Baby skin rashes tips: ਬੱਚੇ ਦੀ ਸਕਿਨ ਬਹੁਤ ਨਾਜ਼ੁਕ ਹੁੰਦੀ ਹੈ। ਹਲਕੀ ਜਿਹੀ ਖਰੋਚ ਨਾਲ ਵੀ ਉਨ੍ਹਾਂ ਦੀ ਸਕਿਨ ‘ਤੇ ਰੈਸ਼ੇਜ ਪੈ ਜਾਂਦੇ ਹਨ। ਬਰਸਾਤ ਦੇ ਮੌਸਮ ‘ਚ ਬੱਚਿਆਂ ਦੀ ਸਕਿਨ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਇਸ ਮੌਸਮ ‘ਚ ਬੱਚੇ ਦੀ ਗਰਦਨ ‘ਤੇ ਵੀ ਰੈਸ਼ੇਜ ਹੋ ਜਾਂਦੇ ਹਨ। ਗਰਮੀ ਅਤੇ ਨਮੀ ਕਾਰਨ ਬੱਚੇ ਦੀ ਗਰਦਨ ‘ਤੇ ਰੈਸ਼ੇਜ ਹੋ ਸਕਦੇ ਹਨ। ਪਸੀਨੇ ਦੀ ਗੰਦਗੀ ਕਾਰਨ ਬੱਚੇ ਦੀ ਗਰਦਨ ‘ਤੇ ਸੋਜ, ਖੁਜਲੀ, ਦਰਦ ਅਤੇ ਲਾਲੀ ਵੀ ਹੁੰਦੀ ਹੈ। ਬੱਚੇ ਦੀ ਇਸ ਸਮੱਸਿਆ ਨੂੰ ਘੱਟ ਕਰਨ ਲਈ ਤੁਸੀਂ ਕੁਝ ਘਰੇਲੂ ਉਪਾਅ ਵੀ ਵਰਤ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਘਰੇਲੂ ਨੁਸਖੇ ਜਿਨ੍ਹਾਂ ਰਾਹੀਂ ਤੁਸੀਂ ਬੱਚਿਆਂ ਦੇ ਰੈਸ਼ਜ਼ ਦੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ।
ਨਾਰੀਅਲ ਦੇ ਤੇਲ ਨਾਲ: ਤੁਸੀਂ ਗਰਦਨ ਦੇ ਰੈਸ਼ੇਜ ਨੂੰ ਠੀਕ ਕਰਨ ਲਈ ਨਾਰੀਅਲ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਬੱਚਿਆਂ ਦੀ ਸਕਿਨ ਬਹੁਤ ਨਰਮ ਹੁੰਦੀ ਹੈ। ਕੋਟਨ ਦੀ ਮਦਦ ਨਾਲ ਤੁਸੀਂ ਉਨ੍ਹਾਂ ਦੀ ਸਕਿਨ ‘ਤੇ ਨਾਰੀਅਲ ਤੇਲ ਲਗਾ ਸਕਦੇ ਹੋ। ਇਸ ‘ਚ ਵਿਟਾਮਿਨ-ਈ ਪਾਇਆ ਜਾਂਦਾ ਹੈ। ਵਿਟਾਮਿਨ-ਈ ਬੱਚਿਆਂ ਦੀ ਸਕਿਨ ਰੈਸ਼ੇਜ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਨਾਰੀਅਲ ਦਾ ਤੇਲ ਪ੍ਰਭਾਵਿਤ ਥਾਂ ‘ਤੇ 15 ਮਿੰਟ ਲਈ ਲਗਾਓ। ਨਿਰਧਾਰਤ ਸਮੇਂ ਤੋਂ ਬਾਅਦ ਤੁਸੀਂ ਬੱਚੇ ਦੀ ਸਕਿਨ ਨੂੰ ਸਾਫ਼ ਪਾਣੀ ਨਾਲ ਧੋਵੋ।
ਠੰਡੀ ਸਿਕਾਈ ਕਰੋ: ਤੁਸੀਂ ਕੋਲਡ ਕੰਪਰੈੱਸ ਦੀ ਮਦਦ ਨਾਲ ਬੱਚੇ ਦੀ ਗਰਦਨ ਦੇ ਰੈਸ਼ੇਜ ਨੂੰ ਵੀ ਠੀਕ ਕਰ ਸਕਦੇ ਹੋ। ਇਸ ਨਾਲ ਬੱਚੇ ਦੀ ਸੋਜ ਵੀ ਘੱਟ ਹੋਵੇਗੀ ਅਤੇ ਦਰਦ ‘ਚ ਵੀ ਰਾਹਤ ਮਿਲੇਗੀ। ਧਿਆਨ ਰੱਖੋ ਕਿ ਬੱਚੇ ਦੀ ਸਕਿਨ ‘ਤੇ ਸਿੱਧੀ ਬਰਫ਼ ਨਾ ਲਗਾਓ। ਸਭ ਤੋਂ ਪਹਿਲਾਂ ਇਕ ਬਰਤਨ ‘ਚ ਬਰਫ ਮਿਲਾਓ। ਫਿਰ ਇਸ ਨੂੰ ਤੌਲੀਏ ‘ਚ ਲਪੇਟ ਕੇ ਪ੍ਰਭਾਵਿਤ ਥਾਂ ‘ਤੇ ਬਰਫ ਲਗਾਓ।
ਸ਼ਹਿਦ: ਸ਼ਹਿਦ ਨੂੰ ਵੀ ਰੈਸ਼ੇਜ ਲਈ ਰਾਮਬਾਣ ਮੰਨਿਆ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀਮਾਈਕਰੋਬਾਇਲ ਗੁਣ ਰੈਸ਼ੇਜ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰਦੇ ਹਨ। ਬਦਾਮ ਦੇ ਤੇਲ ਨੂੰ ਸ਼ਹਿਦ ‘ਚ ਮਿਲਾ ਕੇ ਬੱਚੇ ਦੀ ਸਕਿਨ ‘ਤੇ ਲਗਾਓ। 15-20 ਮਿੰਟ ਬਾਅਦ ਸਾਫ਼ ਪਾਣੀ ਨਾਲ ਸਾਫ਼ ਕਰੋ। ਸ਼ਹਿਦ ਨੂੰ ਬੱਚੇ ਦੀ ਸਕਿਨ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ।
ਨਿੰਮ ਦਾ ਤੇਲ: ਬੱਚਿਆਂ ਦੇ ਹੋਣ ਵਾਲੇ ਰੈਸ਼ੇਜ ਨੂੰ ਠੀਕ ਕਰਨ ਲਈ ਤੁਸੀਂ ਨਿੰਮ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ‘ਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਇਹ ਸਕਿਨ ਤੋਂ ਇੰਫੇਕਸ਼ਨ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਆਪਣੇ ਬੱਚੇ ਦੀ ਸਕਿਨ ‘ਤੇ ਨਿੰਮ ਦਾ ਤੇਲ ਲਗਾਓ। 15-20 ਮਿੰਟ ਬਾਅਦ ਸਾਦੇ ਪਾਣੀ ਨਾਲ ਸਕਿਨ ਨੂੰ ਧੋ ਲਓ।