ਪੰਜਾਬ ਪੁਲਿਸ ਦੀ ਕਸਟੱਡੀ ਤੋਂ ਫਰਾਰ ਹੋਇਆ ਲਾਰੈਂਸ ਦਾ ਖਾਸ ਗੁਰਗਾ ਦੀਪਕ ਕੁਮਾਰ ਟੀਨੂੰ NIA ਦੀ ਰਾਡਾਰ ‘ਤੇ ਵੀ ਹੈ। ਐੱਨਆਈਏ ਵਿਦੇਸ਼ ਵਿਚ ਬੈਠੇ ਅੱਤਵਾਦੀਆਂ ਨਾਲ ਉਸ ਦੇ ਗਠਜੋੜ ਦੀ ਵੀ ਜਾਂਚ ਕਰ ਰਹੀ ਹੈ। ਬੀਤੇ 12 ਸਤੰਬਰ ਨੂੰ NIA ਨੇ ਗੈਂਗਸਟਰਾਂ ਤੇ ਪੁਲਿਸ ਦੇ ਗਠਜੋੜ ਨੂੰ ਲੈ ਕੇ ਪੰਜਾਬ, ਹਰਿਆਣਾ ਰਾਜਸਥਾਨ, ਦਿੱਲੀ ਤੇ ਐੱਨਸੀਆਰ ਵਿਚ 50 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਇਕ ਟੀਮ ਦੀਪਕ ਕੁਮਾਰ ਉਰਫ ਟੀਨੂੰ ਦੇ ਹਰਿਆਣਾ ਸਥਿਤ ਘਰ ‘ਚ ਵੀ ਛਾਪੇਮਾਰੀ ਕਰਨ ਪਹੁੰਚੀ ਸੀ।
ਛਾਪੇਮਾਰੀ ਦਾ ਮਕਸਦ ਭਾਰਤ ਤੇ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ, ਗੈਂਗਸਟਰਾਂ ਤੇ ਡਰੱਗ ਤਸਕਰਾਂ ਨੂੰ ਫੜਨਾ ਸੀ। ਨਾਲ ਹੀ ਤਸਕਰਾਂ ਵਿਚ ਹੋ ਰਹੇ ਗਠਜੋੜ ਨੂੰ ਖਤਮ ਕਰਨਾ ਸੀ। NIA ਦੀ ਟੀਮ ਨੇ ਲਗਭਗ 8 ਘੰਟੇ ਤੱਕ ਦੀਪਕ ਕੁਮਾਰ ਟੀਨੂੰ ਦੇ ਘਰ ਨੂੰ ਖੰਗਾਲਿਆ ਸੀ। ਉਸ ਦੇ ਘਰ ਤੋਂ ਕਾਗਜ਼ਾਤ ਵੀ ਬਰਾਮਦ ਹੋਏ ਸਨ। ਉਸ ਦੇ ਪਿਤਾ ਪੇਂਟਰ ਅਨਿਲ ਕੁਮਾਰ ਤੋਂ ਵੀ ਐੱਨਆਈਏ ਨੇ ਪੁੱਛਗਿਛ ਕੀਤੀ ਸੀ।
ਦੀਪਕ ਕੁਮਾਰ ਟੀਨੂੰ ਹੁਣ ਪੁਲਿਸ ਹਿਰਾਸਤ ਤੋਂ ਭੱਜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕਪੂਰਥਲਾ ਜੇਲ੍ਹ ਤੋਂ ਪੁੱਛਗਿਛ ਲਈ ਪੁਲਿਸ ਜ਼ਿਲ੍ਹਾ ਮਾਨਸਾ ਲੈ ਕੇ ਆਈ ਸੀ। ਸੂਤਰਾਂ ਦਾ ਕਹਿਣਾ ਹੈਕਿ ਬੀਤੀ ਰਾਤ ਉਸ ਨੇ ਪੁਲਿਸ ਸਾਹਮਣੇ ਦਾਅਵਾ ਕੀਤਾ ਸੀ ਕਿ ਉਹ ਅਜਿਹੀ ਜਗ੍ਹਾ ਰੇਡ ਕਰਵਾ ਸਕਦਾ ਹੈ ਜਿਥੋਂ ਹਥਿਆਰ ਬਰਾਮਦ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਪੁਲਿਸ ਉਸ ਨੂੰ ਬਿਨਾਂ ਹਥਕੜੀ ਦੇ ਇੱਕ ਨਿੱਜੀ ਵਾਹਨ ਵਿਚ ਰੇਡ ਲਈ ਲਿਜਾ ਰਹੀ ਸੀ। ਇਸੇ ਦੌਰਾਨ ਉਹ ਫਰਾਰ ਹੋ ਗਿਆ। ਦੀਪਕ ਟੀਨੂੰ ਨੇ ਮੂਸੇਵਾਲਾ ਹੱਤਿਆਕਾਂਡ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪੁਲਿਸ ਦੀ ਪੁੱਛਗਿਛ ਵਿਚ ਖੁਲਾਸਾ ਹੋਇਆ ਸੀ ਕਿ ਮੂਸੇਵਾਲਾ ਦੇ ਕਤਲ ਤੋਂ 2 ਦਿਨ ਪਹਿਲਾਂ ਉਸ ਦੀ ਲਾਰੈਂਸ ਨਾਲ ਗੱਲ ਹੋਈ ਸੀ।