ਕਾਨਪੁਰ ਵਿਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਤਾਲਾਬ ਵਿਚ ਪਲਟ ਗਈ। ਇਸ ਨਾਲ ਸ਼ਰਧਾਲੂਆਂ ਵਿਚ ਚੀਕ-ਪੁਕਾਰ ਮਚ ਗਈ। ਜਾਣਕਾਰੀ ਮੁਤਾਬਕ ਹਾਦਸੇ ਵਿਚ 27 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ ਹਨ।
ਸਾੜ ਥਾਣਾ ਖੇਤਰ ਦੇ ਕੋਰਥਾ ਪਿੰਡ ਵਾਸੀ ਸ਼ਰਧਾਲੂ ਟਰੈਕਟਰ-ਟਰਾਲੀ ਤੋਂ ਫਤਿਹਪੁਰ ਵਿਚ ਚੰਦਰਿਕਾ ਦੇਵੀ ਮੰਦਰ ਗਏ ਸਨ। ਟਰਾਲੀ ਵਿਚ ਲਗਭਗ 50 ਲੋਕ ਸਵਾਰ ਸਨ। ਵਾਪਸ ਪਰਤਦੇ ਸਮੇਂ ਸਾੜ ਤੇ ਗੰਭੀਰਪੁਰ ਪਿੰਡ ਦੇ ਵਿਚ ਸੜਕ ਕਿਨਾਰੇ ਤਾਲਾਬ ਵਿਚ ਟਰਾਲੀ ਪਲਟ ਗਈ। ਹਾਦਸੇ ਵਿਚ 27 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਕਈ ਲੋਕਾਂ ਜ਼ਖਮੀ ਦੱਸੇ ਜਾ ਰਹੇ ਹਨ।
ਕਾਨਪੁਰ ਵਿਚ ਕਈ ਅਧਿਕਾਰੀ ਪਹੁੰਚੇ ਹਨ। ਹਾਲਾਂਕਿ ਰਾਹਤ ਬਚਾਅ ਕੰਮ ਜਾਰੀ ਹੈ। ਐੱਸ. ਪੀ. ਤੇਜ ਸਵਰੂਪ ਸਿੰਘ ਵੀ ਪੁਲਿਸ ਫੋਰਸ ਨਾਲ ਪਹੁੰਚੇ ਹਨ। ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੜਕ ਹਾਦਸੇ ਵਿਚ ਕਈ ਲੋਕਾਂ ਦੀ ਮੌਤ ‘ਤੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਵੀ ਡੂੰਘਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਨਾਲ ਹੀ ਦੁਰਘਟਨਾ ਵਿਚ ਜ਼ਖਮੀ ਲੋਕਾਂ ਦੇ ਇਲਾਜ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: