ਪੰਜਾਬ ਪੁਲਿਸ ਦੇ ਸਪੈਸ਼ਲ ਸੈੱਲ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਗੈਂਗਸਟਰ ਅਨਮੋਲ ਦੀਪ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸਨੂੰ ਮੋਹਾਲੀ ਦੇ ਖਰੜ ਤੋਂ ਗ੍ਰਿਫ਼ਤਾਰ ਕੀਤਾ ਹੈ। ਕੁਝ ਦੇਰ ਵਿੱਚ ਉਸਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਗ੍ਰਿਫ਼ਤਾਰ ਗੈਂਗਸਟਰ ਅਨਮੋਲ ਦੀਪ ਸੋਨੀ ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦਾ ਸਾਥੀ ਹੈ, ਜੋ ਲਖਬੀਰ ਦੇ ਲਈ ਪੰਜਾਬ ਵਿੱਚ ਕਈ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ।
ਸਪੈਸ਼ਲ ਆਪ੍ਰੇਸ਼ਨ ਸੈੱਲ ਪੰਜਾਬ ਪੁਲਿਸ ਨੇ ਗੈਂਗਸਟਰ ਅਨਮੋਲ ਦੀਪ ਸੋਨੀ ਨੂੰ ਖਰੜ ਦੀ ਇੱਕ ਸੁਸਾਇਟੀ ਵਿੱਚ ਉਸਦੀ ਗਰਲਫ੍ਰੈਂਡ ਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਹੈ। ਦੀਪ ਸੋਨੀ ਦੀ ਮਹਿਲਾ ਮਿੱਤਰ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੀਪ ਸੋਨੀ ਤੋਂ ਪੁਲਿਸ ਨੂੰ 103 ਗ੍ਰਾਮ ਹੈਰੋਇਨ ਵੀ ਮਿਲੀ ਹੈ। ਅਨਮੋਲ ਦੀਪ ਸੋਨੀ ਤਰਨਤਾਰਨ ਦੇ ਹਰੀਕੇ ਦਾ ਰਹਿਣ ਵਾਲਾ ਹੈ। ਪੁਲਿਸ ਦੀ ਇੱਕ ਟੀਮ ਉਸਦੇ ਘਰ ਰਵਾਨਾ ਹੋ ਚੁੱਕੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਦੇ ਘਰ ਤੋਂ ਵੀ ਕੁਝ ਅਹਿਮ ਸਬੂਤ ਮਿਲ ਸਕਦੇ ਹਨ।
ਦੱਸ ਦੇਈਏ ਕਿ 10 ਮਈ ਨੂੰ ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿੱਚ ਗ੍ਰੇਨੇਡ ਹਮਲਾ ਹੋਇਆ ਸੀ। ਇਸ ਹਮਲੇ ਦਾ ਮਾਸਟਰਮਾਈਂਡ ਲਖਬੀਰ ਸਿੰਘ ਉਰਫ ਲੰਡਾ ਹੈ। ਅਜਿਹੇ ਵਿੱਚ ਹੁਣ ਪੁਲਿਸ ਦੇ ਹੱਥ ਅਨਮੋਲ ਦੀਪ ਸੋਨੀ ਲੱਗਿਆ ਹੈ। ਪੁਲਿਸ ਉਸਨੂੰ ਕੋਰਟ ਵਿੱਚ ਪੇਸ਼ ਕਰ ਕੇ ਰਿਮਾਂਡ ‘ਤੇ ਲਵੇਗੀ ਤੇ ਉਸ ਤੋਂ ਪੁੱਛਗਿੱਛ ਕਰੇਗੀ ।
ਪੁਲਿਸ ਦੇ ਮੁਤਾਬਕ ਗੈਂਗਸਟਰ ਅਨਮੋਲ ਦੀਪ ਸੋਨੀ ਲਖਵਿੰਦਰ ਸਿੰਘ ਲੰਡੇ ਦਾ ਐਸੋਸੀਏਟ ਹੈ। ਪੰਜਾਬ ਸਣੇ ਦੂਜੇ ਰਾਜਾਂ ਵਿੱਚ ਗੈਂਗਸਟਰ ਲਖਵਿੰਦਰ ਦੀ ਜਿੰਨੀ ਵੀ ਕੰਸਾਇਨਮੈਂਟ ਹੁੰਦੀ ਉਹ ਅਨਮੋਲ ਦੀਪ ਸੋਨੀ ਪੂਰੀ ਕਰਦਾ ਸੀ। ਅਨਮੋਲ ਡਰੱਗ ਤੋਂ ਇਲਾਵਾ ਨਜਾਇਜ਼ ਹਥਿਆਰਾਂ ਦੀ ਸਪਲਾਈ ਲਹਵਿੰਦਰ ਦੇ ਕਹਿਣ ‘ਤੇ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -: