ਕਪੂਰਥਲਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਤੋਂ ਦੇਰ ਸ਼ਾਮ ਫਰਾਰ ਹੋਏ ਹਵਾਲਾਤੀ ਸੰਬੰਧੀ ਪੁਲਿਸ ਵੱਲੋਂ ਸਾਰੀ ਰਾਤ ਭਾਲ ਕਰਨ ਤੋਂ ਬਾਅਦ ਵੀ ਹੱਥ ਅਜੇ ਖਾਲੀ ਹੈ। ਹਵਾਲਾਤੀ ਦੀ ਭਾਲ ਕੀਤੇ ਜਾਣ ਦੀ ਪੁਸ਼ਟੀ ਕਰਦੇ ਥਾਣਾ ਸਿਟੀ ਕਪੂਰਥਲਾ ਐੱਸ.ਐੱਚ.ਓ. ਕਿਰਪਾਲ ਸਿੰਘ ਨੇ ਦੱਸਿਆ ਕਿ ਉਕਤ ਹਵਾਲਾਤੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਚੋਰੀ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਸੀ। ਫਰਾਰ ਹਵਾਲਾਤੀ ਸੰਦੀਪ ਸਿੰਘ ਦੇ ਸੁਰੱਖਿਆ ਗਾਰਡ ਵੀ ਜਲੰਧਰ ਪੁਲਿਸ ਦੇ ਹੀ ਸਨ। ਫਿਲਹਾਲ ਦੋਵੇਂ ਜ਼ਿਲ੍ਹਿਆਂ ਦੀ ਪੁਲਸ ਉਸ ਨੂੰ ਭਾਲ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਹਵਾਲਾਤੀ ਸੰਦੀਪ ਸਿੰਘ ਵਾਸੀ ਪਿੰਡ ਹੰਬੋਵਾਲ ਨੂੰ ਜਲੰਧਰ ਦੇ ਫਿਲੌਰ ਪੁਲਿਸ ਨੇ ਚੋਰੀ ਦੇ ਦੋਸ਼ ਵਿੱਚ 5 ਸਤੰਬਰ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 252 ਦਰਜ ਕੀਤਾ ਸੀ, ਜਿਸ ਦੇ ਚੱਲਦੇ ਸੰਦੀਪ ਸਿੰਘ ਕਪੂਰਥਲਾ ਮਾਰਡਰਨ ਜੇਲ੍ਹ ਵਿੱਚ ਬੰਦ ਸੀ। ਉਕਤ ਹਵਾਲਾਤੀ ਨੂੰ ਬੁੱਧਵਾਰ ਦੇਰ ਸ਼ਾਮ ਬੀਮਾਰੀ ਦੇ ਚੱਲਦਿਆਂ ਸਿਵਲ ਹਸਪਤਾਲ ਕਪੂਰਥਲਾ ਵਿੱਚ ਇਲਾਜ ਲਈ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ : CM ਮਾਨ ਨੇ ਜਲੰਧਰ, ਲੁਧਿਆਣਾ ਸਣੇ 10 ਇੰਪਰੂਵਮੈਂਟ ਟਰੱਸਟਾਂ ਦੇ ਲਾਏ ਨਵੇਂ ਚੇਅਰਮੈਨ, ਵੇਖੋ ਲਿਸਟ
ਜਦੋਂ ਐਮਰਜੈਂਸੀ ਵਾਰਡ ਵਿੱਚ ਪਰਚੀ ਬਣਾਉਣ ਦੀ ਪ੍ਰਕਿਰਿਆ ਤੇ ਹੋਰ ਫਾਰਮੈਲਿਟੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਅਚਾਨਕ ਹਵਾਲਾਤੀ ਸੰਦੀਪ ਸਿੰਘ ਐਮਰਜੈਂਸੀ ਵਾਰਡ ਤੋਂ ਹੀ ਫਰਾਰ ਹੋ ਗਿਆ। ਹਵਾਲਾਤੀ ਸੰਦੀਪ ਸਿੰਘ ਦੇ ਫਰਾਰ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਪੀਸੀਆਰ ਟੀਮ ਤੇ ਹੋਰ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਚਾਰੇ ਪਾਸੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਨੇ ਦਾਅਵਾ ਕੀਤਾ ਕਿ ਜਲਦ ਹੀ ਹਵਾਲਾਤੀ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਦਿੱਤਾ ਜਾਏਗਾ ਅਤੇ ਉਕਤ ਮਾਮਲੇ ਵਿੱਚ ਸੁਰੱਖਿਆ ਗਾਰਡਾਂ ‘ਤੇ ਬਣਦੀ ਕਾਰਵਾਈ ਕੀਤੀ ਜਾਏਗੀ।
ਵੀਡੀਓ ਲਈ ਕਲਿੱਕ ਕਰੋ -: