ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਵਿੱਚ ਸਪੈਸ਼ਲ਼ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਉਸ ਨੂੰ ਜੁਡੀਸ਼ਰੀ ਰਿਮਾਂਡ ‘ਤੇ ਬਠਿੰਡਾ ਸੈਂਟਰਲ ਜੇਲ੍ਹ ਭੇਜਿਆ ਗਿਆ।
ਪੇਸ਼ੀ ਦੌਰਾਨ ਪੁਲਿਸ ਵਿੱਚ ਗੈਂਗਵਾਰ ਦੇ ਖਦਸ਼ੇ ਦਾ ਡਰ ਸਾਫ ਨਜ਼ਰ ਆ ਰਿਹਾ ਸੀ। ਪੇਸ਼ੀ ਲਈ ਬਠਿੰਡਾ ਅਦਾਲਤ ਕੰਪਲੈਕਸ ਵਿਚ ਸੈਂਕੜੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਗੈਂਗਸਟਰ ਨੂੰ ਸ਼ਹਿਰ ਤੋਂ ਬਾਹਰ ਬਾਰ ਥਾਣਾ ਕੈਂਟ ‘ਚ ਲੱਗੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਵੇਂ ਹੀ ਥਾਣਾ ਕੈਂਟ ‘ਚ ਅਦਾਲਤੀ ਕਾਰਵਾਈ ਪੂਰੀ ਹੋਈ ਤਾਂ ਬਠਿੰਡਾ ਦੇ ਅਦਾਲਤ ਕੰਪਲੈਕਸ ਚ ਲੱਗੀ ਪੁਲਿਸ ਵੀ ਹਟਾ ਲਈ ਗਈ। ਲਾਰੈਂਸ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਲਾਰੈਂਸ ਨੂੰ ਜਲਦੀ ਹੀ ਤਿਹਾੜ ਜੇਲ ਵਾਪਸ ਭੇਜਿਆ ਜਾਵੇ।
ਇਹ ਵੀ ਪੜ੍ਹੋ : ਅਮਰੀਕਾ ‘ਚ ਅੰਮ੍ਰਿਤਧਾਰੀ ਸਿੱਖ ਸਟੂਡੈਂਟ ਗ੍ਰਿਫ਼ਤਾਰ, ਕਿਰਪਾਣ ਨਾ ਲਾਹੁਣ ‘ਤੇ ਲਾਈ ਹਥਕੜੀ
ਦੱਸ ਦੇਈਏ ਕਿ ਲਾਰੈਂਸ ਦੇ ਵਕੀਲ ਵਿਸ਼ਾਲ ਚੋਪੜਾ ਪੇਸ਼ੀ ਦੌਰਾਨ ਆਪਣੇ ਮੁਵੱਕਿਲ ਦੇ ਕਤਲ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਚੋਪੜਾ ਮੁਤਾਬਕ ਕੇਂਦਰੀ ਏਜੰਸੀਆਂ ਵੀ ਇਸ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਅਲਰਟ ਭੇਜ ਚੁੱਕੀ ਹੈ। ਪੰਜਾਬ ਪੁਲਿਸ ਪੇਸ਼ੀ ਦੌਰਾਨ ਲਾਰੈਂਸ ਦਾ ਫੇਕ ਐਨਕਾਊਂਟਰ ਕਰਵਾ ਸਕਦੀ ਹੈ ਜਾਂ ਵਿਰੋਧੀ ਗੈਂਗ ਨੂੰ ਮੌਕਾ ਦੇ ਕੇ ਉਸ ਦੀ ਹੱਤਿਆ ਕਰਵਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਨਾਗੌਰ ‘ਚ ਮੁਕੱਦਮੇ ‘ਤੇ ਆਏ ਸੰਦੀਪ ਬਿਸ਼ਨੋਈ ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸ ਤੋਂ ਬਾਅਦ ਬੰਬੀਹਾ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਸੀ ਕਿ ਹੁਣ ਅਗਲਾ ਨੰਬਰ ਲਾਰੈਂਸ, ਗੋਲਡੀ ਅਤੇ ਜੱਗੂ ਦਾ ਹੈ। ਇਸ ਗੱਲ ਤੋਂ ਲਾਰੈਂਸ ਘਬਰਾ ਗਿਆ ਹੈ। ਲਾਰੈਂਸ ਦੇ ਵਕੀਲ ਲਗਾਤਾਰ ਉਸ ਦੀ ਸੁਰੱਖਿਆ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: