body itching wearing clothes: ਮੌਨਸੂਨ ਦਾ ਮੌਸਮ ਸੁਹਾਵਣਾ ਲੱਗਦਾ ਹੈ ਪਰ ਇਹ ਆਪਣੇ ਨਾਲ ਕਈ ਸਮੱਸਿਆਵਾਂ ਵੀ ਲੈ ਕੇ ਆਉਂਦਾ ਹੈ। ਮੌਨਸੂਨ ‘ਚ ਕੱਪੜਿਆਂ ਅਤੇ ਕਮਰੇ ‘ਚ ਨਮੀ ਬਣੀ ਰਹਿੰਦੀ ਹੈ। ਨਮੀ ਕਾਰਨ ਕੋਈ ਵੀ ਕੱਪੜਾ ਪਹਿਨਣ ਨਾਲ ਖਾਜ ਦੀ ਸਮੱਸਿਆ ਹੋ ਸਕਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਸੁੱਕੇ ਕੱਪੜੇ ਪਹਿਨਣ ‘ਤੇ ਵੀ ਕਈ ਵਾਰ ਖਾਜ ਅਤੇ ਰੈਸ਼ੇਜ ਹੋ ਜਾਂਦੇ ਹਨ। ਚੰਗੀ ਕੁਆਲਿਟੀ ਦੇ ਕੱਪੜੇ ਪਹਿਨਣ ਨਾਲ ਵੀ ਕਈ ਵਾਰ ਇੰਫੈਕਸ਼ਨ ਹੋ ਸਕਦੀ ਹੈ। ਜੇਕਰ ਤੁਸੀਂ ਵੀ ਕੱਪੜਿਆਂ ਕਾਰਨ ਸਕਿਨ ‘ਤੇ ਹੋਣ ਵਾਲੀ ਖਾਜ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਕੁਝ ਆਸਾਨ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣ ਵਾਲੇ ਹਨ।
ਨਾਰੀਅਲ ਦਾ ਤੇਲ: ਨਾਰੀਅਲ ਤੇਲ ‘ਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਖਾਜ ਹੋਣ ‘ਤੇ ਨਾਰੀਅਲ ਦੇ ਤੇਲ ਨਾਲ ਸਕਿਨ ਦੀ ਮਾਲਿਸ਼ ਕਰੋ। ਖਾਜ ਦੀ ਸਮੱਸਿਆ ਦੂਰ ਹੋਵੇਗੀ। ਤੇਲ ਲਗਾਉਣ ਤੋਂ ਬਾਅਦ ਸਕਿਨ ਨੂੰ ਸੂਤੀ ਕੱਪੜੇ ਨਾਲ ਢੱਕ ਦਿਓ, ਇਸ ਨਾਲ ਤੇਲ ਸਕਿਨ ਦੇ ਅੰਦਰ ਤੱਕ ਚਲਾ ਜਾਵੇਗਾ। ਨਾਰੀਅਲ ਤੇਲ ਲਗਾਉਣ ਨਾਲ ਸਕਿਨ ਦੀ ਜਲਣ ਅਤੇ ਸੋਜ਼ ਤੋਂ ਵੀ ਰਾਹਤ ਮਿਲਦੀ ਹੈ।
ਬੇਕਿੰਗ ਸੋਡਾ: ਜੇਕਰ ਕੱਪੜੇ ਪਹਿਨਣ ਤੋਂ ਬਾਅਦ ਸਕਿਨ ‘ਤੇ ਖਾਜ ਹੁੰਦੀ ਹੈ ਤਾਂ ਬੇਕਿੰਗ ਸੋਡੇ ਦੀ ਵਰਤੋਂ ਕਰੋ। ਨਹਾਉਣ ਦੇ ਪਾਣੀ ‘ਚ 5 ਤੋਂ 6 ਚੱਮਚ ਬੇਕਿੰਗ ਸੋਡਾ ਪਾਓ। ਇਸ ਪਾਣੀ ਨਾਲ ਨਹਾਉਣ ਨਾਲ ਖਾਜ ਦੂਰ ਹੋਵੇਗੀ। ਬੇਕਿੰਗ ਸੋਡਾ ‘ਚ ਐਂਟੀ-ਇਨਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਇਸ ਲਈ ਇਹ ਖੁਜਲੀ ਲਈ ਇੱਕ ਪ੍ਰਭਾਵਸ਼ਾਲੀ ਨੁਸਖ਼ਾ ਹੈ।
ਐਲੋਵੇਰਾ: ਐਲੋਵੇਰਾ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜੇਕਰ ਸਕਿਨ ‘ਤੇ ਖਾਜ, ਸੋਜ ਜਾਂ ਜਲਨ ਹੋਵੇ ਤਾਂ ਤੁਸੀਂ ਸਕਿਨ ‘ਤੇ ਫਰੈਸ਼ ਐਲੋਵੇਰਾ ਜੈੱਲ ਲਗਾ ਸਕਦੇ ਹੋ। ਇਹ ਘਰ ‘ਚ ਖਾਜ ਦਾ ਸਭ ਤੋਂ ਆਸਾਨ ਇਲਾਜ ਹੈ। ਤੁਸੀਂ ਦਿਨ ‘ਚ 2 ਤੋਂ 3 ਵਾਰ ਖਾਜ ਵਾਲੀ ਥਾਂ ‘ਤੇ ਐਲੋਵੇਰਾ ਲਗਾ ਸਕਦੇ ਹੋ।
ਚੰਦਨ ਦਾ ਤੇਲ: ਜੇਕਰ ਕੱਪੜੇ ਪਹਿਨਣ ਤੋਂ ਬਾਅਦ ਖਾਜ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕੱਪੜੇ ਬਦਲੋ। ਭਾਵੇਂ ਇਹ ਸੁੱਕੇ ਜਾਂ ਧੋਤੇ ਕਿਉਂ ਨਾ ਹੋਣ। ਜਿਸ ਥਾਂ ‘ਤੇ ਖਾਜ ਹੁੰਦੀ ਹੈ ਉੱਥੇ ਚੰਦਨ ਦਾ ਤੇਲ ਲਗਾਓ। ਚੰਦਨ ਦੇ ਤੇਲ ‘ਚ ਐਂਟੀਸੈਪਟਿਕ, ਐਂਟੀਮਾਈਕ੍ਰੋਬਾਇਲ ਅਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ। ਖਾਜ ਦੇ ਇਲਾਜ ‘ਚ ਚੰਦਨ ਦੀ ਵਰਤੋਂ ਕੀਤੀ ਜਾਂਦੀ ਹੈ।
ਕੇਲਾ: ਡਾਇਟ ‘ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਕੇ ਵੀ ਖਾਜ ਦਾ ਇਲਾਜ ਕੀਤਾ ਜਾ ਸਕਦਾ ਹੈ। ਖਾਜ ਹੋਣ ‘ਤੇ ਕੇਲਾ ਖਾਓ। ਕੇਲੇ ‘ਚ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ। ਕੇਲੇ ‘ਚ ਵਿਟਾਮਿਨ ਸੀ ਅਤੇ ਹਿਸਟਾਮਾਈਨ ਵੀ ਹੁੰਦਾ ਹੈ ਜੋ ਖਾਜ ਤੋਂ ਰਾਹਤ ਦਿੰਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਸੂਰਜਮੁਖੀ ਦੇ ਬੀਜ, ਫਲੈਕਸਸੀਡ, ਕੱਦੂ ਜਾਂ ਤਿਲ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ‘ਚ ਫੈਟੀ ਐਸਿਡ ਹੁੰਦੇ ਹਨ। ਫੈਟੀ ਐਸਿਡ ਦਾ ਸੇਵਨ ਕਰਨ ਨਾਲ ਖਾਜ ਠੀਕ ਹੋ ਜਾਂਦੀ ਹੈ।
ਜੇਕਰ ਤੁਸੀਂ ਖਾਜ ਦਾ ਇਲਾਜ ਲੱਭ ਰਹੇ ਹੋ ਤਾਂ ਤੁਸੀਂ ਸਕਿਨ ‘ਤੇ ਨਾਰੀਅਲ ਦਾ ਤੇਲ, ਚੰਦਨ ਦਾ ਤੇਲ, ਐਲੋਵੇਰਾ ਜੈੱਲ, ਬੇਕਿੰਗ ਸੋਡਾ ਲਗਾ ਸਕਦੇ ਹੋ। ਕੇਲੇ ਅਤੇ ਅਲਸੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਵੀ ਖਾਜ ਤੋਂ ਰਾਹਤ ਮਿਲਦੀ ਹੈ। ਜੇਕਰ ਖਾਜ ਦੀ ਸਮੱਸਿਆ ਦੋ-ਤਿੰਨ ਦਿਨਾਂ ਤੋਂ ਜ਼ਿਆਦਾ ਰਹਿੰਦੀ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ। ਮੌਨਸੂਨ ‘ਚ ਸਕਿਨ ਦੀ ਸਫਾਈ ਦਾ ਵੀ ਧਿਆਨ ਰੱਖੋ।