ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓ ਲੀਕ ਕਰਨ ਦੇ ਤਿੰਨੋਂ ਦੋਸ਼ੀਆਂ ‘ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਉਨ੍ਹਾਂ ਨੂੰ ਅੱਜ ਖਰੜ ਕੋਰਟ ਵਿਚ ਪੇਸ ਕੀਤਾ ਗਿਆ ਜਿਥੇ ਦੋਸ਼ੀਆਂ ਨੂੰ 7 ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਕੋਰਟ ਵਿਚ ਦੋਸ਼ੀਆਂ ਦੇ ਵਕੀਲ ਨੇ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਵੀ ਕੀਤਾ। ਵਕੀਲ ਨੇ ਮੰਨਿਆ ਕਿ ਦੋਸ਼ੀ ਲੜਕੀ ਨੇ ਦੂਜੀ ਲੜਕੀ ਦਾ ਵੀਡੀਓ ਵੀ ਬਣਾਇਆ ਸੀ ਜਦੋਂ ਕਿ ਪੁਲਿਸ ਹੁਣ ਤੱਕ ਇਸ ਤੋਂ ਇਨਕਾਰ ਕਰ ਰਹੀ ਸੀ।
ਜਿਥੋਂ ਤਕ 60 ਲੜਕੀਆਂ ਦੇ ਵੀਡੀਓ ਇੰਟਰਨੈੱਟ ‘ਤੇ ਲੀਕ ਕੀਤੇ ਜਾਣ ਦਾ ਦਾਅਵਾ ਹੋ ਰਿਹਾ ਹੈ ਉਥੇ ਪੁਲਿਸ ਨੇ ਇਸ ਤੋਂ ਇਨਕਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਨੇ ਸਿਰਫ ਆਪਣੇ ਵੀਡੀਓ ਬਣਾ ਕੇ ਸ਼ੇਅਰ ਕੀਤੇ ਸਨ। ਮੋਹਾਲੀ ਕਾਂਡ ਦੇ ਤਿੰਨੋਂ ਦੋਸ਼ੀ MBA ਦੀ ਵਿਦਿਆਰਥਣ, ਉਸ ਦੇ ਬੁਆਏਫ੍ਰੈਂਡ ਸਨੀ ਮਹਿਤਾ ਤੇ ਉਸ ਦੇ ਦੋਸਤ ਰੰਕਜ ਵਰਮਾ ਨੂੰ ਖਰੜ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਕੋਰਟ ਵਿਚ ਪੇਸ਼ੀ ਦੌਰਾਨ ਪੁਲਿਸ ਨੇ ਜੱਜ ਸਾਹਮਣੇ ਦੋਸ਼ੀਆਂ ਦੇ ਮੋਬਾਈਲ ਫੋਨ ਰੱਖ ਤੇ ਇਕ ਫੋਟੋਗ੍ਰਾਫ ਵੀ ਦਿਖਾਈ। ਪੁਲਿਸ ਨੇ ਦੋਸ਼ੀਆਂ ਦਾ 10 ਦਿਨ ਦਾਂ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ 7 ਦਿਨ ਦਾ ਰਿਮਾਂਡ ਹੀ ਦਿੱਤਾ।
ਦੋਸ਼ੀਆਂ ਵੱਲੋਂ ਅਦਾਲਤ ਵਿਚ ਮੋਹਾਲੀ ਦੇ ਵਕੀਲ ਸੰਦੀਪ ਸ਼ਰਮਾ ਪੇਸ਼ ਹੋਏ। ਉਨ੍ਹਾਂ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਦੋਸ਼ੀ ਵਿਦਿਆਰਥਣ ਨੇ ਇਕ ਦੂਜੀ ਲੜਕੀ ਦਾ MMS ਵੀ ਬਣਾਇਆ ਸੀ ਪਰ ਉਸ ਵਿਚ ਲੜਕੀ ਦੀ ਪਛਾਣ ਨਹੀਂ ਹੋ ਰਹੀ ਹੈ।
ਮੁੱਖ ਦੋਸ਼ੀ ਵਿਦਿਆਰਥਣ ਦਾ ਬੁਆਏਫ੍ਰੈਂਡ ਸਨੀ ਮਹਿਤਾ ਸ਼ਿਮਲਾ ਦੇ ਰੋਡ ਖੇਤਰ ਵਿਚ ਬੇਕਰੀ ਚਲਾਉਂਦਾ ਹੈ ਜਦੋਂ ਕਿ ਉਸ ਦਾ ਦੋਸਤ ਰੰਕਜ ਵਰਮਾ ਸ਼ਿਮਲਾ ਦੀ ਇਕ ਟ੍ਰੈਵਲ ਏਜੰਸੀ ਵਿਚ ਕੰਮ ਕਰਦਾ ਹੈ। ਤਿੰਨੋਂ ਆਪਸ ਵਿਚ ਦੋਸਤ ਹਨ ਪਰ ਦੋਸ਼ੀ ਵਿਦਿਆਰਥਣ ਦਾ ਇਤਰਾਜ਼ਯੋਗ ਵੀਡੀਓ ਰੰਕਜ ਵਰਮਾ ਦੇ ਮੋਬਾਈਲ ਫੋਨ ਤੋਂ ਬਰਾਮਦ ਹੋਣ ਦੇ ਬਾਅਦ ਪੁਲਿਸ ਵੀ ਹੈਰਾਨ ਹੈ ਕਿਉਂਕਿ ਦੋਸ਼ੀ ਵਿਦਿਆਰਥਣ ਨੇ ਆਪਣੇ ਵੀਡੀਓ ਸਿਰਫ ਬੁਆਏਫ੍ਰੈਂਡ ਨਾਲ ਸਾਂਝੇ ਕੀਤੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਵਕੀਲ ਦੇ ਖੁਲਾਸੇ ਨੂੰ ਲੈ ਕੇ ਫਿਲਹਾਲ ਪੁਲਿਸ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜੇਕਰ ਮੋਬਾਈਲ ਫੋਨ ਤੋਂ ਕੋਈ ਵੀਡੀਓ ਡਿਲੀਟ ਹੋਇਆ ਤਾਂ ਉਸ ਨੂੰ ਰਿਟ੍ਰੀਵ ਕੀਤਾ ਜਾਵੇਗਾ।