ਬਿਆਸ ਵਿੱਚ ਰਾਧਾ ਸੁਆਮੀ ਡੇਰਾ ਸਮਰਥਕਾਂ ਅਤੇ ਨਿਹੰਗ ਮੁਖੀ ਬਾਬਾ ਪਾਲਾ ਸਿੰਘ ਦੇ ਸਮਰਥਕਾਂ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੋਲੀਆਂ ਵੀ ਚੱਲੀਆਂ, ਇੱਟਾਂ-ਰੋੜੇ ਵੀ ਚੱਲੇ, ਜਿਸ ਨਾਲ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।
ਘਟਨਾ ਤੋਂ ਬਾਅਦ ਬਿਆਸ ਹਾਈਵੇਅ ਜਾਮ ਹੋ ਗਿਆ। ਹਾਲਾਂਕਿ ਐਸਐਸਪੀ ਸਵਪਨ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। SSP ਵੱਲੋਂ ਦੋਹਾਂ ਧਿਰਾਂ ਨੂੰ ਮਾਹੌਲ ਸ਼ਾਂਤਮਈ ਬਣਾਉਣ ਦੀ ਅਪੀਲ ਕੀਤੀ ਗਈ। ਪੁਲਿਸ ਨੇ ਮੌਕੇ ‘ਤੇ ਹਾਲਾਤ ਕਾਬੂ ਕੀਤੇ।
ਮਿਲੀ ਜਾਣਕਾਰੀ ਮੁਤਾਬਕ ਇਹ ਤਕਰਾਰ ਉਥੋਂ ਗਊਆਂ ਲਿਜਾਣ ਤੋਂ ਰੋਕਣ ਨੂੰ ਲੈ ਕੇ ਹੋਈ। ਪਹਿਲਾਂ ਵੀ ਤਿੰਨ ਵਾਰ ਇਸ ਮਸਲੇ ਵਿੱਚ ਲੜਾਈ ਹੋ ਚੁੱਕੀ ਹੈ। ਇਸ ਵਿਵਾਦ ਕਰਕੇ ਅੱਜ ਗਣੇਸ਼ ਵਿਸਰਜਨ ਕਰਨ ਆਏ ਲੋਕਾਂ ਨੂੰ ਵੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਮਸ਼ਹੂਰ ਬਿਜ਼ਨੈੱਸਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ‘ਚ ਮੌਤ, 70,000 ਕਰੋੜ ਜਾਇਦਾਦ ਦੇ ਸਨ ਮਾਲਕ
ਵੀਡੀਓ ਲਈ ਕਲਿੱਕ ਕਰੋ -: