ਹਰਿਆਣਾ ਦੇ ਫਤਿਹਾਬਾਦ-ਟੋਹਾਣਾ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੇਰ ਰਾਤ ਚੱਲਦੀ ਟਰੇਨ ‘ਚ ਛੇੜਛਾੜ ਦਾ ਵਿਰੋਧ ਕਰਨ ‘ਤੇ ਇਕ ਨੌਜਵਾਨ ਨੇ ਔਰਤ ਨੂੰ ਟਰੇਨ ਤੋਂ ਹੇਠਾਂ ਧੱਕਾ ਦੇ ਦਿੱਤਾ। ਟਰੇਨ ਤੋਂ ਹੇਠਾਂ ਡਿੱਗ ਕੇ ਔਰਤ ਦੀ ਮੌਤ ਹੋ ਗਈ। ਘਟਨਾ ਵੇਲੇ ਔਰਤ ਦਾ 9 ਸਾਲ ਦਾ ਪੁੱਤ ਵੀ ਉਸ ਦੇ ਨਾਲ ਸੀ। ਔਰਤ ਨੂੰ ਧੱਕਾ ਦੇਣ ਤੋਂ ਬਾਅਦ ਦੋਸ਼ੀ ਨੇ ਟਰੇਨ ਤੋਂ ਛਾਲ ਵੀ ਮਾਰ ਦਿੱਤੀ। ਬਾਅਦ ‘ਚ ਉਸ ਨੂੰ ਜ਼ਖਮੀ ਹਾਲਤ ‘ਚ ਅਗਰੋਹਾ ਮੈਡੀਕਲ ‘ਚ ਦਾਖਲ ਕਰਵਾਇਆ ਗਿਆ।
ਮ੍ਰਿਤਕ ਔਰਤ ਦੀ ਪਛਾਣ ਮਨਦੀਪ ਕੌਰ (30) ਵਜੋਂ ਹੋਈ ਹੈ। ਦੋਸ਼ੀ ਨੌਜਵਾਨ ਨਰਵਾਣਾ ਤੋਂ ਟਰੇਨ ‘ਚ ਸਵਾਰ ਹੋਇਆ ਸੀ ਅਤੇ ਟਰੇਨ ‘ਚ ਔਰਤ ਨੂੰ ਇਕੱਲੀ ਦੇਖ ਕੇ ਉਸ ਨਾਲ ਛੇੜਛਾੜ ਕਰਨ ਲੱਗਾ। ਔਰਤ ਨੇ ਕਈ ਵਾਰ ਇਸ ਦਾ ਵਿਰੋਧ ਕੀਤਾ। ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਧੱਕਾ ਮਾਰ ਦਿੱਤਾ।
ਰੇਲਵੇ ਪੁਲਿਸ ਨੇ ਮਾਮਲੇ ਦੀ ਸੂਚਨਾ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਹੈ। ਮ੍ਰਿਤਕ ਮਨਦੀਪ ਕੌਰ ਦੇ ਪਤੀ ਹਰਜਿੰਦਰ ਨੇ ਦੱਸਿਆ ਕਿ ਉਸ ਦੀ ਪਤਨੀ ਪਿਛਲੇ ਕੁਝ ਦਿਨਾਂ ਤੋਂ ਰੋਹਤਕ ਦੇ ਪਿੰਡ ਕਰੰਥੀ ਸਥਿਤ ਆਪਣੇ ਪੇਕੇ ਗਈ ਸੀ। ਉਹ ਵੀਰਵਾਰ ਰਾਤ ਨੂੰ ਟਰੇਨ ਰਾਹੀਂ ਟੋਹਾਣਾ ਵੱਲ ਵਾਪਸ ਆ ਰਹੀ ਸੀ। ਇਸ ਦੌਰਾਨ ਟੋਹਾਣਾ ਤੋਂ 15-20 ਕਿਲੋਮੀਟਰ ਦੂਰ ਧਮਤਾਨ ਸਾਹਿਬ ਸਟੇਸ਼ਨ ’ਤੇ ਪੁੱਜਣ ’ਤੇ ਉਸ ਨੇ ਫੋਨ ਕਰਕੇ ਉਸ ਨੂੰ ਲੈਣ ਲਈ ਟੋਹਾਣਾ ਸਟੇਸ਼ਨ ’ਤੇ ਆਉਣ ਲਈ ਕਿਹਾ।
ਹਰਜਿੰਦਰ ਨੇ ਦੱਸਿਆ ਕਿ ਜਦੋਂ ਉਹ ਸਟੇਸ਼ਨ ‘ਤੇ ਇੰਤਜ਼ਾਰ ਕਰ ਰਿਹਾ ਸੀ ਅਤੇ ਟਰੇਨ ਆਈ ਤਾਂ ਉਸ ਦਾ 9 ਸਾਲਾ ਪੁੱਤਰ ਰੋਂਦਾ ਹੋਇਆ ਦਿਖਾਈ ਦਿੱਤਾ। ਉਸਨੇ ਰੋਂਦੇ ਹੋਏ ਆਪਣੇ ਪਿਤਾ ਨੂੰ ਦੱਸਿਆ ਕਿ ਇੱਕ ਲੜਕੇ ਨੇ ਉਸਦੀ ਮਾਂ ਨਾਲ ਦੁਰਵਿਵਹਾਰ ਕੀਤਾ ਹੈ ਅਤੇ ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸਨੂੰ ਚਲਦੀ ਰੇਲਗੱਡੀ ਤੋਂ ਹੇਠਾਂ ਧੱਕਾ ਮਾਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਦੇਰ ਰਾਤ ਤੱਕ ਪੁਲਿਸ ਤੇ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਦੀ ਭਾਲ ਸ਼ੁਰੂ ਕਰ ਦਿੱਤੀ। ਸਵੇਰੇ ਉਨ੍ਹਾਂ ਨੂੰ ਮਨਦੀਪ ਕੌਰ ਦੀ ਲਾਸ਼ ਮਿਲੀ ਅਤੇ ਉਹ ਇਸ ਨੂੰ ਟੋਹਾਣਾ ਦੇ ਸਿਵਲ ਹਸਪਤਾਲ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਾਬਾਦ ਦੀ ਐੱਸਪੀ ਆਸਥਾ ਮੋਦੀ ਮੌਕੇ ‘ਤੇ ਪਹੁੰਚ ਗਏ।