ਗੁਰਚਰਨ ਸਿੰਘ ਟੌਹੜਾ ਕੌਮ ਦਾ ਉਹ ਬੇਦਾਗ ਹੀਰਾ ਹਨ ਜੋਕਿ ਪੰਜਾਬ ਦੀ ਸਿਆਸਤ ਤੇ ਧਾਰਮਿਕ ਮੰਚ ‘ਤੇ ਇੱਕ ਨਾਮ ਮਿਟਣ ਵਾਲੀ ਛਾਪ ਛੱਡ ਗਏ। ਉਨ੍ਹਾਂ ਨੇ ਦਹਾਕਿਆਂ ਤੱਕ ਸਿੱਖ ਧਾਰਮਿਕ ਤੇ ਰਾਜਨੀਤਕ ਗਤੀਵਿਧੀਆਂ ਨੂੰ ਦਿਸ਼ਾ ਦਿੱਤੀ ਪਰ ਇਸ ਦੇ ਨਾਲ ਹੀ ਆਪਣੀ ਜੀਵਨ ਸ਼ੈਲੀ ਨੂੰ ਬੇਹੱਦ ਹੀ ਸਾਧਾਰਨ ਰਖਿਆ, ਜੋਕਿ ਉਨ੍ਹਾਂ ਦੀ ਸ਼ਖਸੀਅਤ ਦੀ ਇੱਕ ਖਾਸ ਪਛਾਣ ਬਣ ਗਈ।
ਗੁਰਚਰਨ ਸਿੰਘ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਹੋਇਆ। ਟੌਹੜਾ ਲੰਮਾ ਸਮਾਂ ਐੱਸਜੀਪੀਸੀ ਦੇ ਪ੍ਰਧਾਨ ਰਹੇ। ਸਾਲ 1972 ਤੋਂ ਹੋਈ ਸ਼ੁਰੂਆਤ ਤੋਂ ਲੈ ਕੇ ਇੱਕ ਸਦੀ ਦੇ ਕਰੀਬ ਚੌਥਾਈ ਸਮੇਂ ਤੋਂ ਵੱਧ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਜਦੋਂ ਉਨ੍ਹਾਂ ਦਾ ਨਿੱਜੀ ਖਾਤਾ ਦੇਖਿਆ ਗਿਆਂ ਤਾਂ ਉਹ ਬਿਲਕੁਲ ਖਾਲੀ ਨਿਕਲਿਆ।
ਉਹ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਸਨ, ਉਹ ਆਪਣੀ ਲਗਭਗ ਦੋ ਹੈਕਟੇਅਰ ਜ਼ਮੀਨ ‘ਤੇ ਮਿਹਨਤ ਮਜ਼ਦੂਰੀ ਕਰਦੇ ਸਨ। ਆਪਣੀ ਮੌਤ ਤੱਕ ਇਸ ਜ਼ਮੀਨ ਵਿੱਚ ਉਨ੍ਹਾਂ ਨੇ ਇੱਕ ਇੰਚ ਵੀ ਵਾਧਾ ਨਹੀਂ ਕੀਤਾ ਸੀ, ਹਾਲਾਂਕਿ ਉਹ ਇੱਕ ਸਫਲ ਕਿਸਾਨ ਸਨ ਤੇ ਉਨ੍ਹਾਂ ਕੋਲ ਬਲਦਾਂ ਦੀ ਸਭ ਤੋਂ ਵਧੀਆ ਜੋੜੀ ਸੀ।
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦੇ ਟੌਹੜਾ ਪਿੰਡ ਵਿੱਚ ਉਹ ਲੱਕੜ ਦੇ ਬਾਲਿਆਂ ਵਾਲੇ ਆਪਣੇ ਜੱਦੀ ਘਰ ਵਿੱਚ ਰਹਿੰਦੇ ਸਨ, ਜਿਸ ਵਿੱਚ ਕੁਝ ਹੀ ਸੋਧ ਕੀਤੀ ਗਈ ਸੀ। ਉਨ੍ਹਾਂ ਨੇ ਇਸ ਘਰ ਦੇ ਡਰਾਇੰਗ ਰੂਮ ਵਿੱਚ ਲੱਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਕਦੇ ਨਹੀਂ ਉਤਾਰਿਆ। ਈਮਾਨਦਾਰੀ ਉਨ੍ਹਾਂ ਦੀ ਰਗ-ਰਗ ਵਿੱਚ ਸੀ।
ਉਨ੍ਹਾਂ ਦੀ ਜ਼ਿੰਦਗੀ ਕਾਫੀ ਸੰਘਰਸ਼ ਭਰੀ ਰਹੀ। ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਉਹ ਜੇਲ੍ਹ ਵਿੱਚ ਗਏ। ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਖੁਦ ਵਾਹੀ ਕਰਨੀ ਛੱਡ ਦਿੱਤੀ। 1995 ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਹੋਇਆ, 1945 ਤੋਂ 95 ਤੱਕ ਉਹ ਲਗਭਗ ਹਰ ਅਕਾਲੀ ਸੰਘਰਸ਼ ਵਿੱਚ ਜੇਲ੍ਹਾਂ ਕੱਟਣ ਦੀ ਵਿਲੱਖਣ ਵਿਸ਼ੇਸ਼ਤਾ ਵਾਲੇ ਆਗੂ ਸਨ। ਪੰਥਕ ਆਗੂ ਟੌਹੜਾ ਨੇ ਕਦੇ ਵੀ ਵਿਧਾਨ ਸਭਾ ਚੋਣ ਨਹੀਂ ਲੜੀ।
ਉਹ ਇੱਕ ਮਨੁੱਖਤਾਵਾਦੀ ਸੁਭਾਅ ਦੇ ਮਾਲਕ ਸਨ, ਪਰ ਸਭ ਤੋਂ ਸ਼ਕਤੀਸ਼ਾਲੀ ਆਗੂਆਂ ਨਾਲ ਮਨੁੱਖੀ ਸਬੰਧਾਂ ਦੇ ਮਾਮਲੇ ਵਿੱਚ ਆਪਣੇ ਸਮਕਾਲੀਆਂ ਨਾਲੋਂ ਵੱਖਰੇ ਸਨ। ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ। ਇੱਕ ਦਿਨ ਇੱਕ ਸ਼ਾਮ ਬਰਨਾਲਾ ਸਾਈਡ ਤੋਂ ਪਿੰਡ ਵਾਪਸ ਆਉਂਦੇ ਹੋਏ, ਉਨ੍ਹਾਂ ਨੇ ਡਰਾਈਵਰ ਨੂੰ ਹਾਈਵੇ ‘ਤੇ ਸਥਿਤ ਪਿੰਡ ਧਨੌਲਾ ਵਿਖੇ ਬਾਬਾ ਟੇਕ ਸਿੰਘ ਦੇ ਡੇਰੇ ‘ਤੇ ਰੁਕਣ ਨੂੰ ਕਿਹਾ। ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਕਾਰ ਵਿੱਚ ਬਾਹਰ ਉਡੀਕ ਕਰਨ ਲਈ ਕਿਹਾ।
ਉਹ ਕਰੀਬ ਪੰਦਰਾਂ ਮਿੰਟਾਂ ਬਾਅਦ ਬਾਹਰ ਆਏ ਅਤੇ ਕਾਰ ਚੱਲ ਪਈ। ਜਿਵੇਂ ਹੀ ਹਨੇਰਾ ਹੋਣਾ ਸ਼ੁਰੂ ਹੋਇਆ, ਉਨ੍ਹਾਂ ਨੇ ਇੱਕ ਲਿਫ਼ਾਫ਼ਾ ਆਪਣੇ ਸਹਿ-ਯਾਤਰੀ ਦੇ ਹੱਥ ਵਿੱਚ ਹੌਲੀ ਜਹੇ ਫੜਾ ਦਿੱਤਾ ਤਾਂ ਕਿ ਅਗਲੀ ਸੀਟ ‘ਤੇ ਬੈਠੇ ਡਰਾਈਵਰ ਅਤੇ ਸੁਰੱਖਿਆ ਕਰਮਚਾਰੀ ਨੂੰ ਕੁਝ ਪਤਾ ਨਾ ਲੱਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਨਸ਼ੇੜੀ ਦੀ ਇੱਕ ਹੋਰ ਵੀਡੀਓ ਵਾਇਰਲ, ਬੇਹੋਸ਼ੀ ਦੀ ਹਾਲਤ, ਡਿੱਗਣ ਨੂੰ ਫਿਰਦਾ 20 ਸਾਲਾਂ ਮੁੰਡਾ
ਉਨ੍ਹਾਂ ਨੇ ਉਸ ਦੇ ਕੰਨ ਵਿੱਚ ਹੌਲੀ ਜਿਹੀ ਕਿਹਾ, “ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਪਰਿਵਾਰ ਨੂੰ ਇਸ ਦੀ ਲੋੜ ਪਵੇਗੀ।” ਉਨ੍ਹਾਂ ਦਾ ਸਹਿ-ਯਾਤਰੀ, ਜੋ ਉਸ ਸਮੇਂ ਦੌਰਾਨ ਲਗਭਗ ਨਿਯਮਿਤ ਤੌਰ ‘ਤੇ ਉਨ੍ਹਾਂ ਨਾਲ ਹੀ ਸਫ਼ਰ ਕਰਦਾ ਸੀ, ਬਿਨਾਂ ਨੌਕਰੀ ਤੋਂ ਸੀ ਅਤੇ ਉਸ ਦੀ ਪਤਨੀ ਗਰਭਵਤੀ ਸੀ। ਲਿਫ਼ਾਫ਼ੇ ਵਿੱਚ ਉਸ ਦੀ ਪਤਨੀ ਦੀ ਡਾਕਟਰੀ ਦੇਖਭਾਲ ਲਈ ਲੋੜੀਂਦੀ ਨਕਦੀ ਸੀ। ਸਿਆਸੀ ਵਰਗ ਵਿੱਚ ਆਮ ਵਰਤਾਰਾ ਅਜਿਹੀ ਮਦਦ ਦਾ ਵਿਖਾਵਾ ਕਰਨ ਦਾ ਹੁੰਦਾ ਹੈ ਪਰ ਟੌਹੜਾ ਨੇ ਇਹ ਸਭ ਚੁੱਪ-ਚਪੀਤੇ ਕੀਤਾ ਤਾਂਜੋ ਉਸ ਬੰਦੇ ਦੇ ਸਵੈ-ਮਾਨ ਨੂੰ ਠੇਸ ਨਾ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -: