ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਅੰਤ ਵਿੱਚ ਹੋਣੀਆਂ ਹਨ, ਜਿਸ ਲਈ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸੂਬੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਸੋਮਵਾਰ ਦੇਰ ਸ਼ਾਮ ਇਕ ਵੀਡੀਓ ਸਾਹਮਣੇ ਆਇਆ, ਜਿਸ ‘ਚ ਆਟੋ ‘ਚ ਬੈਠੇ ਅਰਵਿੰਦ ਕੇਜਰੀਵਾਲ ਗੁਜਰਾਤ ਪੁਲਿਸ ਨਾਲ ਨੋਕਝੋੰਕ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ‘ਚ ਅਰਵਿੰਦ ਕੇਜਰੀਵਾਲ ਕਹਿੰਦੇ ਹਨ, ‘ਤੁਸੀਂ ਗ੍ਰਿਫਤਾਰ ਨਹੀਂ ਕਰ ਸਕਦੇ…’ ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ‘ਭਾਜਪਾ ਜਾ ਰਹੀ ਹੈ, ਆਮ ਆਦਮੀ ਪਾਰਟੀ ਆ ਰਹੀ ਹੈ।’ ਸੀਐਮ ਨੇ ਕਿਹਾ, “ਗੁਜਰਾਤ ਪੁਲਿਸ ਨੂੰ ਮੇਰੀ ਬੇਨਤੀ ਹੈ ਕਿ, ਮੈਂ ਤੁਹਾਡੀ ਗ੍ਰੇਡ ਪੇਅ ਅਤੇ ਹੋਰ ਸਾਰੇ ਮੁੱਦਿਆਂ ‘ਤੇ ਤੁਹਾਡਾ ਸਮਰਥਨ ਕੀਤਾ। ਸਾਡੀ ਸਰਕਾਰ ਬਣਨ ਤੋਂ ਬਾਅਦ, ਅਸੀਂ ਇਸ ਨੂੰ ਯਕੀਨੀ ਤੌਰ ‘ਤੇ ਲਾਗੂ ਕਰਾਂਗੇ। ਅਸੀਂ ਤੁਹਾਡੇ ਨਾਲ ਹਾਂ। ਬੱਸ ਦੋ ਮਹੀਨੇ ਬਾਕੀ ਹਨ।
ਦਰਅਸਲ, ਬੀਤੇ ਦਿਨ ਸੀਐਮ ਕੇਜਰੀਵਾਲ ਅਹਿਮਦਾਬਾਦ ਦੇ ਇੱਕ ਹੋਟਲ ਤੋਂ ਆਟੋ ਵਿੱਚ ਬੈਠੇ ਆਟੋ ਚਾਲਕ ਦੇ ਘਰ ਖਾਣਾ ਖਾਣ ਜਾ ਰਹੇ ਸਨ। ਇਸ ਦੌਰਾਨ ਗੁਜਰਾਤ ਪੁਲਸ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੂੰ ਰੋਕ ਲਿਆ, ਜਿਸ ‘ਤੇ ਉਨ੍ਹਾ ਦੀ ਪੁਲਿਸ ਨਾਲ ਬਹਿਸ ਹੋ ਗਈ। ਸੀਐਮ ਕੇਜਰੀਵਾਲ ਨੇ ਪੁਲਿਸ ਨੂੰ ਕਿਹਾ ਕਿ ਮੈਨੂੰ ਤੁਹਾਡੀ ਸੁਰੱਖਿਆ ਨਹੀਂ ਚਾਹੀਦੀ, ਮੈਂ ਤੁਹਾਨੂੰ ਲਿਖਤੀ ਤੌਰ ‘ਤੇ ਦੇ ਦਿੱਤਾ ਹੈ, ਹੁਣ ਤੁਸੀਂ ਮੈਨੂੰ ਮਜਬੂਰ ਕਰ ਰਹੇ ਹੋ। ਇਸ ਸਭ ਤੋਂ ਬਾਅਦ ਅਰਵਿੰਦ ਕੇਜਰੀਵਾਲ ਆਟੋ ਚਾਲਕ ਦੇ ਘਰ ਵੱਲ ਗਏ ਅਤੇ ਡਰਾਈਵਰ ਦੇ ਘਰ ਰਾਤ ਦਾ ਖਾਣਾ ਖਾਧਾ।