thyroid diet plan tips: ਅੱਜਕਲ ਖਰਾਬ ਲਾਈਫਸਟਾਈਲ ਕਾਰਨ ਸ਼ੂਗਰ, ਥਾਇਰਾਇਡ, ਯੂਰਿਕ ਐਸਿਡ ਵਰਗੀਆਂ ਬੀਮਾਰੀਆਂ ਵਧ ਰਹੀਆਂ ਹਨ। ਕਿਤੇ ਨਾ ਕਿਤੇ ਗਲਤ ਭੋਜਨ ਵੀ ਇਨ੍ਹਾਂ ਬਿਮਾਰੀਆਂ ਨੂੰ ਵਧਾਵਾ ਦੇ ਰਿਹਾ ਹੈ। ਹਾਈਪੋਥਾਈਰੋਡਿਜ਼ਮ ਇੱਕ ਅਜਿਹੀ ਸਥਿਤੀ ਹੈ ਜਿਸ ‘ਚ ਸਰੀਰ ਲੋੜੀਂਦੇ ਹਾਰਮੋਨ ਪੈਦਾ ਨਹੀਂ ਕਰਦਾ ਹੈ। ਥਾਇਰਾਇਡ ਹਾਰਮੋਨ ਵਿਕਾਸ, ਸੈੱਲ ਦੀ ਮੁਰੰਮਤ, ਅਤੇ ਮੈਟਾਬੋਲਿਜ਼ਮ ਨੂੰ ਨਿਯਮਤ ਕਰਨ ‘ਚ ਮਦਦ ਕਰਦੇ ਹਨ। ਜਿਸ ਕਾਰਨ ਹਾਈਪੋਥਾਇਰਾਇਡਿਜ਼ਮ ਤੋਂ ਪੀੜਤ ਲੋਕਾਂ ਨੂੰ ਥਕਾਵਟ, ਵਾਲ ਝੜਨਾ, ਭਾਰ ਵਧਣਾ, ਠੰਢ ਲੱਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਥਾਇਰਾਇਡ ਆਇਓਡੀਨ ਦੀ ਕਮੀ ਕਾਰਨ ਹੋ ਸਕਦਾ ਹੈ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਆਪਣੀ ਡਾਇਟ ਦਾ ਖਾਸ ਧਿਆਨ ਰੱਖਣਾ ਹੋਵੇਗਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਥਾਇਰਾਇਡ ਤੋਂ ਰਾਹਤ ਪਾਉਣ ਲਈ ਤੁਹਾਨੂੰ ਕਿਹੜੇ-ਕਿਹੜੇ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਥਾਇਰਾਇਡ ‘ਚ ਖਾਓ ਇਹ ਚੀਜ਼ਾਂ
- ਤੁਸੀਂ ਸਾਬਤ ਆਂਡੇ ਦਾ ਸੇਵਨ ਕਰ ਸਕਦੇ ਹੋ। ਆਂਡੇ ਦੇ ਪੀਲੇ ਹਿੱਸੇ ‘ਚ ਆਇਓਡੀਨ ਅਤੇ ਸੇਲੇਨੀਅਮ ਪਾਇਆ ਜਾਂਦਾ ਹੈ ਜਦੋਂ ਕਿ ਸਫੇਦ ਹਿੱਸੇ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।
- ਤੁਸੀਂ ਹਰ ਤਰ੍ਹਾਂ ਦਾ ਮੀਟ ਜਿਵੇਂ ਚਿਕਨ, ਮੀਟ ਆਦਿ ਖਾ ਸਕਦੇ ਹੋ।
- ਤੁਸੀਂ ਮੱਛੀ ਦਾ ਸੇਵਨ ਵੀ ਕਰ ਸਕਦੇ ਹੋ। ਸਮੁੰਦਰੀ ਮੱਛੀਆਂ ਜਿਵੇਂ ਕਿ ਸੈਲਮਨ, ਟੂਨਾ, ਹਾਲੀਬਟ, ਝੀਂਗਾ ਵਰਗੀਆਂ ਮੱਛੀਆਂ ਖਾ ਸਕਦੇ ਹੋ।
- ਤੁਸੀਂ ਸਬਜ਼ੀਆਂ ਦਾ ਸੇਵਨ ਵੀ ਕਰ ਸਕਦੇ ਹੋ। ਤੁਸੀਂ ਕਰੂਸੀਫੇਰਸ ਸਬਜ਼ੀਆਂ ਖਾ ਸਕਦੇ ਹੋ।
- ਤੁਸੀਂ ਬੇਰੀ, ਕੇਲਾ, ਸੰਤਰਾ, ਅਮਰੂਦ ਵਰਗੇ ਫਲਾਂ ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
- ਇਸ ਤੋਂ ਇਲਾਵਾ ਤੁਸੀਂ ਸੀਰੀਅਲ, ਕੁਇਨੋਆ, ਚੀਆ ਸੀਡਜ਼, ਸੂਰਜਮੁਖੀ ਦੇ ਬੀਜਾਂ ਦਾ ਸੇਵਨ ਕਰ ਸਕਦੇ ਹੋ।
- ਤੁਸੀਂ ਡੇਅਰੀ ਪ੍ਰੋਡਕਟਸ ਦਾ ਸੇਵਨ ਵੀ ਕਰ ਸਕਦੇ ਹੋ। ਉਦਾਹਰਨ ਲਈ ਦੁੱਧ, ਪਨੀਰ, ਦਹੀਂ ਵਰਗੇ ਪ੍ਰੋਡਕਟਸ ਨੂੰ ਡਾਇਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
ਭੁੱਲ ਕੇ ਵੀ ਨਾ ਖਾਓ ਇਹ ਭੋਜਨ: ਥਾਇਰਾਇਡ ਦੇ ਮਰੀਜ਼ਾਂ ਨੂੰ ਜ਼ਿਆਦਾ ਪ੍ਰੋਸੈਸਡ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪ੍ਰੋਸੈਸਡ ਫੂਡ ‘ਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਬਹੁਤ ਜ਼ਿਆਦਾ ਕੈਲੋਰੀਆਂ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੀਆਂ ਹਨ।
ਜੰਕ ਭੋਜਨ: ਤੁਹਾਨੂੰ ਜੰਕ ਫੂਡ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜ਼ਿਆਦਾ ਪ੍ਰੋਸੈਸਡ ਫੂਡ ਜਿਵੇਂ ਹਾਟ ਡਾਗ, ਕੇਕ, ਕੁਕੀਜ਼ ਵੀ ਨਹੀਂ ਖਾਣੀਆਂ ਚਾਹੀਦੀਆਂ। ਪ੍ਰੋਸੈਸਡ ਫੂਡ ‘ਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਥਾਇਰਾਇਡ ਦੇ ਮਰੀਜ਼ਾਂ ‘ਤੇ ਬੁਰਾ ਅਸਰ ਪਾ ਸਕਦਾ ਹੈ।
ਗਲੂਟੇਨ ਫ਼ੂਡ: ਥਾਇਰਾਇਡ ਦੇ ਮਰੀਜ਼ਾਂ ਨੂੰ ਵੀ ਗਲੂਟੇਨ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਗਲੂਟੇਨ ਤੋਂ ਬਣੇ ਭੋਜਨ ਜਿਵੇਂ ਕਿ ਕਣਕ, ਜੌਂ ਅਤੇ ਰਾਈ ਨੂੰ ਵੀ ਨਹੀਂ ਖਾਣਾ ਚਾਹੀਦਾ ਹੈ।
ਬ੍ਰੋਕਲੀ ਅਤੇ ਫੁੱਲ ਗੋਭੀ: ਥਾਇਰਾਇਡ ਦੇ ਮਰੀਜ਼ਾਂ ਨੂੰ ਕੱਚੀਆਂ ਜਾਂ ਘੱਟ ਪਕੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਵੀ ਨਹੀਂ ਖਾਣੀਆਂ ਚਾਹੀਦੀਆਂ। ਉਨ੍ਹਾਂ ‘ਚ ਐਂਟੀਥਾਈਰੋਇਡ ਅਤੇ ਗੋਇਟ੍ਰੋਜਨਿਕ ਗੁਣ ਹੁੰਦੇ ਹਨ ਜੋ ਥਾਇਰਾਇਡ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੋ ਸਕਦੇ ਹਨ।
ਮਿੱਠਾ: ਤੁਹਾਨੂੰ ਬਹੁਤ ਜ਼ਿਆਦਾ ਖੰਡ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਸ਼ੂਗਰ ਤੁਹਾਡੇ ਪਾਚਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਨਾਲ ਤੁਹਾਡਾ ਭਾਰ ਵੀ ਵਧ ਸਕਦਾ ਹੈ। ਇਸ ਤੋਂ ਇਲਾਵਾ ਖੰਡ ਤੁਹਾਡੀ ਥਾਇਰਾਇਡ ਗਲੈਂਡ ਲੈਵਲ ਨੂੰ ਵੀ ਕੰਟਰੋਲ ਕਰ ਸਕਦੀ ਹੈ।
ਸੋਇਆਬੀਨ: ਤੁਹਾਨੂੰ ਸੋਇਆਬੀਨ ਜਾਂ ਸੋਇਆ ਯੁਕਤ ਪਦਾਰਥਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਇਹ ਥਾਇਰਾਇਡ ਦੇ ਖਤਰੇ ਨੂੰ ਵੀ ਵਧਾ ਸਕਦਾ ਹੈ। ਸੋਇਆਬੀਨ ‘ਚ ਪਾਏ ਜਾਣ ਵਾਲੇ ਫਾਈਟੋਸਟ੍ਰੋਜਨ ਐਨਜ਼ਾਈਮਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਜੋ ਥਾਇਰਾਇਡ ਹਾਰਮੋਨ ਪੈਦਾ ਕਰਦੇ ਹਨ।