ਹੈ। ਦਰਿਆਵਾਂ ਦੇ ਸੁੱਕਣ ਕਾਰਨ ਲੰਬੇ ਸਮੇਂ ਤੋਂ ਪਾਣੀ ਵਿੱਚ ਡੁੱਬੇ ਹੋਏ ਖਜ਼ਾਨੇ ਤੇ ਦੂਜੀ ਵਿਸ਼ਵ ਜੰਗ ਵਿੱਚ ਇਸਤੇਮਾਲ ਬੰਬ ਵੀ ਨਿਕਲ ਰਹੇ ਹਨ।
ਕੜਾਕੇ ਦੀ ਗਰਮੀ ਅਤੇ ਸੋਕੇ ਕਾਰਨ ਯੂਰਪ ਵਿੱਚ ਸਥਿਤੀ ਵਿਗੜ ਗਈ ਹੈ ਅਤੇ ਨਦੀਆਂ ਇੱਕ ਤੋਂ ਬਾਅਦ ਇੱਕ ਸੁੱਕਣੀਆਂ ਸ਼ੁਰੂ ਹੋ ਦਈਆਂ ਹਨ। ਦਰਜਨਾਂ ਨਦੀਆਂ ਦੇ ਪਾਣੀ ਦਾ ਪੱਧਰ ਬਹੁਤ ਹੇਠਾਂ ਆ ਗਿਆ ਹੈ ਅਤੇ ਕੁਝ ਮਹੀਨੇ ਪਹਿਲਾਂ ਤੱਕ ਜਿਹੜੀਆਂ ਨਦੀਆਂ ਪਾਣੀ ਨਾਲ ਭਰੀਆਂ ਹੁੰਦੀਆਂ ਸਨ, ਉਨ੍ਹਾਂ ਦੇ ਤਲੇ ਦੀ ਮਿੱਟੀ ਦਿਸਣੀ ਸ਼ੁਰੂ ਹੋ ਗਈ ਹੈ।
ਸਪੇਨ ‘ਚ ਕਈ ਨਦੀਆਂ ਦਾ ਪਾਣੀ ਸੁੱਕ ਗਿਆ ਹੈ, ਇਸ ਵਾਰ ਸਪੇਨ ‘ਚ ਜਿੰਨਾ ਵੱਡਾ ਸੋਕਾ ਪਿਆ ਹੈ, ਉਹੋ ਜਹਾ ਸੋਕਾ ਪਿਛਲੇ ਕਈ ਦਹਾਕਿਆਂ ਵਿੱਚ ਨਹੀਂ ਪਿਆ ਸੀ ਅਤੇ ਪੁਰਾਤੱਤਵ ਵਿਗਿਆਨੀ ਨਦੀਆਂ ‘ਚੋਂ ਪੂਰਵ-ਇਤਿਹਾਸਕ ਸਮੇਂ ਦੇ ਰਹੱਸਮਈ ਪੱਥਰ ਬਰਾਮਦ ਕਰ ਰਹੇ ਹਨ, ਜਿਸ ‘ਚ ਸਾਡੀ ਕੁਦਰਤ ਬਾਰੇ ਕਈ ਜਾਣਕਾਰੀਆਂ ਮਿਲ ਸਕਦੀਆਂ ਹਨ। ਇਹ ਪੱਥਰ, ਜਿਨ੍ਹਾਂ ਨੂੰ “ਸਪੈਨਿਸ਼ ਸਟੋਨਹੇਂਜ” ਕਿਹਾ ਜਾਂਦਾ ਹੈ, ਆਮ ਤੌਰ ‘ਤੇ ਡੈਮਾਂ ਜਾਂ ਨਦੀਆਂ ਜਾਂ ਫਿਰ ਕੰਢਿਆਂ ਨਾਲ ਟਿਕਿਆ ਰਹਿੰਦਾ ਹੈ।
ਇਹ ਪੱਥਰ ਸਪੇਨ ਦੇ ਕੇਂਦਰੀ ਸੂਬੇ ਕਾਸਾਰੇਸ ਵਿੱਚ ਵਾਲਡੇਕਨਾਸ ਜਲ ਭੰਡਾਰ ਦੇ ਇੱਕ ਕੋਨੇ ਵਿੱਚ ਮਿਲੇ ਹਨ, ਜਿੱਥੇ ਅਧਿਕਾਰੀਆਂ ਅਨੁਸਾਰ ਪਾਣੀ ਦਾ ਪੱਧਰ 28 ਪ੍ਰਤੀਸ਼ਤ ਤੋਂ ਵੱਧ ਡਿੱਗ ਗਿਆ ਹੈ। ਇਹ ਪਹਿਲੀ ਵਾਰ 1926 ਵਿੱਚ ਜਰਮਨ ਪੁਰਾਤੱਤਵ-ਵਿਗਿਆਨੀ ਹਿਊਗੋ ਓਬਰਮੀਅਰ ਵੱਲੋਂ ਖੋਜਿਆ ਗਿਆ ਸੀ, ਪਰ 1963 ਵਿੱਚ ਫ੍ਰਾਂਸਿਸਕੋ ਫ੍ਰੈਂਕੋ ਦੀ ਤਾਨਾਸ਼ਾਹੀ ਅਧੀਨ ਇੱਕ ਪੇਂਡੂ ਵਿਕਾਸ ਪ੍ਰੋਜੈਕਟ ਦੀ ਅਸਫਲਤਾ ਕਾਰਨ ਇਹ ਖੇਤਰ ਹੜ੍ਹ ਗਿਆ ਸੀ। ਉਦੋਂ ਤੋਂ ਇਹ ਸਿਰਫ਼ ਚਾਰ ਵਾਰ ਹੀ ਪੂਰੀ ਤਰ੍ਹਾਂ ਦਿਖਾਈ ਦੇ ਸਕਿਆ ਹੈ।
ਜਰਮਨੀ ਦੀ ਸਭ ਤੋਂ ਵੱਡੀ ਨਦੀ ਰਾਈਨ ਦੇ ਕੰਢੇ ‘ਤੇ ਕਈ ਅਜਿਹੇ ਪੱਥਰ ਦੇਖੇ ਗਏ ਹਨ, ਜੋ ਕਿ ਗੰਭੀਰ ਸੋਕੇ ਵਿੱਚ ਹੀ ਦੇਖੇ ਜਾ ਸਕਦੇ ਹਨ। ਨਦੀ ‘ਚੋਂ ਇਨ੍ਹਾਂ ਪੱਥਰਾਂ ਦੇ ਨਿਕਲਣ ਤੋਂ ਬਾਅਦ ਜਰਮਨੀ ਦੇ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ ਅਤੇ ਇਸ ਨੂੰ ਕੁਦਰਤ ਵੱਲੋਂ ਦਿੱਤੀ ਗਈ ਵੱਡੀ ਚਿਤਾਵਨੀ ਦੱਸ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਹ ‘ਭੁੱਖੇ ਪੱਥਰ’ ਸਾਹਮਣੇ ਆਏ ਹਨ, ਜਰਮਨੀ ‘ਤੇ ਵੱਡਾ ਸੰਕਟ ਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਪੱਥਰਾਂ ਨੂੰ ਦੇਖ ਕੇ ਕਈ ਲੋਕਾਂ ਨੂੰ ਪਹਿਲਾਂ ਪਏ ਭਿਆਨਕ ਸੋਕੇ ਦੀ ਯਾਦ ਆ ਜਾਂਦੀ ਹੈ।
ਇਨ੍ਹਾਂ ਪੱਥਰਾਂ ਬਾਰੇ ਅਫਵਾਹਾਂ ਬਹੁਤ ਹਨ, ਜੋ ਕਿ ਫ੍ਰੈਂਕਫਰਟ ਸ਼ਹਿਰ ਦੇ ਦੱਖਣ ਵਿਚ ਵਰਮਜ਼ ਅਤੇ ਲੀਵਰਕੁਸੇਨ ਨੇੜੇ ਰੇਨਡੋਰਫ ਵਿਚ ਦੇਖੇ ਗਏ ਸਨ। ਇਸ ਤੋਂ ਪਹਿਲਾਂ ਇਹ ਪੱਥਰ 1947, 1959, 2003 ਅਤੇ 2018 ਵਿੱਚ ਰਾਈਨ ਨਦੀ ਵਿੱਚ ਦਿਖਾਈ ਦਿੱਤੇ ਸਨ।
ਵੀਡੀਓ ਲਈ ਕਲਿੱਕ ਕਰੋ -: