ਬਠਿੰਡਾ ਦੀ ਜੰਮਪਲ ਲਵਪ੍ਰੀਤ ਕੌਰ ਨੇ ਪਾਇਲਟ ਬਣ ਕੇ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਪਾਇਲਟ ਬਣਨ ਮਗਰੋਂ ਪਹਿਲੀ ਵਾਰ ਲਵਪ੍ਰੀਤ ਕੌਰ ਅੱਜ ਘਰ ਪੁੱਜੀ। ਧੀ ਦੀ ਇਸ ਪ੍ਰਾਪਤੀ ‘ਤੇ ਪਰਿਵਾਰ ਦੀ ਖੁਸ਼ੀ ਦਾ ਠਿਕਾਣਾ ਨਹੀਂ, ਉਥੇ ਹੀ ਪਰਿਵਾਰ ਨੂੰ ਵਧਾਈ ਦੇਣ ਵਾਲਿਆ ਦਾ ਲੱਗਿਆ ਤਾਂਤਾ ਲੱਗਿਆ ਹੋਇਆ ਹੈ।
ਘਰ ਪਹੁੰਚੀ ਲਵਪ੍ਰੀਤ ਨੇ ਸਾਰੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਕੁੜੀਆ ਨੂੰ ਹਰ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ।
ਅੱਜ ਜਿਥੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ, ਕਈ ਕੁੜੀਆਂ ਵੀ ਕਿਤੇ ਨਾ ਕਿਤੇ ਇਸ ਤੋਂ ਪਿੱਛੇ ਨਹੀਂ ਹਨ, ਉਸ ਵੇਲੇ ਬਠਿੰਡਾ ਜਿਲ੍ਹੇ ਦੇ ਪਿੰਡ ਸਿਵਿਆਂ ਦੀ ਜੰਮਪਲ ਲਵਪ੍ਰੀਤ ਕੌਰ ਪਾਇਲਟ ਬਣ ਕੇ ਸਾਰੇ ਨੌਜਵਾਨਾਂ ਲਈ ਜ਼ਿੰਦਗੀ ਵਿੱਚ ਅੱਗੇ ਵਧ ਕੇ ਕੋਈ ਮੁਕਾਮ ਹਾਸਲ ਕਰਨ ਦੀ ਮਿਸਾਲ ਬਣੀ ਹੈ।
ਇਹ ਵੀ ਪੜ੍ਹੋ : ਘਾਤਕ ਰੋਗਾਂ ਦਾ ਇਲਾਜ ਕਰਨ ਵਾਲੇ ਵੈਦ ਜਗਤਾਰ ਪੰਨੂ ਮੈਡੀਕਲ ਐਕਸੀਲੈਂਸੀ ਐਵਾਰਡ ਨਾਲ ਸਨਮਾਨਤ
ਲਵਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਸ ਨੂੰ ਇਹ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਘਰ ਆ ਕੇ ਉਸ ਦੇ ਮਾਪਿਆਂ ਨੂੰ ਤੇ ਉਸ ਨੂੰ ਲੋਕ ਵਧਾਈਆਂ ਦੇ ਰਹੇ ਹਨ। ਉਸ ਨੇ ਕਿਹਾ ਕਿ ਉਸ ਨੇ ਬਹੁਤ ਮਿਹਨਤ ਕਰ ਇਹ ਮੁਕਾਮ ਹਾਸਲ ਕੀਤਾ ਹੈ। ਇਸ ਦਾ ਸਾਰਾ ਸਹਿਰਾ ਉਸ ਨੇ ਆਪਣੇ ਮਾਪਿਆਂ ਨੂੰ ਦਿੱਤਾ, ਜਿਨ੍ਹਾਂ ਦੇ ਯੋਗਦਾਨ ਨਾਲ ਇਹ ਮੁਮਕਿਨ ਹੋ ਸਕਿਆ।
ਵੀਡੀਓ ਲਈ ਕਲਿੱਕ ਕਰੋ -: