ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਪਨਾ ਚੌਧਰੀ ਧੋਖਾਧੜੀ ਦੇ ਕੇਸ ਦਾ ਸਾਹਮਣਾ ਕਰ ਰਹੀ ਹੈ। ਅਦਾਲਤ ਨੇ ਸਪਨਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਸ ਮਾਮਲੇ ‘ਚ ਹੁਣ ਸਪਨਾ ਖੁਦ ਅਦਾਲਤ ਪਹੁੰਚਣ ਵਾਲੀ ਹੈ।
ਨਵੀਂ ਜਾਣਕਾਰੀ ਮੁਤਾਬਕ ਸਪਨਾ ਚੌਧਰੀ ਧੋਖਾਧੜੀ ਦੇ ਮਾਮਲੇ ‘ਚ ਅੱਜ ਅਦਾਲਤ ‘ਚ ਆਤਮ ਸਮਰਪਣ ਕਰੇਗੀ। ਇਸ ਦੇ ਲਈ ਸਪਨਾ ਚੌਧਰੀ ਵੀ ਲਖਨਊ ਪਹੁੰਚ ਚੁੱਕੀ ਹੈ। ਅਦਾਲਤ ਨੇ ਸਪਨਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਉਸ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਪਰ ਹੁਣ ਸਪਨਾ ਆਪਣੇ ਆਪ ਨੂੰ ਸਮਰਪਣ ਕਰਨ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਧੋਖਾਧੜੀ ਦੇ ਮਾਮਲੇ ‘ਚ ਸਪਨਾ ਚੌਧਰੀ ਅਤੇ ਹੋਰਾਂ ਖਿਲਾਫ ਲਖਨਊ ਦੇ ਆਸ਼ਿਆਨਾ ਥਾਣੇ ‘ਚ ਐੱਫ.ਆਈ.ਆਰ. ਸਪਨਾ ਚੌਧਰੀ ‘ਤੇ ਦੋਸ਼ ਹੈ ਕਿ ਉਹ ਪੈਸੇ ਲੈਣ ਦੇ ਬਾਵਜੂਦ ਡਾਂਸ ਸ਼ੋਅ ‘ਚ ਨਹੀਂ ਪਹੁੰਚੀ। ਇਹ ਮਾਮਲਾ ਸਾਲ 2018 ਦਾ ਹੈ। ਜਾਣਕਾਰੀ ਮੁਤਾਬਕ 13 ਅਕਤੂਬਰ 2018 ਨੂੰ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਸਮ੍ਰਿਤੀ ਉਪਵਨ ‘ਚ ਸਪਨਾ ਚੌਧਰੀ ਅਤੇ ਹੋਰਾਂ ਦਾ ਪ੍ਰੋਗਰਾਮ ਸੀ, ਜਿਸ ਲਈ ਆਨਲਾਈਨ ਅਤੇ ਆਫਲਾਈਨ ਟਿਕਟਾਂ 300 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਵੇਚੀਆਂ ਗਈਆਂ ਸਨ।