health food tips: ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ‘ਚ ਅਸੀਂ ਆਪਣੇ ਵੱਲ ਧਿਆਨ ਦੇਣਾ ਹੀ ਭੁੱਲ ਗਏ ਹਾਂ। ਫਿੱਟ ਰਹਿਣ ਲਈ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਹੋਵੇਗਾ। ਆਓ ਅੱਜ ਅਸੀਂ ਤੁਹਾਨੂੰ ਫਿੱਟ ਰਹਿਣ ਦੇ ਕੁਝ ਟਿਪਸ ਦੱਸਦੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਦਿਨ ਭਰ ਤਰੋਤਾਜ਼ਾ ਮਹਿਸੂਸ ਕਰੋਗੇ।
ਖੰਡ ਅਤੇ ਨਮਕ ਨੂੰ ਕਰੋ ਘੱਟ: ਨਮਕ ਅਤੇ ਖੰਡ ਦੀ ਮਾਤਰਾ ਨੂੰ ਘਟਾਓ। ਇਸ ਨਾਲ ਭਾਰ ਵੱਧਣ ਤੇ ਅਸਰ ਤਾਂ ਪਵੇਗਾ ਹੀ, ਸਰੀਰ ‘ਚ ਪਾਣੀ ਵੀ ਇਕੱਠਾ ਨਹੀਂ ਹੋਵੇਗਾ।
ਨੀਂਦ ਲਓ ਪੂਰੀ: ਡਾਇਟ ਦਾ ਧਿਆਨ ਰੱਖੋ, ਚੰਗਾ ਖਾਓ, ਕਸਰਤ ਕਰੋ, ਖੁਸ਼ ਰਹੋ। ਪਰ ਇਸ ਸਭ ਦੇ ਨਾਲ ਹਰ ਰੋਜ਼ 8 ਘੰਟੇ ਦੀ ਨੀਂਦ ਲਓ। ਇਸ ਤੋਂ ਵੀ ਵਧੀਆ ਜੇਕਰ ਤੁਸੀਂ ਦੁਪਹਿਰ ਨੂੰ ਝਪਕੀ ਲੈ ਸਕਦੇ ਹੋ।
ਸਬਜ਼ੀਆਂ ਅਤੇ ਸਲਾਦ: ਇਸ ਤੋਂ ਇਲਾਵਾ ਹਮੇਸ਼ਾ ਆਪਣੀ ਪਲੇਟ ‘ਚ ਪੰਜਾਹ ਫੀਸਦੀ ਸਬਜ਼ੀਆਂ ਅਤੇ ਸਲਾਦ ਹੀ ਰੱਖੋ। ਬਾਕੀ ਬਚੇ ਹਿੱਸੇ ਨੂੰ ਦੋ ਹਿੱਸਿਆਂ ‘ਚ ਵੰਡੋ, ਜਿਸ ‘ਚ ਅੱਧਾ ਪ੍ਰੋਟੀਨ ਅਤੇ ਅੱਧਾ ਕਾਰਬੋਹਾਈਡਰੇਟ ਚੌਲਾਂ, ਰੋਟੀਆਂ ਆਦਿ ‘ਚੋਂ। ਆਪਣੀ ਡਾਇਟ ‘ਚ ਹਰੀਆਂ ਸਬਜ਼ੀਆਂ ਅਤੇ ਸੁੱਕੇ ਮੇਵੇ ਸ਼ਾਮਲ ਕਰੋ।
ਪਾਣੀ ਨਾਲ ਸਕਿਨ ਨੂੰ ਬਣਾਓ ਗਲੋਇੰਗ: ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਕਿਨ ਅੰਦਰੋਂ ਸਾਫ਼ ਹੋ ਜਾਂਦੀ ਹੈ ਅਤੇ ਜਿਸਨਾਲ ਸਕਿਨ ਗਲੋਇੰਗ ਬਣਦੀ ਹੈ।
ਫ਼ੂਡ ਡਾਇਰੀ ਵੀ ਬਣਾਓ: ਜਿੰਮ ਜਾ ਕੇ ਕਸਰਤ ਕਰਨ ਵਾਲੇ ਲੋਕਾਂ ਨੂੰ ਅਕਸਰ ਖਾਣੇ ਨਾਲ ਜੁੜੀ ਡਾਇਰੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਸ ‘ਚ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਖਾਣ-ਪੀਣ ਦਾ ਰਿਕਾਰਡ ਰੱਖਦਾ ਹੈ। ਇਸ ਤਰ੍ਹਾਂ ਦੀ ਡਾਇਰੀ ਖੁਦ ਬਣਾਓ। ਨਾਲ ਹੀ ਇਸ ਡਾਇਰੀ ‘ਚ ਦਿਨ ਭਰ ਦੀ ਕਸਰਤ ਦਾ ਲੇਖਾ-ਜੋਖਾ ਵੀ ਰੱਖੋ। ਇਸ ਤਰ੍ਹਾਂ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ‘ਤੇ ਨਜ਼ਰ ਰੱਖਣ ਦੇ ਯੋਗ ਹੋਵੋਗੇ। ਨਾਲ ਹੀ, ਤੁਸੀਂ ਅਜਿਹੀਆਂ ਚੀਜ਼ਾਂ ਤੋਂ ਦੂਰ ਰਹਿ ਸਕੋਗੇ ਜੋ ਤੁਹਾਡੀ ਸਿਹਤ ਅਤੇ ਸੁੰਦਰਤਾ ਲਈ ਨੁਕਸਾਨਦੇਹ ਹਨ।