Morning heel pain tips: ਅਕਸਰ ਜਦੋਂ ਅਸੀਂ ਸਵੇਰੇ ਸੌ ਕੇ ਉੱਠਦੇ ਹਾਂ ਤਾਂ ਸਾਡੇ ਗਿੱਟੇ ਅਕੜ ਜਾਂਦੇ ਹਨ ਅਤੇ ਉਨ੍ਹਾਂ ‘ਚ ਬਹੁਤ ਦਰਦ ਮਹਿਸੂਸ ਹੁੰਦਾ ਹੈ। ਇਹ ਸਮੱਸਿਆ ਠੰਡੇ ਮੌਸਮ ‘ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਵੈਸੇ ਤਾਂ ਆਮ ਤੌਰ ‘ਤੇ ਗਿੱਟਿਆਂ ‘ਚ ਦਰਦ ਦੀ ਸਮੱਸਿਆ ਥੋੜ੍ਹੇ ਸਮੇਂ ‘ਚ ਦੂਰ ਹੋ ਜਾਂਦੀ ਹੈ, ਪਰ ਕੁਝ ਮਾਮਲਿਆਂ ‘ਚ ਇਹ ਸਮੱਸਿਆ ਗਿੱਟਿਆਂ, ਮਾਸਪੇਸ਼ੀਆਂ ਅਤੇ ਜੋੜਾਂ ‘ਚ ਸੋਜ ਆਦਿ ਕਾਰਨ ਹੋ ਸਕਦੀ ਹੈ ਜਿਸ ਕਾਰਨ ਇਹ ਤੁਹਾਨੂੰ ਲੰਬੇ ਸਮੇਂ ਤੱਕ ਪਰੇਸ਼ਾਨ ਕਰ ਸਕਦੀ ਹੈ। ਪਰ ਚੰਗੀ ਗੱਲ ਇਹ ਹੈ ਕਿ ਕੁਝ ਆਸਾਨ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਸਵੇਰੇ-ਸਵੇਰੇ ਅੱਡੀਆਂ ਦੇ ਦਰਦ ਦੀ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਇਨ੍ਹਾਂ ਤੋਂ ਸੋਜ ਦੂਰ ਕਰਕੇ ਬਲੱਡ ਸਰਕੁਲੇਸ਼ਨ ਨੂੰ ਵਧਾਵਾ ਦੇਣ ਦੇ ਨਾਲ-ਨਾਲ ਹੋਰ ਵੀ ਕਈ ਫਾਇਦੇ ਮਿਲ ਸਕਦੇ ਹਨ। ਇਸ ਲੇਖ ‘ਚ ਅਸੀਂ ਤੁਹਾਨੂੰ ਸਵੇਰੇ ਅੱਡੀਆਂ ਦੇ ਦਰਦ ਲਈ 5 ਘਰੇਲੂ ਨੁਸਖ਼ੇ ਦੱਸਦੇ ਹਾਂ।
ਸਵੇਰੇ-ਸਵੇਰੇ ਅੱਡੀ ਦੇ ਦਰਦ ਲਈ ਘਰੇਲੂ ਨੁਸਖ਼ੇ
ਪੈਰਾਂ ਨੂੰ ਗਰਮ ਪਾਣੀ ‘ਚ ਫਿਟਕਰੀ ਜਾਂ ਸੇਂਦਾ ਨਮਕ ਪਾ ਕੇ ਬੈਠੋ: ਫਿਟਕਰੀ ਅਤੇ ਸੇਂਦਾ ਨਮਕ ਸੋਜ ਨੂੰ ਘੱਟ ਕਰਨ ‘ਚ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਜਦੋਂ ਤੁਸੀਂ ਆਪਣੇ ਪੈਰਾਂ ਨੂੰ ਕੋਸੇ ਪਾਣੀ ‘ਚ ਰੱਖ ਕੇ ਬੈਠਦੇ ਹੋ ਤਾਂ ਇਸ ਨਾਲ ਮਾਸਪੇਸ਼ੀਆਂ, ਅੱਡੀਆਂ ਅਤੇ ਨਸਾਂ ਦੀ ਜਕੜਨ ਵੀ ਦੂ ਹੁੰਦੀ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ।
ਗਰਮ ਤੇਲ ਨਾਲ ਮਾਲਿਸ਼: ਗਰਮ ਤੇਲ ਨਾਲ ਮਾਲਿਸ਼ ਕਰਨ ਨਾਲ ਮਾਸਪੇਸ਼ੀਆਂ ਦੇ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ ਅਤੇ ਗਰਮੀ ਮਿਲਦੀ ਹੈ। ਇਹ ਬੰਦ ਨਸਾਂ ਨੂੰ ਖੋਲ੍ਹਣ ਅਤੇ ਅੱਡੀਆਂ ਨੂੰ ਮਜ਼ਬੂਤ ਕਰਨ ‘ਚ ਵੀ ਲਾਭਕਾਰੀ ਹੈ। ਗਰਮ ਤੇਲ ਜਾਂ ਘਿਓ ਨਾਲ ਅੱਡੀਆਂ ਦੀ ਮਾਲਿਸ਼ ਕਰਨ ਨਾਲ ਤੁਹਾਨੂੰ ਜਲਦੀ ਹੀ ਦਰਦ ਤੋਂ ਰਾਹਤ ਮਿਲ ਸਕਦੀ ਹੈ।
ਹਲਦੀ ਦਾ ਪੇਸਟ ਲਗਾਓ: ਹਲਦੀ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜਿਸ ਨਾਲ ਇਹ ਸੋਜ ਨਾਲ ਲੜਨ ਅਤੇ ਘੱਟ ਕਰਨ ‘ਚ ਬਹੁਤ ਫਾਇਦੇਮੰਦ ਹੈ। ਤੁਸੀਂ ਤੇਲ ‘ਚ ਹਲਦੀ ਮਿਲਾ ਕੇ ਅੱਡੀਆਂ ‘ਤੇ ਲਗਾ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ‘ਚ ਗੁੜ ਵੀ ਮਿਲਾ ਸਕਦੇ ਹੋ। ਇਸ ਪੇਸਟ ਨੂੰ ਕੁਝ ਦੇਰ ਤੱਕ ਲਗਾਉਣ ਤੋਂ ਬਾਅਦ ਤੁਹਾਨੂੰ ਦਰਦ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।
ਅੱਡੀਆਂ ਨੂੰ Moisturize ਰੱਖੋ: ਅੱਡੀਆਂ ਫਟਣ ਜਾਂ ਸਖ਼ਤ ਹੋਣ ਕਾਰਨ ਦਰਦ ਦੀ ਸਮੱਸਿਆ ਵੀ ਹੁੰਦੀ ਹੈ। ਇਸ ਲਈ ਤੁਹਾਨੂੰ ਅੱਡੀਆਂ ਨੂੰ ਹਮੇਸ਼ਾ ਨਮੀਦਾਰ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਫਟਣ ਨਾ ਅਤੇ ਨਰਮ ਰਹਿਣ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਅੱਡੀਆਂ ਨੂੰ ਮੋਇਸਚਰਾਈਜ਼ ਕਰੋ।
ਸਿਕਾਈ ਕਰੋ: ਸਿਕਾਈ ਸੋਜ ਨੂੰ ਘਟਾਉਣ ਅਤੇ ਦਰਦ ਤੋਂ ਰਾਹਤ ਪਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ ਖਾਸ ਤੌਰ ‘ਤੇ ਗਰਮ ਸਿਕਾਈ ਕਰਨਾ। ਇਹ ਤੁਹਾਨੂੰ ਦਰਦ ਤੋਂ ਜਲਦੀ ਰਾਹਤ ਪ੍ਰਦਾਨ ਕਰਨ ‘ਚ ਮਦਦ ਕਰਦਾ ਹੈ।
ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਸਵੇਰੇ-ਸਵੇਰੇ ਹੋਣ ਵਾਲੇ ਦਰਦ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਪਰ ਜੇਕਰ ਤੁਹਾਨੂੰ ਅਕਸਰ ਦਰਦ ਦੀ ਇਹ ਸਮੱਸਿਆ ਰਹਿੰਦੀ ਹੈ ਤਾਂ ਅਜਿਹੇ ‘ਚ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।