ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਵੀਡੀਓ ਲੀਕ ਹੋਣ ਦੇ ਬਾਅਦ ਦੋਸ਼ੀ ਵਿਦਿਆਰਥਣ ਤੇ 2 ਲੜਕਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਖਰੜ ਕੋਰਟ ਵਿਚ ਪੇਸ਼ ਕੀਤਾ। ਤਿੰਨਾਂ ਨੂੰ ਅਦਾਲਤ ਨੇ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੂਜੇ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਰਾਤੋਂ ਰਾਤ ਵਾਰਡਨ ਬਦਲ ਦਿੱਤੇ ਤੇ ਕਲਾਸਾਂ ਹਫਤੇ ਭਰ ਲਈ ਬੰਦ ਕਰ ਦਿੱਤੀਆਂ।
ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਇਹ ਵੀ ਖਬਰ ਹੈ ਕਿ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੂੰ ਇੰਟਰਨੈਸ਼ਨਲ ਕਾਲ ਆਈ। ਵ੍ਹਟਸਐਪ ‘ਤੇ ਆਈ ਇਸ ਕਾਲ ਵਿਚ ਕਾਲਰ ਲੜਕੀ ਨੂੰ ਧਮਕਾ ਰਿਹਾ ਹੈ। ਕਹਿ ਰਿਹਾ ਹੈ ਕਿ ਤੇਰੀ ਵੀਡੀਓ ਵੀ ਸਾਡੇ ਕੋਲ ਹੈ। ਇਸ ਨੂੰ ਵਾਇਰਲ ਕਰ ਦੇਵਾਂਗੇ।
ਵਿਦਿਆਰਥੀਆਂ ਨੇ ਦੱਸਿਆ ਕਿ ਇਸ ਕਾਲ ਦੇ ਬਾਅਦ ਵੀ ਪ੍ਰਦਰਸ਼ਨ ਲਗਾਤਾਰ ਤੇਜ਼ ਹੁੰਦਾ ਗਿਆ। ਅਜਿਹੇ ਕਾਲ ਕਈ ਲੜਕੀਆਂ ਨੂੰ ਵੀ ਕੀਤੇ ਗਏ। ਇਸ ਵਿਚ ਕਾਲਰ ਕਾਫੀ ਗਲਤ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੀਆਂ ਲੜਕੀਆਂ ਨੂੰ ਇੰਟਰਨੈਸ਼ਨਲ ਨੰਬਰ +1(204) 819-9002 ਨੰਬਰ ਤੋਂ ਕਾਲ ਆਈ। ਲਗਭਗ 2 ਮਿੰਟ 8 ਸੈਕੰਡ ਦੀ ਇਸ ਫੋਨ ਕਾਲ ਵਿਚ ਫੋਨ ਕਰਨ ਵਾਲਾ ਧਮਕਾ ਰਿਹਾ ਹੈ। ਕਹਿ ਰਿਹਾ ਹੈ ਕਿ ਤੇਰੀ ਵੀ ਵੀਡੀਓ ਬਣੀ ਹੋਈ ਹੈ, ਵਾਇਰਲ ਕਰ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਕੇਸ ਦੀ ਜਾਂਚ ਲਈ ਤਿੰਨ ਮੈਂਬਰੀ ਸਿਟ ਬਣਾਈ ਗਈ ਹੈ ਤੇ ਉਹ ਸਾਰੀਆਂ ਮਹਿਲਾਵਾਂ ਹਨ। ਰਾਤੋਂ ਰਾਤ ਹੋਸਟਲ ਦੇ ਸਾਰੇ ਵਾਰਡਨ ਬਦਲ ਦਿੱਤੇ ਗਏ ਹਨ। 2 ਵਾਰਡਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ। ਦੋਸ਼ੀ ਵਿਦਿਆਰਥਣ ਦੇ 2 ਸਾਥੀਆਂ ਸੰਨੀ ਮਹਿਤਾ ਤੇ ਰੰਕਜ ਵਰਮਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਵਿਦਿਆਰਥੀਆਂ ਨੂੰ 19 ਤੋਂ 24 ਸਤੰਬਰ ਤੱਕ ਪੜ੍ਹਾਈ ਬੰਦ ਹੋਣ ਦਾ ਨੋਟਿਸ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: