office feet swelling tips: ਬਿਜ਼ੀ ਲਾਈਫਸਟਾਈਲ ਦੇ ਕਾਰਨ ਬਹੁਤ ਸਾਰੇ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੇ ਹਨ। ਸਾਰਾ ਦਿਨ ਦਫਤਰ ‘ਚ ਕੰਮ ਕਰਨ ਨਾਲ ਕਈ ਵਾਰ ਥਕਾਵਟ ਵੀ ਹੋ ਸਕਦੀ ਹੈ। ਪੈਰਾਂ ‘ਚ ਸੋਜ ਵੀ ਆ ਜਾਂਦੀ ਹੈ। ਪੈਰਾਂ ‘ਚ ਸੋਜ ਕਈ ਵਾਰ ਲੰਬੇ ਸਮੇਂ ਤੱਕ ਸਫ਼ਰ ਕਰਨ, ਉੱਚੀ ਥਾਂ ‘ਤੇ ਜਾਣ ਅਤੇ ਬਹੁਤ ਜ਼ਿਆਦਾ ਘੁੰਮਣ ਕਾਰਨ ਵੀ ਹੋ ਸਕਦੀ ਹੈ। ਕਈ ਵਾਰ ਦਰਦ ਇੰਨਾ ਵੱਧ ਜਾਂਦਾ ਹੈ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਤੁਸੀਂ ਕੁਝ ਘਰੇਲੂ ਨੁਸਖਿਆਂ ਰਾਹੀਂ ਵੀ ਪੈਰਾਂ ਦੀ ਸੋਜ ਨੂੰ ਘੱਟ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਸੇਂਦਾ ਨਮਕ ਆਵੇਗਾ ਕੰਮ: ਪੈਰਾਂ ਦੀ ਸੋਜ ਨੂੰ ਘੱਟ ਕਰਨ ਲਈ ਤੁਸੀਂ ਸੇਂਦਾ ਨਮਕ ਦੀ ਵਰਤੋਂ ਕਰ ਸਕਦੇ ਹੋ। ਅੱਧੀ ਬਾਲਟੀ ਕੋਸੇ ਪਾਣੀ ‘ਚ ਸੇਂਦਾ ਨਮਕ ਮਿਲਾਓ। ਇਸ ਤੋਂ ਬਾਅਦ ਆਪਣੇ ਪੈਰਾਂ ਨੂੰ ਘੱਟ ਤੋਂ ਘੱਟ 10-15 ਮਿੰਟ ਤੱਕ ਪਾਣੀ ‘ਚ ਡੁਬੋ ਕੇ ਰੱਖੋ। ਨਿਰਧਾਰਤ ਸਮੇਂ ਤੋਂ ਬਾਅਦ ਆਪਣੇ ਪੈਰਾਂ ਨੂੰ ਪਾਣੀ ਤੋਂ ਬਾਹਰ ਕੱਢੋ। ਪੈਰਾਂ ਨੂੰ ਸਾਫ਼ ਕੱਪੜੇ ਨਾਲ ਸਾਫ਼ ਕਰੋ। ਤੁਹਾਨੂੰ ਦਰਦ ਤੋਂ ਕਾਫੀ ਰਾਹਤ ਮਿਲੇਗੀ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਉਪਾਅ ਦੀ ਵਰਤੋਂ ਕਰ ਸਕਦੇ ਹੋ।
ਆਈਸ ਪੈਕ ਦੀ ਕਰੋ ਵਰਤੋਂ: ਪੈਰਾਂ ਦੀ ਸੋਜ ਨੂੰ ਘੱਟ ਕਰਨ ਲਈ ਆਈਸ ਪੈਕ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਆਈਸ ਪੈਕ ਨੂੰ ਤੌਲੀਏ ‘ਚ ਲਪੇਟ ਕੇ ਕੁਝ ਦੇਰ ਤੱਕ ਸੋਜ ਵਾਲੀ ਥਾਂ ‘ਤੇ ਲਗਾਓ। ਇਹ ਤੁਹਾਡੀਆਂ ਮਾਸਪੇਸ਼ੀਆਂ ‘ਚ ਬਲੱਡ ਸਰਕੂਲੇਸ਼ਨ ਨੂੰ ਵੀ ਵਧਾਉਂਦਾ ਹੈ। ਸੋਜ ਵੀ ਘੱਟ ਜਾਂਦੀ ਹੈ। ਤੁਸੀਂ ਇਸ ਨੁਸਖੇ ਨੂੰ ਦਿਨ ‘ਚ ਦੋ ਵਾਰ ਵਰਤ ਸਕਦੇ ਹੋ।
ਮਾਲਿਸ਼ ਕਰੋ: ਤੁਸੀਂ ਪੈਰਾਂ ਦੀ ਮਾਲਿਸ਼ ਕਰਕੇ ਵੀ ਸੋਜ ਨੂੰ ਘੱਟ ਕਰ ਸਕਦੇ ਹੋ। ਸਰ੍ਹੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਪੈਰਾਂ ਦੀ ਮਾਲਿਸ਼ ਕਰੋ। ਲਗਭਗ 10 ਮਿੰਟ ਤੱਕ ਪੈਰਾਂ ਦੀ ਮਾਲਿਸ਼ ਕਰੋ। ਤੁਹਾਨੂੰ ਦਰਦ ਅਤੇ ਸੋਜ ਤੋਂ ਰਾਹਤ ਮਿਲੇਗੀ। ਪੈਰਾਂ ਦੀ ਮਾਲਿਸ਼ ਕਰਨ ਨਾਲ ਮਾਸਪੇਸ਼ੀਆਂ ‘ਚ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ। 10-15 ਮਿੰਟ ਤੱਕ ਪੈਰਾਂ ਦੀ ਮਾਲਿਸ਼ ਕਰੋ। ਸਰ੍ਹੋਂ ਦੇ ਤੇਲ ਤੋਂ ਇਲਾਵਾ ਤੁਸੀਂ ਮਾਲਿਸ਼ ਲਈ ਨਾਰੀਅਲ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।
ਬੇਕਿੰਗ ਸੋਡਾ ਦੀ ਵਰਤੋਂ ਕਰੋ: ਪੈਰਾਂ ਦੀ ਸੋਜ ਨੂੰ ਘੱਟ ਕਰਨ ਲਈ ਤੁਸੀਂ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਚੌਲਾਂ ਦਾ ਪਾਣੀ ਉਬਾਲੋ। ਫਿਰ ਇਸ ਪਾਣੀ ‘ਚ ਬੇਕਿੰਗ ਸੋਡਾ ਮਿਲਾਓ। ਦੋਹਾਂ ਚੀਜ਼ਾਂ ਦਾ ਪੇਸਟ ਬਣਾ ਲਓ। ਪੇਸਟ ਨੂੰ ਪ੍ਰਭਾਵਿਤ ਥਾਂ ‘ਤੇ ਲਗਾਓ। 10-15 ਮਿੰਟ ਬਾਅਦ ਪੈਰਾਂ ਨੂੰ ਸਾਦੇ ਪਾਣੀ ਨਾਲ ਧੋ ਲਓ। ਤੁਹਾਨੂੰ ਸੋਜ ਅਤੇ ਦਰਦ ਤੋਂ ਰਾਹਤ ਮਿਲੇਗੀ।
ਐਪਲ ਸਾਈਡਰ ਵਿਨੇਗਰ ਕਰੇਗਾ ਕੰਮ: ਸੇਬ ਦਾ ਸਿਰਕਾ ਵੀ ਸੋਜ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਕੋਸਾ ਪਾਣੀ ਲਓ। ਫਿਰ ਇਸ ਕੋਸੇ ਪਾਣੀ ‘ਚ ਐਪਲ ਸਾਈਡ ਵਿਨੇਗਰ ਮਿਲਾਓ। ਇਸ ਪਾਣੀ ‘ਚ ਪੈਰਾਂ ਨੂੰ ਭਿਓ ਦਿਓ। 15-20 ਮਿੰਟ ਬਾਅਦ ਪੈਰਾਂ ਨੂੰ ਤੌਲੀਏ ਨਾਲ ਸਾਫ਼ ਕਰ ਲਓ। ਤੁਹਾਨੂੰ ਦਰਦ ਤੋਂ ਬਹੁਤ ਰਾਹਤ ਮਿਲੇਗੀ।
ਨੋਟ: ਜੇਕਰ ਉਪਾਅ ਦੀ ਵਰਤੋਂ ਕਰਨ ਦੇ ਬਾਵਜੂਦ ਸੋਜ ਅਤੇ ਦਰਦ ਘੱਟ ਨਹੀਂ ਹੋ ਰਿਹਾ ਹੈ ਤਾਂ ਇਸ ਨੂੰ ਡਾਕਟਰ ਨੂੰ ਜ਼ਰੂਰ ਦਿਖਾਓ। ਪ੍ਰੇਗਨੈਂਟ ਔਰਤਾਂ ਨੂੰ ਇਨ੍ਹਾਂ ਨੁਸਖ਼ਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।