Tea Tree Oil benefits: ਗਲੋਇੰਗ ਸਕਿਨ ਅਤੇ ਮੁਹਾਸਿਆਂ ਤੋਂ ਰਾਹਤ ਪਾਉਣ ਲਈ ਔਰਤਾਂ ਕਈ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਇਹ ਬਿਊਟੀ ਪ੍ਰੋਡਕਟਸ ਕੁਝ ਸਮੇਂ ਲਈ ਸਕਿਨ ‘ਤੇ ਅਸਰ ਦਿਖਾਉਂਦੇ ਹਨ ਪਰ ਬਾਅਦ ‘ਚ ਇਨ੍ਹਾਂ ਦੇ ਸਾਈਡ ਇਫੈਕਟ ਸਕਿਨ ‘ਤੇ ਵੀ ਹੋ ਸਕਦੇ ਹਨ। ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਦੀ ਬਜਾਏ ਤੁਸੀਂ ਸਕਿਨ ‘ਤੇ ਘਰੇਲੂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਸਕਿਨ ‘ਤੇ ਟੀ ਟ੍ਰੀ ਆਇਲ ਦੀ ਵਰਤੋਂ ਕਰ ਸਕਦੇ ਹੋ। ਇਹ ਕੁਦਰਤੀ ਤੇਲ ਤੁਹਾਡੀ ਸਕਿਨ ਨੂੰ ਗਲੋਇੰਗ ਬਣਾਉਣ ‘ਚ ਮਦਦ ਕਰਦਾ ਹੈ। ਇਸ ‘ਚ ਐਂਟੀਮਾਈਕ੍ਰੋਬਾਇਲ ਗੁਣ ਹੁੰਦੇ ਹਨ ਜੋ ਸਕਿਨ ‘ਚ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਟੀ ਟ੍ਰੀ ਆਇਲ ਸਕਿਨ ਦੀਆਂ ਕਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ।
ਮੁਹਾਸੇ ਕਰੇ ਦੂਰ: ਇਸ ‘ਚ ਪਾਏ ਜਾਣ ਵਾਲੇ ਐਂਟੀਮਾਈਕ੍ਰੋਬਾਇਲ ਗੁਣ ਸਕਿਨ ਤੋਂ ਮੁਹਾਸੇ ਦੂਰ ਕਰਨ ‘ਚ ਮਦਦ ਕਰਦੇ ਹਨ। ਇਹ ਸਕਿਨ ਨੂੰ ਕਿਸੇ ਵੀ ਤਰ੍ਹਾਂ ਦੇ ਫੰਗਲ ਇੰਫੈਕਸ਼ਨ ਤੋਂ ਬਚਾਉਣ ‘ਚ ਵੀ ਮਦਦ ਕਰਦਾ ਹੈ। ਮੁਹਾਂਸਿਆਂ ‘ਚ ਟੀ ਟ੍ਰੀ ਆਇਲ ਦੀ ਵਰਤੋਂ ਕਰਨ ਲਈ ਤੁਸੀਂ ਇਸ ਨੂੰ ਕਿਸੇ ਵੀ ਤੇਲ ‘ਚ ਮਿਲਾ ਸਕਦੇ ਹੋ। ਦੋਵਾਂ ਤੇਲ ਨੂੰ ਚੰਗੀ ਤਰ੍ਹਾਂ ਮਿਲਾਓ। ਇਨ੍ਹਾਂ ਨਾਲ ਸਕਿਨ ਦੀ ਮਾਲਿਸ਼ ਕਰੋ। ਇਸ ਤੇਲ ਨਾਲ ਸਕਿਨ ਤੋਂ ਮੁਹਾਸੇ ਵੀ ਦੂਰ ਹੋ ਜਾਣਗੇ ਅਤੇ ਤੁਹਾਨੂੰ ਸਕਿਨ ਦੇ ਦਾਗ-ਧੱਬਿਆਂ ਤੋਂ ਵੀ ਰਾਹਤ ਮਿਲੇਗੀ।
ਮੇਕਅੱਪ ਸਾਫ਼ ਕਰਨ ਲਈ: ਮੇਕਅੱਪ ਹਟਾਉਣ ਲਈ ਤੁਸੀਂ ਮਹਿੰਗੇ ਪ੍ਰੋਡਕਟ ਦੀ ਵਰਤੋਂ ਕਰਦੇ ਹੋ ਪਰ ਤੁਸੀਂ ਟੀ ਟ੍ਰੀ ਆਇਲ ਨਾਲ ਮੇਕਅੱਪ ਨੂੰ ਚੰਗੀ ਤਰ੍ਹਾਂ ਸਾਫ਼ ਵੀ ਕਰ ਸਕਦੇ ਹੋ। ਇਸ ਨੂੰ ਸਕਿਨ ‘ਤੇ ਲਗਾਉਣ ਨਾਲ ਮੇਕਅੱਪ ਵੀ ਸਾਫ ਹੋਵੇਗਾ ਅਤੇ ਸਕਿਨ ਨੂੰ ਪੋਸ਼ਣ ਵੀ ਮਿਲੇਗਾ। ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਕੋਟਨ ‘ਤੇ ਪਾਓ। ਫਿਰ ਤੁਸੀਂ ਕਾਟਨ ਨਾਲ ਮੇਕਅੱਪ ਨੂੰ ਸਾਫ਼ ਕਰੋ। ਕਾਟਨ ਨਾਲ ਮੇਕਅੱਪ ਸਾਫ਼ ਕਰਨ ਤੋਂ ਬਾਅਦ ਚਿਹਰੇ ਨੂੰ ਫੇਸ ਵਾਸ਼ ਨਾਲ ਚੰਗੀ ਤਰ੍ਹਾਂ ਧੋ ਲਓ।
ਗਲੋਇੰਗ ਸਕਿਨ ਲਈ: ਤੁਸੀਂ ਗਲੋਇੰਗ ਸਕਿਨ ਲਈ ਟੀ ਟ੍ਰੀ ਆਇਲ ਦੀ ਵਰਤੋਂ ਵੀ ਕਰ ਸਕਦੇ ਹੋ। ਗਲੋਇੰਗ ਸਕਿਨ ਲਈ ਟਮਾਟਰ ਨੂੰ ਬਾਰੀਕ ਪੀਸ ਲਓ। ਫਿਰ ਇਸ ‘ਚ ਟੀ ਟ੍ਰੀ ਆਇਲ ਅਤੇ ਜੋਜੋਬਾ ਆਇਲ ਮਿਲਾਓ। ਤਿੰਨਾਂ ਚੀਜ਼ਾਂ ਤੋਂ ਤਿਆਰ ਮਿਸ਼ਰਣ ਨੂੰ ਸਕਿਨ ‘ਤੇ ਲਗਾਓ। 10-15 ਮਿੰਟ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।
ਚਿਹਰੇ ਦੇ ਬਲੈਕਹੈੱਡਸ ਹੋਣਗੇ ਸਾਫ: ਤੁਸੀਂ ਟੀ ਟ੍ਰੀ ਆਇਲ ਨਾਲ ਚਿਹਰੇ ਤੋਂ ਬਲੈਕਹੈੱਡਸ ਵੀ ਹਟਾ ਸਕਦੇ ਹੋ। ਬਲੈਕਹੈੱਡਸ ਵੀ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਘਟਾਉਂਦੇ ਹਨ। ਬਲੈਕਹੈੱਡਸ ਲਈ ਮੁਲਤਾਨੀ ਮਿੱਟੀ ‘ਚ ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਪਾ ਕੇ ਗਾੜ੍ਹਾ ਪੇਸਟ ਬਣਾਓ। ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਮਿਸ਼ਰਣ ਨੂੰ ਚਿਹਰੇ ‘ਤੇ ਲਗਾਓ। 10-15 ਮਿੰਟ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।
ਕਾਲੇ ਧੱਬੇ ਦੂਰ ਕਰੇਗਾ: ਤੁਸੀਂ ਟੀ ਟ੍ਰੀ ਆਇਲ ਨਾਲ ਚਿਹਰੇ ਦੇ ਕਾਲੇ ਧੱਬਿਆਂ ਨੂੰ ਵੀ ਸਾਫ਼ ਕਰ ਸਕਦੇ ਹੋ। ਟੀ ਟ੍ਰੀ ਆਇਲ ਨੂੰ ਸ਼ਹਿਦ ‘ਚ ਸ਼ਾਮਲ ਕਰੋ। ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ। ਮਿਸ਼ਰਣ ਨੂੰ 10-15 ਮਿੰਟਾਂ ਲਈ ਸਕਿਨ ‘ਤੇ ਲਗਾਓ। ਨਿਰਧਾਰਤ ਸਮੇਂ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।