ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਥੇ 35 ਕਿਸਾਨ ਨਾਲ ਭਰੀ ਇੱਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪੁਲ ਤੋਂ 35 ਫੁੱਟ ਹੇਠਾਂ ਗਰੜਾ ਦਰਿਆ ਵਿੱਚ ਜਾ ਡਿੱਗੀ। ਹਾਦਸੇ ‘ਚ 22 ਲੋਕ ਡੁੱਬ ਗਏ ਹਨ, ਜਦਕਿ 13 ਲੋਕ ਤੈਰ ਕੇ ਬਾਹਰ ਨਿਕਲੇ ਹਨ।
ਕਿਸਾਨ ਪਾਲੀ ਨਿਜ਼ਾਮਪੁਰ ਪੁਲੀਆ ਮੰਡੀ ਤੋਂ ਖੀਰਾ ਵੇਚ ਕੇ ਪਰਤ ਰਹੇ ਸਨ। ਸਾਰੇ ਵੇਗਰਾਜਪੁਰ ਦੇ ਰਹਿਣ ਵਾਲੇ ਹਨ। ਘਟਨਾ ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਵਾਪਰੀ। ਹਾਦਸਾ ਟਰੈਕਟਰ ਦਾ ਅਗਲਾ ਖੱਬਾ ਪਹੀਆ ਨਿਕਲ ਜਾਣ ਕਰਕੇ ਵਾਪਰਿਆ।
ਗੋਤਾਖੋਰ ਡੁੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਵੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਖੰਡ ਮਿੱਲ ਰੂਪਪੁਰ ਦੇ ਮੁਲਾਜ਼ਮ ਵੀ ਹਾਈਡਰਾ ਮਸ਼ੀਨ ਨਾਲ ਮੌਕੇ ’ਤੇ ਪਹੁੰਚ ਗਏ ਹਨ।
ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਮਦਦ ਲਈ ਮੌਕੇ ‘ਤੇ ਪੁੱਜੇ ਹੋਏ ਹਨ। ਟਰੈਕਟਰ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਜਾ ਗਿਆ। ਹਾਲਾਂਕਿ ਟਰਾਲੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ।
ਚਸ਼ਮਦੀਦ ਸ਼ਿਆਮ ਸਿੰਘ ਨੇ ਦੱਸਿਆ ਕਿ ‘ਬੇਕਾਬੂ ਟਰੈਕਟਰ ਟਰਾਲੀ ਮੇਰੇ ਸਾਹਮਣੇ ਨਦੀ ‘ਚ ਜਾ ਡਿੱਗੀ। ਟਰੈਕਟਰ ਵਿੱਚ ਕਰੀਬ 35 ਲੋਕ ਬੈਠੇ ਸਨ। ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ। ਰਾਹਗੀਰ ਵੀ ਇਕੱਠੇ ਹੋ ਗਏ। ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ।
ਨਦੀ ‘ਚੋਂ ਤੈਰ ਕੇ ਬਾਹਰ ਆਏ ਰਾਮ ਰਈਸ ਦਾ ਕਹਿਣਾ ਹੈ, “ਮੈਂ ਉਹ ਨਜ਼ਾਰਾ ਕਦੇ ਨਹੀਂ ਭੁੱਲਾਂਗਾ। ਮੌਤ ਮੇਰੀਆਂ ਅੱਖਾਂ ਦੇ ਸਾਹਮਣੇ ਦਿਖਾਈ ਦੇ ਰਹੀ ਸੀ। ਹਵਾ ‘ਚ ਹੀ ਅਸੀਂ ਫੈਸਲਾ ਕਰ ਲਿਆ ਸੀ ਕਿ ਕਿਵੇਂ ਬਚਣਾ ਹੈ। ਟਰੈਕਟਰ ਦਾ ਬੋਨਟ ਪਾਣੀ ਵਿੱਚ ਬਾਅਦ ‘ਚ ਛੂਹਿਆ, ਉਸ ਤੋਂ ਪਹਿਲਾਂ ਮੈਂ ਛਾਲ ਮਾਰ ਕੇ ਪਾਣੀ ਦੇ ਅੰਦਰ ਚਲਾ ਗਿਆ, ਤਾਂਕਿ ਟਰਾਲੀ ਘੁੰਮ ਕੇ ਇਨ੍ਹਾਂ ਉਪਰ ਨਾ ਆ ਜਾਏ। ਇਸ ਵਿਚਾਲੇ ਹਵਾ ਵਿੱਚ ਹੀ ਲੰਮਾ ਸਾਹ ਵੀ ਖਇੱਚ ਲਿਆ ਸੀ, ਕਿਉਂਕਿ ਪਤਾ ਸੀ ਕਿ ਅੰਦਰ ਕਾਫੀ ਡੂੰਘਾਈ ਤੱਕ ਜਾਣਾ ਪਏਗਾ। ਫਿਰ ਲਗਭਗ 15 ਫੁੱਟ ਤੈਰ ਕੇ ਬਾਹਰ ਆਇਆ, ਕਿਸੇ ਤਰ੍ਹਾਂ ਜਾਨ ਬਚ ਸਕੀ। ਰਾਮਧੁਨੀ, ਰਾਕੇਸ਼, ਲਾਲਾਰਾਮ, ਦੇਵੇਂਦਰ, ਅਜੈਪਾਲ, ਰਹੀਸ਼, ਰਈਸ, ਪਿੰਟੂ, ਸੁਨੀਲ, ਗੋਸ, ਪਾਰਸ, ਰਾਮ ਸਿੰਘ ਅਤੇ ਰਘੂਨਾਥ ਤੈਰ ਕੇ ਬਾਹਰ ਆਏ ਤੇ ਉਨ੍ਹਾਂ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ : ਸੋਨਾਲੀ ਫੋਗਾਟ ਤੋਂ ਲੈ ਕੇ ਸੁਸ਼ਾਂਤ ਸਿੰਘ ਤੇ ਸ਼੍ਰੀਦੇਵੀ ਤੱਕ…, ਇਨ੍ਹਾਂ ਸਿਤਾਰਿਆਂ ਦੀ ਮੌਤ ਬਣ ਗਈ ਰਹੱਸ
ਮੌਕੇ ‘ਤੇ ਆਪਣੇ ਪੋਤੇ-ਪੋਤੀਆਂ ਦੀ ਭਾਲ ਕਰ ਰਹੀ ਅਹਿਲਿਆ ਨੇ ਦੱਸਿਆ ਕਿ ਉਸ ਦੇ ਦੋਵੇਂ ਪੋਤੇ ਡੁੱਬ ਗਏ ਹਨ। ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੋਵੇਂ ਸਵੇਰੇ ਖੀਰਾ ਲੈ ਕੇ ਇਕੱਠੇ ਨਿਕਲੇ ਸਨ। ਵੱਡਾ ਪੋਤਾ ਅਮਿਤ ਘਰ ਦਾ ਖਰਚਾ ਚਲਾਉਂਦਾ ਸੀ। ਦੋ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਦੇਵੇਸ਼ ਉਸ ਤੋਂ ਛੋਟਾ ਹੈ। ਅਮਿਤ ਦੀ ਪਤਨੀ ਵੀ ਮੌਕੇ ‘ਤੇ ਮੌਜੂਦ ਹੈ। ਜਿਸ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਾਦੀ ਅਹਿਲਿਆ ਕਹਿੰਦੀ ਹੈ ਕਿ ਜੇ ਮੇਰਾ ਪੋਤਾ ਨਾ ਮਿਲਿਆ ਤਾਂ ਸਾਡਾ ਘਰ ਬਰਬਾਦ ਹੋ ਜਾਵੇਗਾ।
ਸੀਐਮ ਯੋਗੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਟਰੈਕਟਰ-ਟਰਾਲੀ ਦੇ ਦਰਿਆ ‘ਚ ਡਿੱਗਣ ਦਾ ਹਾਦਸਾ ਬਹੁਤ ਦੁਖਦ ਹੈ। ਅਧਿਕਾਰੀਆਂ ਨੂੰ ਹਰ ਸੰਭਵ ਮਦਦ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: