ਮਾਇਕ੍ਰੋ ਬਲਾਗਿੰਗ ਤੇ ਸੋਸ਼ਲ ਨੈੱਟਵਰਕਿੰਗ ਸਾਈਟ Twitter ‘ਤੇ ਤੁਹਾਨੂੰ ਜਲਦ ਹੀ ਟਵੀਟ ਐਡਿਟ ਬਟਨ ਮਿਲਣ ਵਾਲਾ ਹੈ। ਯਾਨੀ ਕਿ ਟਵਿੱਟਰ ਯੂਜ਼ਰ ਇਸ ਫ਼ੀਚਰ ਦੀ ਵਰਤੋਂ ਨਾਲ ਟਵੀਟ ਨੂੰ ਐਡਿਟ ਵੀ ਕਰ ਸਕਦੇ ਹਨ। ਹਾਲਾਂਕਿ ਇਹ ਫ਼ੀਚਰ ਹਾਲੇ ਟੈਸਟਿੰਗ ਮੋਡ ਵਿੱਚ ਹੈ। ਟਵਿੱਟਰ ਇਸ ਟਵੀਟ ਐਡਿਟ ਫ਼ੀਚਰ ਨੂੰ ਬਲੂ ਸਬਸਕ੍ਰਾਈਬਰ ਦੇ ਲਈ ਅਗਲੇ ਮਹੀਨੇ ਤੱਕ ਜਾਰੀ ਕਰ ਸਕਦਾ ਹੈ। ਦੱਸ ਦੇਈਏ ਕਿ ਇਹ ਫ਼ੀਚਰ ਫੇਸਬੁੱਕ ਦੇ ਐਡਿਟ ਪੋਸਟ ਫੀਚਰਜ਼ ਦੀ ਤਰ੍ਹਾਂ ਕੰਮ ਕਰੇਗਾ। ਜਿਸ ਵਿੱਚ ਟਵੀਟ ਨੂੰ ਪੋਸਟ ਕਰਨ ਦੇ ਬਾਅਦ ਵੀ ਸੁਧਾਰਿਆ ਜਾ ਸਕੇਗਾ। ਹਾਲਾਂਕਿ ਇਸ ਫ਼ੀਚਰ ਦੇ ਲਈ ਤੁਹਾਨੂੰ ਪੈਸੇ ਚੁਕਾਉਣੇ ਪੈ ਸਕਦੇ ਹਨ।
ਟਵਿੱਟਰ ਦੇ ਬਲਾਗ ਪੋਸਟ ਦੇ ਮੁਤਾਬਕ ਇਸ ਫ਼ੀਚਰ ਵਿੱਚ ਯੂਜ਼ਰਸ ਨੂੰ ਪਹਿਲੇ 30 ਮਿੰਟ ਤੱਕ ਹੀ ਟਵੀਟ ਨੂੰ ਐਡਿਟ ਕਰਨ ਦੀ ਸੁਵਿਧਾ ਦਿੱਤੀ ਜਾਵੇਗੀ। 30 ਮਿੰਟ ਦੇ ਬਾਅਦ ਯੂਜ਼ਰਸ ਆਪਣੇ ਟਵੀਟ ਨੀ ਐਡਿਟ ਨਹੀਂ ਕਰ ਸਕਣਗੇ। ਟਵਿੱਟਰ ਅਨੁਸਾਰ ਐਡਿਟ ਹੋਣ ਦੇ ਬਾਅਦ ਟਵੀਟ ਆਈਕਨ ਦੇ ਰੂਪ ਵਿੱਚ ਦਿਖੇਗਾ, ਜਿਸ ਵਿੱਚ ਹੋਰ ਯੂਜ਼ਰਸ ਨੂੰ ਇਹ ਜਾਣਕਾਰੀ ਮਿਲ ਸਕੇਗੀ ਕਿ ਆਰਿਜਨਲ ਟਵੀਟ ਨੂੰ ਮਾਡੀਫਾਈ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਵਿੱਟਰ ਨੇ ਦੱਸਿਆ ਕਿ ਫਿਲਹਾਲ ਅਸੀਂ ਇਸਦੀ ਟੈਸਟਿੰਗ ਕਰ ਰਹੇ ਹਾਂ। ਇਸ ਫ਼ੀਚਰ ਨੂੰ ਸਭ ਤੋਂ ਪਹਿਲਾਂ ਅਗਲੇ ਮਹੀਨੇ ਵਿੱਚ ਬਲੂ ਸਬਸਕ੍ਰਾਈਬਰ ਦੇ ਲਈ ਜਾਰੀ ਕੀਤਾ ਜਾਵੇਗਾ। ਫੀਚਰਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਲਈ ਤੁਹਾਨੂੰ ਪੈਸੇ ਚੁਕਾਉਣੇ ਪੈ ਰਹੇ ਹਨ।
ਦੱਸ ਦੇਈਏ ਕਿ ਐਡਿਟ ਟਵੀਟ ਫ਼ੀਚਰ ਤੋਂ ਪਹਿਲਾਂ ਟਵਿੱਟਰ ਨੇ Location Spotlight ਫ਼ੀਚਰ ਦਾ ਐਲਾਨ ਕੀਤਾ ਸੀ, ਜਿਸ ਨੂੰ ਬਿਜ਼ਨੈੱਸ ਕਰਨ ਵਾਲੇ ਯੂਜ਼ਰਸ ਦੇ ਲਈ ਲਿਆਂਦਾ ਗਿਆ ਸੀ। ਇਸ ਫ਼ੀਚਰ ਨਾਲ ਪ੍ਰੋਫੈਸ਼ਨਲ ਅਕਾਊਂਟ ਵਾਲੇ ਟਵਿੱਟਰ ਯੂਜ਼ਰ ਆਪਣੇ ਬਿਜਨੈੱਸ ਨਾਲ ਜੁੜੀ ਜਾਣਕਾਰੀ ਨੂੰ ਗਾਹਕ ਦੇ ਲਈ ਉਪਲਬਧ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: