ਉੱਤਰ ਪ੍ਰਦੇਸ਼ ਦੇ ਭਦੋਹੀ ‘ਚ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਦੁਰਗਾ ਪੰਡਾਲ ‘ਚ ਅੱਗ ਲੱਗਣ ਨਾਲ 5 ਲੋਕ ਜਿਊਂਦੇ ਸੜ ਗਏ, ਇਨ੍ਹਾਂ ਵਿੱਚ 3 ਬੱਚੇ ਅਤੇ 2 ਔਰਤਾਂ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਭਗਵਾਨ ਸ਼ੰਕਰ ਅਤੇ ਮਾਂ ਕਾਲੀ ਦੀ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਸੀ। ਸਟੇਜ ਦੇ ਸਾਹਮਣੇ 200 ਤੋਂ ਵੱਧ ਲੋਕ ਬੈਠੇ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਉਦੋਂ ਅਚਾਨਕ ਸਟੇਜ ਦੇ ਸੱਜੇ ਪਾਸੇ ਅੱਗ ਲੱਗ ਗਈ।
ਘਟਨਾ ਐਤਵਾਰ ਰਾਤ 8 ਵਜੇ ਦੀ ਹੈ। ਦਰਅਸਲ ਗੁਫਾ ਵਰਗਾ ਪੰਡਾਲ ਫਾਈਬਰ ਪੋਲੀਥੀਨ ਨਾਲ ਸਜਾਇਆ ਗਿਆ ਸੀ। ਰੋਸ਼ਨੀ ਲਈ ਹੈਲੋਜਨ ਲਾਈਟ ਲਾਈ ਗਈ ਸੀ, ਜਿਸ ਕਰਕੇ ਪਾਲੀਥੀਨ ਨੂੰ ਅੱਗ ਲੱਗ ਗਈ। ਅੰਦਰ ਲੱਗੇ ਪੱਖਿਆਂ ਕਰਕੇ ਅੱਗ ਸਿਰਫ਼ 20 ਸਕਿੰਟਾਂ ਵਿੱਚ ਹੀ ਪੂਰੇ ਪੰਡਾਲ ਵਿੱਚ ਫੈਲ ਗਈ। ਬਾਹਰ ਨਿਕਲਣ ਲਈ ਸਿਰਫ਼ ਇੱਕ ਪਤਲੀ ਟੇਢੀ ਗੈਲਰੀ ਸੀ। ਜਦੋਂ ਭਗਦੜ ਮੱਚ ਗਈ ਤਾਂ ਕਿਸੇ ਨੂੰ ਰਾਹ ਨਹੀਂ ਮਿਲਿਆ।
ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਵਾਰਾਣਸੀ ਅਤੇ ਪ੍ਰਗਾਗਰਾਜ ਲਿਜਾਇਆ ਗਿਆ। ਐਤਵਾਰ ਰਾਤ 11 ਵਜੇ ਹਾਦਸੇ ਦੇ 3 ਘੰਟੇ ਬਾਅਦ ਜ਼ਖਮੀ 12 ਸਾਲਾ ਅੰਕੁਸ਼ ਸੋਨੀ ਅਤੇ 45 ਸਾਲਾ ਜਯਾ ਦੇਵੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੋਮਵਾਰ ਸਵੇਰੇ 9 ਵਜੇ ਫਿਰ ਤੋਂ ਬੁਰੀ ਖਬਰ ਆਈ। 8 ਸਾਲਾ ਹਰਸ਼ਵਰਧਨ, 10 ਸਾਲਾ ਨਵੀਨ ਅਤੇ 48 ਸਾਲਾ ਆਰਤੀ ਵੀ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਤਰ੍ਹਾਂ ਇਸ ਹਾਦਸੇ ‘ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। 47 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ਤੋਂ ਇਲਾਵਾ 15 ਵਿਅਕਤੀ ਮਾਮੂਲੀ ਝੁਲਸ ਗਏ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚੇ ਸਬ-ਇੰਸਪੈਕਟਰ ਰਾਮਾਸ਼ੀਸ਼ ਬਿੰਦ ਦੇ ਬਿਆਨਾਂ ‘ਤੇ ਐੱਫ.ਆਈ.ਆਰ. ਦਰਜ ਕੀਤੀ ਗਈ।
ਇਕ ਚਸ਼ਮਦੀਦ ਔਰਤ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਇਸ ਤੋਂ ਬਾਅਦ ਇਹ ਪੂਰੇ ਪੰਡਾਲ ਵਿੱਚ ਫੈਲ ਗਈ। ਇਕ ਹੋਰ ਔਰਤ ਨੇ ਕਿਹਾ, ‘ਪੰਡਾਲ ਵਿਚ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਅੱਗ ਦੀਆਂ ਲਪਟਾਂ ਵੱਧ ਰਹੀਆਂ ਸਨ। ਲੋਕ ਖੁਦ ਬਚਾਅ ਲਈ ਆਏ। ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਲੋਕ ਬਚ ਗਏ।
ਇਹ ਵੀ ਪੜ੍ਹੋ : MP ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ‘ਬੰਦੀ ਸਿੰਘਾਂ ਖ਼ਿਲਾਫ ਬੋਲਣਾ ਬੰਦ ਕਰ ਦੇ, ਨਹੀਂ ਤਾਂ…’
ਹਾਲਾਂਕਿ ਦੁਰਗਾ ਪੂਜਾ ਦੀ ਇਜਾਜ਼ਤ ਲਈ ਗਈ ਸੀ। ਹਾਲਾਂਕਿ ਅੱਗ ਬੁਝਾਊ ਵਿਭਾਗ ਦੀ ਫਾਇਰ ਬ੍ਰਿਗੇਡ ਦੀ ਗੱਡੀ ਇਮਾਰਤ ਦੇ ਨੇੜੇ ਖੜ੍ਹੀ ਨਹੀਂ ਸੀ। ਹਾਦਸੇ ਤੋਂ ਕਰੀਬ 20 ਮਿੰਟ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਭਦੋਹੀ ਦੇ ਡੀਐਮ ਗੋਰੰਗ ਰਾਠੀ ਨੇ ਘਟਨਾ ਦੀ ਜਾਂਚ ਲਈ 4 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਇਹ ਜਾਂਚ ਟੀਮ 4 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਡੀਐਮ ਗੌਰਾਂਗ ਰਾਠੀ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ।