Cholesterol control food tips: ਗਲਤ ਖਾਣ-ਪੀਣ, ਬਦਲਦਾ ਲਾਈਫਸਟਾਈਲ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਇਨ੍ਹਾਂ ‘ਚੋਂ ਸ਼ੂਗਰ, ਥਾਇਰਾਈਡ, ਯੂਰਿਕ ਐਸਿਡ ਅਤੇ ਕੋਲੈਸਟ੍ਰੋਲ ਦਾ ਵਧਣਾ ਇੱਕ ਆਮ ਸਮੱਸਿਆ ਬਣ ਗਈ ਹੈ। ਕੋਲੈਸਟ੍ਰੋਲ ਵਧਣ ਨਾਲ ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਹਾਰਟ ਸਟ੍ਰੋਕ ਦਾ ਖਤਰਾ ਵੀ ਵਧ ਜਾਂਦਾ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਕਿਸੇ ਵਿਅਕਤੀ ਦੇ ਸਰੀਰ ‘ਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਹੁੰਦਾ ਹੈ ਚੰਗਾ ਕੋਲੈਸਟ੍ਰੋਲ ਜਿਸ ਨੂੰ HDL ਕੋਲੈਸਟ੍ਰੋਲ ਕਿਹਾ ਜਾਂਦਾ ਹੈ ਅਤੇ ਦੂਜਾ ਖਰਾਬ ਕੋਲੈਸਟ੍ਰੋਲ ਜਿਸ ਨੂੰ LDL ਕੋਲੈਸਟ੍ਰੋਲ ਕਿਹਾ ਜਾਂਦਾ ਹੈ। ਇਹ ਖੂਨ ‘ਚ ਪਾਇਆ ਜਾਣ ਵਾਲਾ ਇੱਕ ਮੋਮੀ ਪਦਾਰਥ ਹੁੰਦਾ ਹੈ। ਇਸ ਕੋਲੈਸਟ੍ਰੋਲ ਨੂੰ ਲੀਵਰ ਬਣਾਉਂਦਾ ਹੈ। ਜਦੋਂ ਖ਼ੂਨ ‘ਚ ਚੰਗੇ ਕੋਲੈਸਟ੍ਰੋਲ ਦਾ ਲੈਵਲ ਘੱਟ ਹੁੰਦਾ ਹੈ ਤਾਂ ਖ਼ਰਾਬ ਕੋਲੈਸਟ੍ਰੋਲ ਜ਼ਿਆਦਾ ਹੋਣ ਕਾਰਨ ਖ਼ੂਨ ਦੀਆਂ ਨਾੜੀਆਂ ਖ਼ਰਾਬ ਹੋ ਜਾਂਦੀਆਂ ਹਨ। ਇਹ ਸਰੀਰ ‘ਚ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਸਰੀਰ ‘ਚ ਕੋਲੈਸਟ੍ਰੋਲ ਲੈਵਲ ਵਧਣ ਦੇ ਕਾਰਨ ਬਾਰੇ ਦੱਸਾਂਗੇ।
ਇਹ ਹੁੰਦੇ ਹਨ ਵਧਦੇ ਕੋਲੈਸਟ੍ਰੋਲ ਦੇ ਕਾਰਨ: ਮਾਹਿਰਾਂ ਅਨੁਸਾਰ ਪੁਰਾਣੀਆਂ ਬਿਮਾਰੀਆਂ, ਸ਼ੂਗਰ, ਥਾਇਰਾਇਡ, ਐੱਚਆਈਵੀ ਏਡਜ਼, ਲੂਪਸ, ਮੋਟਾਪਾ, ਸਰੀਰ ‘ਚ ਫੈਟ ਲੈਵਲ ਹਾਈ, ਘੱਟ ਸਰੀਰਕ ਗਤੀਵਿਧੀ ਅਤੇ ਖਰਾਬ ਲਾਈਫਸਟਾਈਲ ਕਾਰਨ ਕੋਲੈਸਟ੍ਰੋਲ ਦਾ ਲੈਵਲ ਵਧ ਸਕਦਾ ਹੈ। ਇਸ ਤੋਂ ਇਲਾਵਾ ਕੁਝ ਡਾਕਟਰੀ ਸਥਿਤੀਆਂ ‘ਚ ਦਵਾਈਆਂ ਲੈਣਾ, ਸ਼ਰਾਬ ਦਾ ਜ਼ਿਆਦਾ ਸੇਵਨ, ਲੀਵਰ ਦੀ ਬਿਮਾਰੀ ਜਾਂ ਜਿਗਰ ਦੇ ਕੰਮ ‘ਚ ਅਸਫਲਤਾ। ਇਹ ਸਾਰੇ ਕਾਰਕ ਹਾਈ ਕੋਲੇਸਟ੍ਰੋਲ ਲੈਵਲ ਦਾ ਕਾਰਨ ਬਣ ਸਕਦੇ ਹਨ।
ਵੱਧਦੇ ਕੋਲੇਸਟ੍ਰੋਲ ਨੂੰ ਇਸ ਤਰ੍ਹਾਂ ਕਰੋ ਘੱਟ
ਨਿਯਮਿਤ ਤੌਰ ‘ਤੇ ਕਸਰਤ ਕਰਨ ਨਾਲ: ਨਿਯਮਿਤ ਤੌਰ ‘ਤੇ ਕਸਰਤ ਕਰੋ। ਇਸ ਤੋਂ ਇਲਾਵਾ ਤੁਸੀਂ ਆਪਣੀ ਰੁਟੀਨ ‘ਚ ਕੁਝ ਮੀਲ ਤੱਕ ਤੁਰਨਾ, ਦੌੜਨਾ, ਸਵੀਮਿੰਗ, ਸਾਈਕਲ ਚਲਾਉਣਾ ਵਰਗੀਆਂ ਆਸਾਨ ਕਸਰਤਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਯੋਗ ਦਾ ਅਭਿਆਸ ਕਰਕੇ ਤੁਸੀਂ ਹਾਈ ਕੋਲੇਸਟ੍ਰੋਲ ਲੈਵਲ ਨੂੰ ਵੀ ਘਟਾ ਸਕਦੇ ਹੋ।
ਸ਼ਰਾਬ ਸਮੋਕਿੰਗ ਨੂੰ ਕਹੋ ਨਾਂਹ: ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ‘ਚ ਕੋਲੈਸਟ੍ਰੋਲ ਲੈਵਲ ਵੀ ਵੱਧ ਸਕਦਾ ਹੈ। ਕੋਲੈਸਟ੍ਰੋਲ ਦਾ ਵਧਣਾ ਕਈ ਬਿਮਾਰੀਆਂ ਦਾ ਕਾਰਨ ਹੈ। ਇਸ ਲਈ ਵੱਧਦੇ ਕੋਲੈਸਟ੍ਰੋਲ ‘ਚ ਸ਼ਰਾਬ ਦਾ ਸੇਵਨ ਬਿਲਕੁਲ ਵੀ ਨਾ ਕਰੋ।
ਮੋਟਾਪੇ ਨੂੰ ਕੰਟਰੋਲ ‘ਚ ਰੱਖੋ: ਮੋਟਾਪਾ ਤੁਹਾਡੇ ਹਾਈ ਕੋਲੇਸਟ੍ਰੋਲ ਲੈਵਲ ਦਾ ਕਾਰਨ ਵੀ ਹੋ ਸਕਦਾ ਹੈ। ਸਰੀਰ ‘ਚ ਬਾਡੀ ਮਾਸ ਇੰਡੈਕਸ 30 ਤੋਂ ਵੱਧ ਹੋਣ ਨਾਲ ਤੁਹਾਡੇ ਸਰੀਰ ‘ਚ ਕੋਲੇਸਟ੍ਰੋਲ ਲੈਵਲ ਵੱਧ ਸਕਦਾ ਹੈ। ਇਸ ਲਈ ਜੇਕਰ ਤੁਸੀਂ ਕੋਲੈਸਟ੍ਰੋਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਮੋਟਾਪਾ ਘੱਟ ਰੱਖੋ। ਆਪਣੇ ਸਰੀਰ ਨੂੰ ਵੀ ਫਿੱਟ ਰੱਖੋ।
ਲਸਣ ਖਾਓ: ਤੁਹਾਨੂੰ ਸਵੇਰੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੱਚੇ ਲਸਣ ਦਾ ਸੇਵਨ ਕਰਨਾ ਚਾਹੀਦਾ ਹੈ। ਲਸਣ ‘ਚ ਪਾਇਆ ਜਾਣ ਵਾਲਾ ਐਲੀਸਿਨ ਨਾਮਕ ਪੌਸ਼ਟਿਕ ਤੱਤ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਜੇਕਰ ਤੁਹਾਡਾ ਕੋਲੈਸਟ੍ਰੋਲ ਲੈਵਲ ਵਧਦਾ ਹੈ ਤਾਂ ਤੁਹਾਨੂੰ ਲਸਣ ਦਾ ਸੇਵਨ ਕਰਨਾ ਚਾਹੀਦਾ ਹੈ।
ਗ੍ਰੀਨ ਟੀ ਪੀਓ: ਗ੍ਰੀਨ ਟੀ ‘ਚ ਪਾਏ ਜਾਂਦੇ ਪੋਸ਼ਕ ਤੱਤ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਤੁਹਾਡਾ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਤੁਸੀਂ ਸਿਹਤਮੰਦ ਭੋਜਨ ਖਾ ਕੇ ਅਤੇ ਸਰੀਰ ‘ਚ ਮੈਟਾਬੋਲਿਜ਼ਮ ਨੂੰ ਠੀਕ ਕਰਕੇ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਇਸਦਾ ਸੇਵਨ ਕਰ ਸਕਦੇ ਹੋ। ਗ੍ਰੀਨ ਟੀ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
ਹਲਦੀ ਵਾਲਾ ਦੁੱਧ ਪੀਓ: ਹਲਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਹਾਈ ਕੋਲੇਸਟ੍ਰੋਲ ਵਾਲੇ ਲੋਕਾਂ ਲਈ ਇਹ ਹੋਰ ਵੀ ਫਾਇਦੇਮੰਦ ਹੈ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।
ਆਂਵਲਾ: ਆਂਵਲੇ ‘ਚ ਬਹੁਤ ਹੀ ਚੰਗੀ ਮਾਤਰਾ ‘ਚ ਅਮੀਨੋ ਐਸਿਡ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਤੁਸੀਂ ਆਂਵਲਾ ਪਾਊਡਰ ਨੂੰ ਗੁਣਗੁਣੇ ਪਾਣੀ ‘ਚ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਕੋਲੈਸਟ੍ਰਾਲ ਲੈਵਲ ਕੰਟਰੋਲ ਰਹਿੰਦਾ ਹੈ।
ਅਲਸੀ ਦੇ ਬੀਜ: ਅਲਸੀ ਦੇ ਬੀਜਾਂ ‘ਚ ਵੀ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ‘ਚ ਓਮੇਗਾ-3 ਫੈਟੀ ਐਸਿਡ ਅਤੇ ਲਿਨੋਲੇਨਿਕ ਐਸਿਡ ਪਾਇਆ ਜਾਂਦਾ ਹੈ ਜੋ ਖਰਾਬ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਜੇਕਰ ਤੁਸੀਂ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਲਸੀ ਦੇ ਬੀਜਾਂ ਦਾ ਸੇਵਨ ਕਰ ਸਕਦੇ ਹੋ।