ਚੰਡੀਗੜ੍ਹ ਦੇ ਲੋਕਾਂ ਲਈ ਚੰਗੀ ਖਬਰ ਹੈ। ਸ਼ਹਿਰ ਵਿਚ ਬੀਤੇ 2 ਸਾਲਾਂ ਤੋਂ ਪਟਾਕਿਆਂ ਦੀ ਖਰੀਦੋ ਫਰੋਖਤ ਤੇ ਚਲਾਉਣ ‘ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਸ਼ਹਿਰ ਦੇ ਲੋਕ ਤਿਓਹਾਰਾਂ ‘ਤੇ ਆਤਿਸ਼ਬਾਜ਼ੀ ਕਰ ਸਕਣਗੇ। ਪ੍ਰਸ਼ਾਸਨ ਨੇ ਪਟਾਕੇ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਵਾਰ ਦੁਸਹਿਰਾ, ਦੀਵਾਲੀ ਤੇ ਗੁਰਪੁਰਬ ਦੇ ਲੋਕ ਆਤਿਸ਼ਬਾਜ਼ੀ ਕਰਕੇ ਤਿਓਹਾਰ ਮਨਾ ਸਕਣਗੇ ਪਰ ਪ੍ਰਸ਼ਾਸਨ ਨੇ ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ। ਤਿਓਹਾਰੀ ਸੀਜ਼ਨ ਨੂੰ ਦੇਖਦੇ ਹੋਏ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਗ੍ਰੀਨ ਪਟਾਕੇ ਚਲਾਉਣ ਦੀ ਮਨਜ਼ੂਰੀ ਦਿੱਤੀ। ਹਾਲਾਂਕਿ ਇਹ ਨਿਰਧਾਰਿਤ ਸਮਾਂ ਸੀਮਾ ਲਈ ਦਿੱਤੀ ਗਈ ਹੈ। ਇਸੇ ਸਮੇਂ ਪਟਾਕੇ ਜਲਾਏ ਜਾ ਸਕਦੇ ਹਨ।
ਗ੍ਰੀਨ ਕੈਟਾਗਰੀ ਦੇ ਇਲਾਵਾ ਦੂਜਾ ਕੋਈ ਪਟਾਕਾ ਚਲਾਉਣ ‘ਤੇ ਰੋਕ ਰਹੇਗੀ। ਦੀਵਾਲੀ ਦੇ ਦਿਨ ਸ਼ਹਿਰਵਾਸੀ ਰਾਤ 8 ਤੋਂ 10 ਵਜੇ ਤੱਕ 2 ਘੰਟੇ ਗ੍ਰੀਨ ਪਟਾਕੇ ਚਲਾ ਸਕਣਗੇ। ਦੁਸਹਿਰੇ ‘ਤੇ ਪੁਤਲਾ ਜਲਾਉਣ ਦੀ ਮਨਜ਼ੂਰੀ ਰਹੇਗੀ ਪਰ ਇਨ੍ਹਾਂ ਵਿਚ ਗ੍ਰੀਨ ਪਟਾਕਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਗੁਰਪੁਰਬ ‘ਤੇ ਸਵੇਰੇ 4 ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਜਲਾਏ ਜਾ ਸਕਦੇ ਹਨ।
ਦੱਸ ਦੇਈਏ ਕਿ ਚੰਡੀਗੜ੍ਹ ਪਾਲਿਊਸ਼ਨ ਕੰਟਰੋਲ ਕਮੇਟੀ ਦੀ ਰਿਪੋਰਟ ਮੁਤਾਬਕ ਸਾਲ 2020 ਅਤੇ 2021 ਵਿਚ ਦੀਵਾਲੀ ਦੇ ਮਹੀਨੇ ਏਅਰ ਕੁਆਲਟੀ ਇੰਡੈਕਸ ਲੈਵਲ ਮਾਡਰੇਟ ਜਾਂ ਸੇਟਿਸਫੈਕਟਰੀ ਹੀ ਰਿਹਾ ਸੀ। ਇਸੇ ਵਜ੍ਹਾ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਵੀ ਗ੍ਰੀਨ ਪਟਾਕਿਆਂ ਨੂੰ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ। ਗ੍ਰੀਨ ਪਟਾਕਿਆਂ ਨੂੰ ਨੈਸ਼ਨਲ ਇਨਵਾਇਰਮੈਂਟਲ ਐਂਡ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਨੇ ਤਿਆਰ ਕੀਤਾ ਸੀ। ਇਸ ਦੇ ਬਾਅਦ ਇਨ੍ਹਾਂ ਦੀ ਮੈਨੂਫੈਕਚਰਿੰਗ ਹੋ ਰਹੀ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ ਗ੍ਰੀਨ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਕਰੇਗਾ। ਇਸ ਲਈ ਡ੍ਰਾ ਕੱਢਿਆ ਜਾਵੇਗਾ। ਡੀਸੀ ਆਫਿਸ ਇਹ ਪ੍ਰਕਿਰਿਆ ਪੂਰੀ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: