ਲੁਧਿਆਣਾ ਦਿਹਾਤੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਵਾਹਨਾਂ ਦੀ ਜਾਅਲੀ ਰਜਿਸਟ੍ਰੇਸ਼ਨ ਅਤੇ ਹੋਰ ਦਸਤਾਵੇਜ਼ ਤਿਆਰ ਕਰਦਾ ਸੀ। ਇਹ ਗਿਰੋਹ ਹੋਰ ਕਿਤੇ ਨਹੀਂ ਸਗੋਂ ਜਗਰਾਉਂ ਦੀ ਕਚਹਿਰੀ ਵਿੱਚ ਸਰਗਰਮ ਸੀ।
ਮੁਲਜ਼ਮ ਸਕੂਟਰ ਮੋਟਰਸਾਈਕਲ ਕਾਰ ਦਾ ਜਾਅਲੀ ਆਰਸੀ ਡੁਪਲੀਕੇਟ ਬੀਮਾ ਅਤੇ ਜਾਅਲੀ ਜਨਮ ਅਤੇ ਮੌਤ ਸਰਟੀਫਿਕੇਟ ਤਿਆਰ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਦੋਸ਼ੀ ਅਦਾਲਤ ‘ਚ ਏਜੰਟ ਦਾ ਕੰਮ ਕਰਦੇ ਹਨ। ਜਿਹੜੇ ਲੋਕ ਅਦਾਲਤ ਵਿੱਚ ਆਪਣਾ ਕੰਮ ਕਰਵਾਉਣ ਜਾਂ ਚਲਾਨ ਆਦਿ ਭਰਨ ਲਈ ਆਉਂਦੇ ਸਨ, ਇਹ ਲੋਕ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਲੋਕਾਂ ਨੂੰ ਗੱਲਾ ਵਿੱਚ ਲੈ ਕੇ ਸ਼ਰਾਰਤੀ ਅਨਸਰ ਲੋਕਾਂ ਨੂੰ ਜਾਅਲੀ ਕਾਗਜ਼ਾਤ ਤਿਆਰ ਕਰਕੇ ਦਿੰਦੇ ਸਨ। ਪੁਲੀਸ ਨੇ ਇਸ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 5 ਜਾਅਲੀ ਆਰਸੀ, 2 ਲੈਪਟਾਪ, 1 ਕੰਪਿਊਟਰ, 2 ਪ੍ਰਿੰਟਰ, 1 ਹਾਰਡ ਡਰਾਈਵ ਸਮੇਤ 9 ਵਾਹਨ ਬਰਾਮਦ ਕੀਤੇ ਹਨ। ਮੁਲਜ਼ਮ ਇੰਨੇ ਚਲਾਕ ਸਨ ਕਿ ਉਹ ਪ੍ਰਿੰਟਰ ਵਿੱਚ ਪੀਵੀਸੀ ਕਾਰਡ ਪਾ ਕੇ ਨਕਲੀ ਆਰਸੀ ਤਿਆਰ ਕਰਦੇ ਸਨ। ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਤਹਿਸੀਲ ਕੰਪਲੈਕਸ ਦੇ ਅੰਦਰ ਬੈਠ ਕੇ ਆਪਣਾ ਕਾਰੋਬਾਰ ਚਲਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ’ਤੇ 1 ਛੋਟਾ ਹਾਥੀ, 2 ਮਾਰੂਤੀ ਕਾਰ, 1 ਸੈਂਟਰੋ ਕਾਰ, 1 ਵਰਨਾ, 2 ਬੁਲੇਟ ਮੋਟਰਸਾਈਕਲ, 1 ਬਜਾਜ ਚੇਤਕ ਸਕੂਟਰ, 1 ਹੌਂਡਾ ਕੰਪਨੀ ਦਾ ਸਕੂਟਰ ਤੋਂ ਇਲਾਵਾ 5 ਜਾਅਲੀ ਆਰ.ਸੀ., ਅਤੇ ਡੁਪਲੀਕੇਟ ਇੰਸ਼ੋਰੈਂਸ ਦੇ 2 ਲੈਪਟਾਪ, ਮੁਲਜ਼ਮਾਂ ਵੱਲੋਂ ਜੁਰਮ ਦੀ ਤਿਆਰੀ ਲਈ ਵਰਤਿਆ ਗਿਆ ਕੰਪਿਊਟਰ, 2 ਪ੍ਰਿੰਟਰ ਅਤੇ 1 ਹਾਰਡ ਡਰਾਈਵ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਰਿਮਾਂਡ ਦੌਰਾਨ ਪੁਲੀਸ ਨੂੰ ਮੁਲਜ਼ਮਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲੀਸ ਅਨੁਸਾਰ ਮੁਲਜ਼ਮ ਪਿਛਲੇ ਡੇਢ ਸਾਲ ਤੋਂ ਇਸ ਰੈਕੇਟ ਵਿੱਚ ਸ਼ਾਮਲ ਹੈ। ਪੁਲੀਸ ਵੱਲੋਂ ਜਦੋਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ 4 ਹਜ਼ਾਰ ਤੋਂ ਲੈ ਕੇ 9 ਹਜ਼ਾਰ ਰੁਪਏ ਤੱਕ ਦੇ ਦਸਤਾਵੇਜ਼ ਵਸੂਲਦੇ ਸਨ।