ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ‘ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਪੰਜਾਬ ਦੇ ਹੱਕ ਖੋਹਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੇ ਮੈਂਬਰ ਨੂੰ ਸੇਵਾਮੁਕਤ ਹੋਏ ਦੋ ਮਹੀਨੇ ਬੀਤ ਚੁੱਕੇ ਹਨ ਪਰ ਕੇਂਦਰ ਨੇ ਅਜੇ ਤੱਕ ਪੰਜਾਬ ਵਿੱਚੋਂ ਕੋਈ ਮੈਂਬਰ ਬੋਰਡ ਵਿੱਚ ਨਹੀਂ ਲਿਆ। ਮੌਜੂਦਾ ਸਮੇਂ ਵਿੱਚ ਕੇਂਦਰ ਦੇ ਅਧਿਕਾਰੀ ਬੋਰਡ ਵਿੱਚ ਚੇਅਰਮੈਨ ਵਜੋਂ ਤਾਇਨਾਤ ਹਨ।
ਉਨ੍ਹਾਂ ਕਿਹਾ ਕਿ ਬੋਰਡ ਦੇ ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਤੋਂ ਲਏ ਗਏ ਹਨ। ਇਹ ਉਨ੍ਹਾਂ ਦਾ ਕੰਮ ਹੈ ਕਿ ਕਿਸ ਸੂਬੇ ਦੀਆਂ ਨਹਿਰਾਂ ਨੂੰ ਕਿੰਨਾ ਪਾਣੀ ਅਤੇ ਬਿਜਲੀ ਦੇਣੀ ਹੈ ਪਰ ਕੇਂਦਰ ਨੇ ਸਾਜ਼ਿਸ਼ ਤਹਿਤ ਪੰਜਾਬ ਵਿੱਚੋਂ ਕਿਸੇ ਨੂੰ ਵੀ ਬੋਰਡ ਦਾ ਮੈਂਬਰ ਨਹੀਂ ਬਣਾਇਆ। ਕਿਉਂਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ। ਇਸ ਲਈ ਹਰਿਆਣਾ ਤੋਂ ਜਾਣਬੁੱਝ ਕੇ ਕੋਈ ਮੈਂਬਰ ਨਹੀਂ ਲਿਆ ਗਿਆ। ਇਸ ਲਈ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਹੈ। ਕੇਂਦਰ ਮਨਮਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ : XXX ਵੈੱਬ ਸੀਰੀਜ਼, ਏਕਤਾ-ਸ਼ੋਭਾ ਕਪੂਰ ਖਿਲਾਫ਼ ਅਰੈਸਟ ਵਾਰੰਟ ਜਾਰੀ, ਫੌਜ ਦੀ ਵਰਦੀ ‘ਚ ਵਿਖਾਈ ਗੰਦੀ ਕਰਤੂਤ
ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦਾ ਪੂਰਾ ਹੱਕ ਹੈ। ਅਸੀਂ ਇਸਨੂੰ ਖੋਹਣ ਨਹੀਂ ਦੇਵਾਂਗੇ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹ ਮੁੱਦਾ ਕੇਂਦਰ ਤੱਕ ਲੈ ਕੇ ਜਾਵੇ ਅਤੇ ਪੰਜਾਬ ਤੋਂ ਮੈਂਬਰ ਨਿਯੁਕਤ ਕਰਵਾਏ। ਇੰਨਾ ਹੀ ਨਹੀਂ ਇਸ ਮੁੱਦੇ ਨੂੰ ਵਿਧਾਨ ਸਭਾ ‘ਚ ਵੀ ਰੱਖਿਆ ਜਾਵੇ, ਤਾਂ ਜੋ ਸਭ ਨੂੰ ਪਤਾ ਲੱਗ ਸਕੇ। ਮਸਲਾ ਬਹੁਤ ਗੰਭੀਰ ਹੈ। ਪੰਜਾਬ ਸਰਕਾਰ ਨੂੰ ਇਸ ਬਾਰੇ ਜਲਦੀ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਕੇਂਦਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: