Natural Eyelashes growth tips: ਔਰਤਾਂ ਦੇ ਨੈਨ-ਨਕਸ਼ ਉਸ ਦੀ ਸੁੰਦਰਤਾ ਨੂੰ ਹੋਰ ਵੀ ਵਧਾਉਂਦੇ ਹਨ। ਜੇਕਰ ਔਰਤ ਦੀਆਂ ਅੱਖਾਂ ਸੁੰਦਰ ਹੋਣ ਤਾਂ ਉਨ੍ਹਾਂ ਦਾ ਨੂਰ ਹੋਰ ਵੀ ਵੱਧ ਜਾਂਦਾ ਹੈ। ਅੱਖਾਂ ਦੀਆਂ ਪਲਕਾਂ ਜੇ ਲੰਬੀਆਂ ਅਤੇ ਮੋਟੀਆਂ ਹੋਣ ਤਾਂ ਸੁੰਦਰਤਾ ‘ਰੇ ਚਾਰ-ਚੰਨ ਲੱਗ ਜਾਂਦੇ ਹਨ। ਇਸੇ ਲਈ ਕਈ ਲੜਕੀਆਂ ਲੰਬੀਆਂ ਅਤੇ ਮੋਟੀਆਂ ਪਲਕਾਂ ਲਈ ਆਰਟੀਫਿਸ਼ੀਅਲ ਪਲਕਾਂ ਵੀ ਲਗਾਉਂਦੀਆਂ ਹਨ। ਪਰ ਨਕਲੀ ਪਲਕਾਂ ਤੁਹਾਡੀਆਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਕੈਮੀਕਲ ਨਾਲ ਭਰਪੂਰ ਪ੍ਰੋਡਕਟ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਤੁਸੀਂ ਕੁਦਰਤੀ ਤਰੀਕਿਆਂ ਨਾਲ ਲੰਬੀਆਂ ਅਤੇ ਮੋਟੀਆਂ ਪਲਕਾਂ ਵੀ ਪਾ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਆਸਾਨ ਤਰੀਕੇ…
ਗ੍ਰੀਨ ਟੀ: ਵਾਲਾਂ ਦੇ ਵਾਧੇ ਲਈ ਤੁਸੀਂ ਗ੍ਰੀਨ ਟੀ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਪੌਲੀਫੇਨੋਲ ਨਾਂ ਦਾ ਪੌਸ਼ਟਿਕ ਤੱਤ ਵਾਲਾਂ ਦੇ ਵਾਧੇ ‘ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀਆਂ ਪਲਕਾਂ ਮੋਟੀ ਅਤੇ ਮਜ਼ਬੂਤ ਹੋ ਸਕਦੀਆਂ ਹਨ। ਇਸ ਦਾ ਨਿਯਮਤ ਸੇਵਨ ਕਰਨ ਨਾਲ ਤੁਸੀਂ ਲੰਬੀਆਂ ਅਤੇ ਮੋਟੀਆਂ ਪਲਕਾਂ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਗ੍ਰੀਨ ਟੀ ਨਹੀਂ ਪੀਣਾ ਚਾਹੁੰਦੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਨ ਟੀ ਬਣਾ ਲਓ ਅਤੇ ਇਸ ਨੂੰ ਠੰਡਾ ਕਰਕੇ ਆਪਣੀਆਂ ਪਲਕਾਂ ‘ਤੇ ਲਗਾਓ।
ਵੈਸਲੀਨ: ਵਾਲਾਂ ਦੇ ਵਾਧੇ ਲਈ ਵੈਸਲੀਨ ਦੀ ਵਰਤੋਂ ਕੁਦਰਤੀ ਤੌਰ ‘ਤੇ ਕੀਤੀ ਜਾ ਸਕਦੀ ਹੈ। ਇਸ ਨੂੰ ਆਪਣੀਆਂ ਪਲਕਾਂ ‘ਤੇ ਲਗਾਓ। ਪਲਕਾਂ ਲੰਬੀਆਂ ਅਤੇ ਮੋਟੀਆਂ ਹੋਣਗੀਆਂ। ਮਾਹਿਰਾਂ ਦੇ ਅਨੁਸਾਰ ਇਸ ਘਰੇਲੂ ਨੁਸਖ਼ੇ ਨਾਲ ਤੁਹਾਡੀਆਂ ਪਲਕਾਂ ਤੇਜ਼ੀ ਨਾਲ ਵੱਧਦੀਆਂ ਹਨ ਅਤੇ ਮਜ਼ਬੂਤ ਵੀ ਹੁੰਦੀਆਂ ਹਨ।
ਨਾਰੀਅਲ ਦਾ ਤੇਲ: ਤੁਸੀਂ ਕੁਦਰਤੀ ਤੌਰ ‘ਤੇ ਪਲਕਾਂ ਦੇ ਵਾਧੇ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਵਾਲਾਂ ਦੇ ਵਾਧੇ ਲਈ ਵੀ ਨਾਰੀਅਲ ਦਾ ਤੇਲ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਵਾਲਾਂ ਦੇ ਪ੍ਰੋਟੀਨ ਲੈਵਲ ਨੂੰ ਬਣਾਏ ਰੱਖਣ ‘ਚ ਵੀ ਮਦਦ ਕਰਦਾ ਹੈ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਪਲਕਾਂ ਨੂੰ ਮਜ਼ਬੂਤ ਅਤੇ ਸੰਘਣਾ ਕਰਨ ‘ਚ ਬਹੁਤ ਫਾਇਦੇਮੰਦ ਹੋ ਸਕਦੇ ਹਨ।
ਵਿਟਾਮਿਨ ਈ ਕੈਪਸੂਲ: ਪਲਕਾਂ ਦੇ ਵਾਧੇ ਲਈ ਤੁਸੀਂ ਵਿਟਾਮਿਨ-ਈ ਕੈਪਸੂਲ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਵਾਲਾਂ ਦੇ ਵਾਧੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੀਆਂ ਪਲਕਾਂ ਦੇ ਝੜਨ ਅਤੇ ਪਤਲੇ ਹੋਣ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਜੇਕਰ ਤੁਹਾਡੀਆਂ ਪਲਕਾਂ ਝੜਦੀਆਂ ਹਨ ਤਾਂ ਤੁਸੀਂ ਵਿਟਾਮਿਨ-ਈ ਕੈਪਸੂਲ ਦੀ ਵਰਤੋਂ ਕਰ ਸਕਦੇ ਹੋ।
ਆਲਿਵ ਆਇਲ: ਤੁਸੀਂ ਪਲਕਾਂ ਨੂੰ ਮਜ਼ਬੂਤ ਅਤੇ ਲੰਬੀ ਕਰਨ ਲਈ ਜੈਤੂਨ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਫੀਨੋਲਿਕ ਕੰਪਾਊਂਡ ਗਰੋਥ ਵਧਾਉਣ ‘ਚ ਮਦਦ ਕਰਦਾ ਹੈ। ਪਲਕਾਂ ਦੇ ਤੇਜ਼ ਵਾਧੇ ਲਈ ਇਹ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ਦੀ ਲਗਾਤਾਰ ਵਰਤੋਂ ਪਲਕਾਂ ‘ਤੇ ਕਰੋਗੇ ਤਾਂ ਪਲਕਾਂ ਮੋਟੀਆਂ ਅਤੇ ਲੰਬੀਆਂ ਹੋ ਜਾਣਗੀਆਂ।