ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦਾ ਮੈਂਬਰ ਹੋਣਾ ਚਾਹੀਦਾ ਹੈ। ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਬੀਬੀਐੱਮਬੀ ‘ਤੇ ਸਰਕਾਰ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ ਸੀ। ਇਸ ‘ਤੇ ਮੰਤਰੀ ਧਾਲੀਵਾਲ ਨੇ ਸਵਾਲ ਕਰਦੇ ਹੋਏ ਕਿਹਾ ‘ਰਵਨੀਤ ਬਿੱਟੂ ਦਾ ਸਟੈਂਡ ਸਾਡੇ ਤੋਂ ਜ਼ਿਆਦਾ ਵੱਡਾ ਹੈ। ਪਹਿਲਾਂ ਉਹ ਆਪਣਾ ਸਟੈਂਡ ਸਪੱਸ਼ਟ ਕਰਨ। ਅਸੀਂ ਪੰਜਾਬ ਦੇ ਨਾਲ ਖੜ੍ਹੇ ਹਾਂ।’
ਉਨ੍ਹਾਂ ਕਿਹਾ ਕਿ ਸਾਡਾ ਅਧਿਕਾਰੀ BBMB ਵਿਚ ਹੋਣਾ ਚਾਹੀਦਾ ਹੈ। ਪਿਛਲੀ ਕਾਂਗਰਸ ਸਰਕਾਰ ਨੇ ਤਾਂ ਇਸ ਮੁੱਦੇ ‘ਤੇ ਕੁਝ ਨਹੀਂ ਕੀਤਾ। ਅਸੀਂ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸਾਂਸਦ ਬਿੱਟੂ ਨੇ ਕਿਹਾ ਸੀ ਕਿ ‘ਆਪ’ ਦਾ ਸਟੈਂਡ ਸਪੱਸ਼ਟ ਨਾ ਹੋਣ ਕਾਰਨ ਬੀਬੀਐੱਮਬੀ ਦਾ ਕਰਤਾ ਧਰਤਾ ਸਿਰਫ ਕੇਂਦਰ ਦਾ ਪ੍ਰਤੀਨਿਧੀ ਰਹਿ ਗਿਆ ਹੈ। ਪੰਜਾਬ ਹੁਣ ਪਾਣੀ ਤੋਂ ਵੀ ਹੱਥ ਧੋ ਬੈਠੇਗਾ।
ਸਾਂਸਦ ਬਿੱਟੂ ਨੂੰ ਸਲਾਹ ਦਿੰਦੇ ਹੋਏ ਮੰਤਰੀ ਧਾਲੀਵਾਲ ਨੇ ਕਿਹਾ ਕਿ ਉਹ ਰਾਜਸਥਾਨ ਜਾਣ। ਕਾਂਗਰਸ ਦਾ ਬੁਰਾ ਹਾਲ ਹੈ, ਉਸ ਨੂੰ ਬਚਾਓ। ਕਾਂਗਰਸ ਦਾ ਪੂਰੇ ਦੇਸ਼ ਵਿਚ ਕੰਮ ਖਤਮ ਹੋ ਗਿਆ ਹੈ। ਧਾਲੀਵਾਲ ਨੇ ਬਿੱਟੂ ਨੂੰ ਕਿਹਾ ਕਿ ਕਾਂਗਰਸ ਹੁਣ ਭਾਰਤੀ ਜਨਤਾ ਪਾਰਟੀ ਨਾਲ ਮਿਲ ਚੁੱਕੀ ਹੈ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਜਿਥੇ ਚੋਣਾਂ ਹੋਣੀਆਂ ਹਨ, ਉਥੇ ਤਾਂ ਰਾਹੁਲ ਗਾਂਧੀ ਨੇ ਪੈਰ ਨਹੀਂ ਪਾਏ, ਜਿਥੇ ਉਨ੍ਹਾਂ ਦਾ ਭਾਜਪਾ ਨਾਲ ਸਿੱਧਾ ਮੁਕਾਬਲਾ ਹੋਣਾ ਹੈ। ਬੇਮਤਲਬ ਦੇਸ਼ ਦੇ ਬਾਕੀ ਹਿੱਸਿਆਂ ਵਿਚ ਜਾ ਰਹੇ ਹਨ।
SYL ਨਹਿਰ ਲੰਮੇ ਸਮੇਂ ਤੋਂ ਹਰਿਆਣਾ ਤੇ ਪੰਜਾਬ ਵਿਚ ਵਿਵਾਦ ਦਾ ਕਾਰਨ ਰਹੀ ਹੈ। ਦਿੱਲੀ ਅਕਸਰ ਹਰਿਆਣਾ ਤੋਂ ਵਾਧੂ ਪਾਣੀ ਮੰਗਦੀ ਹੈ। ਹਰਿਆਣਾ ਵਾਧੂ ਪਾਣੀ ਦੇਣ ਲਈ ਤਿਆਰ ਵੀ ਹੈ। ਦਿੱਲੀ ਵੱਲੋਂ ਬੈਠਕ ਵਿਚ ਹਰਿਆਣਾ ਉਤੇ ਉਸ ਦੇ ਹਿੱਸੇ ਦਾ ਪੂਰਾ ਪਾਣੀ ਨਾ ਦੇਣ ਦਾ ਦੋਸ਼ ਲਗਾਇਆ ਜਾ ਸਕਦਾ ਹੈ, ਜਿਸ ਦੇ ਜਵਾਬ ਵਿਚ ਹਰਿਆਣਾ ਸਰਕਾਰ ਪੂਰੇ ਅੰਕੜਿਆਂ ਨਲ ਦਿੱਲੀ ਨੂੰ ਉਸ ਦੀ ਭਾਸ਼ਾ ਵਿਚ ਹੀ ਜਵਾਬ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -: