Figure fit diet plan: ਹਰ ਕੁੜੀ ਆਪਣੇ ਵਿਆਹ ਵਾਲੇ ਦਿਨ ਫਿੱਟ ਅਤੇ ਖੂਬਸੂਰਤ ਦਿਖਣਾ ਚਾਹੁੰਦੀ ਹੈ। ਪਰ ਵਿਆਹ ਵਾਲੇ ਦਿਨ ਸੁੰਦਰ ਦਿਖਣ ਲਈ ਤੁਹਾਨੂੰ ਚੰਗੀ ਡਾਈਟ ਦਾ ਪਾਲਣ ਕਰਨਾ ਵੀ ਜ਼ਰੂਰੀ ਹੈ। ਚੰਗੀ ਫਿਗਰ ਲਈ ਤੁਹਾਨੂੰ ਖੂਬਸੂਰਤੀ ਅਤੇ ਫਿਟਨੈੱਸ ਲਈ ਸਕਿਨ ਕੇਅਰ ‘ਤੇ ਵੀ ਖਾਸ ਧਿਆਨ ਦੇਣਾ ਹੋਵੇਗਾ। ਜੇਕਰ ਤੁਸੀਂ ਵੀ ਵਿਆਹ ਤੋਂ ਪਹਿਲਾਂ ਖੁਦ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ, ਜਿਨ੍ਹਾਂ ਨੂੰ ਤੁਸੀਂ ਵਿਆਹ ਤੋਂ ਪਹਿਲਾਂ ਅਪਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਹੈਲਥੀ ਡਾਇਟ ਕਰੋ ਫੋਲੋ: ਵਿਆਹ ਤੋਂ ਪਹਿਲਾਂ ਤੁਹਾਨੂੰ ਭਾਰ ਘਟਾਉਣ ਲਈ ਹੈਲਥੀ ਡਾਇਟ ਲੈਣੀ ਚਾਹੀਦੀ ਹੈ। ਤੁਹਾਨੂੰ ਘਰ ‘ਚ ਬਣੇ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਘਰ ‘ਚ ਬਣਿਆ ਭੋਜਨ ਸਵਾਦ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਵਿਆਹ ਤੋਂ ਇਕ ਮਹੀਨਾ ਪਹਿਲਾਂ ਪ੍ਰੋਸੈਸਡ ਫੂਡ ਖਾਣਾ ਬੰਦ ਕਰ ਦਿਓ। ਸਰੀਰ ਨੂੰ ਪੋਸ਼ਣ ਦੇਣ ਲਈ ਤੁਸੀਂ ਫਾਈਬਰ, ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨਾਂ ਨਾਲ ਭਰਪੂਰ ਭੋਜਨ ਖਾ ਸਕਦੇ ਹੋ।
ਵਿਟਾਮਿਨ ਸੀ ਖਾਓ: ਵਿਟਾਮਿਨ-ਸੀ ਭਾਰ ਘਟਾਉਣ ਅਤੇ ਚੰਗੀ ਸਕਿਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਇਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾ ਸਕਦੇ ਹੋ। ਹੈਲਦੀ ਪਲੈਨ ‘ਚ ਤੁਸੀਂ ਨਿੰਬੂ, ਸੰਤਰਾ, ਮੌਸਮੀ, ਸੇਬ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਗੂੜ੍ਹੇ ਰੰਗ ਦੇ ਭੋਜਨ ‘ਚ ਵਿਟਾਮਿਨ-ਸੀ ਵੀ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ ਜਿਵੇਂ ਕਿ ਲਾਲ, ਪੀਲੇ, ਹਰੇ ਰੰਗ ਦੇ ਫਲਾਂ ਅਤੇ ਸਬਜ਼ੀਆਂ ‘ਚ ਵਿਟਾਮਿਨ ਅਤੇ ਆਇਰਨ ਚੰਗੀ ਮਾਤਰਾ ‘ਚ ਮੌਜੂਦ ਹੁੰਦੇ ਹਨ।
ਫਿੱਟ ਰਹਿਣ ਲਈ ਕਰੋ ਮੋਰਨਿੰਗ ਵਾਕ: ਫਿੱਟ ਰਹਿਣ ਲਈ ਤੁਹਾਨੂੰ ਕਈ ਘੰਟਿਆਂ ਤੱਕ ਜਿੰਮ ‘ਚ ਪਸੀਨਾ ਵਹਾਉਣ ਦੀ ਲੋੜ ਨਹੀਂ ਹੈ। ਤੁਸੀਂ ਫਿੱਟ ਫਿਗਰ ਲਈ ਡੇਲੀ ਡਾਇਟ ਅਤੇ ਐਕਟਿਵ ਰਹਿਣ ਦੇ ਮੰਤਰ ਦੀ ਪਾਲਣਾ ਕਰ ਸਕਦੇ ਹੋ। ਰੋਜ਼ਾਨਾ ਘੱਟੋ-ਘੱਟ 45 ਮਿੰਟ ਕਸਰਤ ਕਰੋ। ਦਿਨ ਵੇਲੇ ਵੀ ਆਲਸ ਨਾ ਕਰੋ, ਫਿੱਟ ਰਹੋ। ਸਵੇਰੇ ਸੈਰ ਕਰੋ ਅਤੇ ਸਵੇਰ ਦੀ ਸੈਰ ਲਈ ਜਾਓ।
ਮੈਂਟਲੀ ਵੀ ਰਹੋ ਹੈਲਥੀ: ਵਿਆਹ ਸਮੇਂ ਮਾਨਸਿਕ ਤਣਾਅ ਵੀ ਬਹੁਤ ਹੁੰਦਾ ਹੈ। ਇਸ ਤਣਾਅ ਤੋਂ ਛੁਟਕਾਰਾ ਪਾਉਣ ਲਈ ਕਾਫ਼ੀ ਨੀਂਦ ਲਓ। ਜੇਕਰ ਤੁਸੀਂ ਚੰਗੀ ਤਰ੍ਹਾਂ ਨਹੀਂ ਸੌਂਦੇ ਹੋ ਤਾਂ ਮੈਂਟਲ ਹੈਲਥ ਪ੍ਰਭਾਵਿਤ ਹੋ ਸਕਦੀ ਹੈ। ਤੁਹਾਡੀ ਸ਼ਾਂਤੀ ਭੰਗ ਹੋ ਸਕਦੀ ਹੈ। ਰਾਤ ਨੂੰ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਲਓ। ਇਸ ਨਾਲ ਤੁਹਾਡੇ ਚਿਹਰੇ ‘ਤੇ ਚਮਕ ਆਵੇਗੀ ਅਤੇ ਭਾਰ ਵੀ ਕੰਟਰੋਲ ‘ਚ ਰਹੇਗਾ।
ਸਰੀਰ ਨੂੰ ਕਰੇ detox: ਤੰਦਰੁਸਤੀ ਲਈ ਸਰੀਰ ਨੂੰ ਡੀਟੌਕਸ ਕਰਨਾ ਵੀ ਜ਼ਰੂਰੀ ਹੈ। ਤੁਸੀਂ ਦਿਨ ਦੀ ਡਾਇਟ ‘ਚ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਕੇ ਸਰੀਰ ਨੂੰ ਡੀਟੌਕਸ ਕਰ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਨਾਲ ਤੁਸੀਂ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਸਕਦੇ ਹੋ।