ਰਾਜਸਥਾਨ ਦੇ ਨਾਗੌਰ ਵਿਚ ਇਕ ਅਦਾਲਤ ਦੇ ਬਾਹਰ ਸੇਠੀ ਗੈਂਗ ਦੇ ਮੈਂਬਰ ਸੰਦੀਪ ਬਿਸ਼ਨੋਈ ਉਰਫ ਸੇਠੀ ਦਾ ਕਤਲ ਕਰ ਦਿੱਤਾ ਗਿਆ। ਕਾਲੀ ਸਕਾਰਪੀਓ ਵਿਚ ਸਵਾਰ ਹਮਲਾਵਰਾਂ ਨੇ ਉਸ ਸਮੇਂ ਗੈਂਗਸਟਰ ਸੰਦੀਪ ‘ਤੇ ਗੋਲੀਬਾਰੀ ਕੀਤੀ, ਜਦੋਂ ਉਹ ਪੇਸ਼ੀ ਲਈ ਕੋਰਟ ਆਇਆ ਸੀ। ਇਸ ਹਮਲੇ ਵਿਚ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬਿਸ਼ਨੋਈ ਤੇ ਬੰਬੀਹਾ ਗੈਂਗ ਖਿਲਾਫ ਯੂਏਪੀਏ ਦੀਆਂ ਸਬੰਧਤ ਧਾਰਾਵਾਂ ਤਹਿਤ ਦੋ ਐੱਫਆਈਆਰ ਦਰਜ ਕੀਤੀਆਂ ਸਨ। NIA ਨੇ ਉਨ੍ਹਾਂ ਦੋਵੇਂ ਮਾਮਲਿਆਂ ਦਾ ਨੋਟਿਸ ਲਿਆ ਹੈ। ਹਮਲੇ ਵਿਚ ਮਾਰਿਆ ਗਿਆ ਗੈਂਗਸਟਰ ਸੰਦੀਪ ਬਿਸ਼ਨੋਈ ਸੇਠੀ ਗੈਂਗ ਦਾ ਗੁਰਗਾ ਸੀ ਜਿਸ ਦਾ ਸਬੰਧ ਲਾਰੈਂਸ ਬਿਸ਼ਨੋਈ ਨਾਲ ਹੈ। ਇਸ ਕਤਲਕਾਂਡ ਦੇ ਬਾਅਦ ਦਵਿੰਦਰ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇਸ ਮਰਡਰ ਨੂੰ ਬਦਲੇ ਦੀ ਕਾਰਵਾਈ ਦੱਸਿਆ। ਬੰਬੀਹਾ ਗੈਂਗ ਨੂੰ ਅਰਮੀਨੀਆ ਵਿਚ ਬੈਠਾ ਲੱਕੀ ਪਟਿਆਲ ਚਲਾ ਰਿਹਾ ਹੈ।
ਬੰਬੀਹਾ ਗੈਂਗ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਇਸ ਹੱਤਿਆਕਾਂਡ ਦੀ ਜ਼ਿੰਮੇਵਾਰੀ ਲੈਂਦੇ ਹੋਏ ਲਿਖਿਆ ਕਿ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਦਾ ਵੀ ਅਜਿਹਾ ਹੀ ਹਾਲ ਹੋਵੇਗਾ।ਇਸ ਦੇ ਬਾਅਦ ਇਕ ਹੋਰ ਪੋਸਟ ਸਾਹਮਣੇ ਆਈ ਜਿਸ ਵਿਚ ਗੋਲਡੀ ਬਰਾੜ ਨਾਲ ਜੁੜੇ ਇਕ ਅਕਾਊਂਟ ਤੋਂ ਦਾਅਵਾ ਕੀਤਾ ਗਿਆ ਕਿ ਬੰਬੀਹਾ ਗੈਂਗ ਦਾ ਦਾਅਵਾ ਨਿਰਧਾਰ ਹੈ, ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਸੀ।
ਗੋਲਡੀ ਬਰਾੜ ਨੇ ਅੱਗੇ ਦਾਅਵਾ ਕੀਤਾ ਕਿ ਪੀੜਤ ਤੇ ਹਮਲਾਵਾਰ ਦੋਵੇਂ ਉਨ੍ਹਾਂ ਦੇ ਗੈਂਗ ਦੇ ਮੁਖਬਰ ਸਨ ਤੇ ਉਨ੍ਹਾਂ ਦੀ 10 ਸਾਲ ਪੁਰਾਣੀ ਰੰਜਿਸ਼ ਸੀ ਜਿਸ ਨੂੰ ਉਨ੍ਹਾਂ ਨੇ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਉੁਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਬਦਲਾ ਲੈਣ ਦੀ ਗੱਲ ਕਰਨ ਨਾਲ ਬਦਲਾ ਨਹੀਂ ਲਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਜ਼ਿਕਰਯੋਗ ਹੈ ਕਿ ਇਨ੍ਹਾਂ ਗੈਂਗਸਟਰਾਂ ‘ਤੇ ਯੂਏਪੀਏ ਲਗਾਏ ਜਾਣ ਦੇ ਬਾਵਜੂਦ ਇਹ ਗੈਂਗਵਾਰ ਚੱਲ ਰਹੀ ਹੈ। ਯੂਏਪੀਏ ਦੀਆਂ ਸਬੰਧਤ ਧਾਰਾਵਾਂ ਤਹਿਤ ਦੋ ਵੱਖ-ਵੱਖ FIR ਦਰਜ ਕੀਤੀਆਂ ਗਈਆਂ ਹਨ। ਇਕ ਲਾਰੈਂਸ ਬਿਸ਼ਨੋਈ ਗੈਂਗ ਤੇ ਉਸ ਦੇ ਸਹਿਯੋਗੀਆਂ ਖਿਲਾਫ, ਦੂਜੀ ਦਵਿੰਦਰ ਬੰਬੀਹਾ ਗੈਂਗ ਤੇ ਉਸ ਦੇ ਗੁਰਗਿਆਂ ਖਿਲਾਫ ਸਪੈਸ਼ਲ ਸੈੱਲ ਨੇ NIA ਨਾਲ ਮਿਲ ਕੇ ਇਸ ਕੇਸ ਨੂੰ ਸੰਭਾਲਿਆ ਹੈ। ਪਿਛਲੇ ਹਫਤੇ ਉੱਤਰ ਭਾਰਤ ਵਿਚ ਅਜਿਹੇ ਗੈਂਗਸਟਰਾਂ ਦੇ ਘਰਾਂ ਤੇ ਉਨ੍ਹਾਂ ਦੇ ਸ਼ੂਟਰਾਂ ਦੇ ਕਥਿਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ।