Listening Music health benefits: ਮਿਊਜ਼ਿਕ ਨਾ ਸਿਰਫ਼ ਤੁਹਾਡੇ ਮੂਡ ਨੂੰ ਵਧੀਆ ਬਣਾਉਂਦਾ ਹੈ ਬਲਕਿ ਤੁਹਾਨੂੰ ਕਈ ਸਿਹਤ ਲਾਭ ਵੀ ਦਿੰਦਾ ਹੈ। ਇਸ ਨਾਲ ਤਣਾਅ ਵੀ ਦੂਰ ਹੁੰਦਾ ਹੈ ਅਤੇ ਮਿਊਜ਼ਿਕ ਸੁਣਨ ਨਾਲ ਤੁਹਾਨੂੰ ਕਈ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਮਿਊਜ਼ਿਕ ਸੁਣਨ ਦੇ ਕੀ ਫਾਇਦੇ ਹਨ। ਤਾਂ ਆਓ ਜਾਣਦੇ ਹਾਂ ਮਿਊਜ਼ਿਕ ਸੁਣਨ ਦੇ ਫਾਇਦੇ…
ਇਨਸੌਮਨੀਆ ਦੀ ਸਮੱਸਿਆ ਦੂਰ: ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਰਾਤ ਨੂੰ ਘੱਟ ਆਵਾਜ਼ ‘ਚ ਗਾਣੇ ਸੁਣੋ। ਇਸ ਨਾਲ ਤੁਹਾਡੀ ਇਨਸੌਮਨੀਆ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਤੁਹਾਡੀ ਨੀਂਦ ਵੀ ਬਹੁਤ ਚੰਗੀ ਆਵੇਗੀ। ਕੋਈ ਹਲਕਾ-ਹਲਕਾ ਮਿਊਜ਼ਿਕ ਜੋ ਤੁਸੀਂ ਰਾਤ ਨੂੰ ਸੁਣ ਸਕਦੇ ਹੋ।
ਰਿਲੀਜ਼ ਹੁੰਦੇ ਹਨ ਹੈਪੀ ਹਾਰਮੋਨ: ਮਾਹਿਰਾਂ ਦੇ ਅਨੁਸਾਰ ਸੰਗੀਤ ਸੁਣਨ ਨਾਲ ਤੁਹਾਡੇ ਸਰੀਰ ‘ਚ ਹੈਪੀ ਹਾਰਮੋਨ ਨਿਕਲਦੇ ਹਨ। ਉਦਾਹਰਨ ਲਈ ਐਂਡੋਰਫਿਨ, ਆਕਸੀਟੌਸਿਨ, ਸੇਰੋਟੋਨਿਨ, ਡੋਪਾਮਾਈਨ, ਆਦਿ। ਮਿਊਜ਼ਿਕ ਸੁਣਨ ਨਾਲ ਸਰੀਰ ‘ਚ ਇਹਨਾਂ ਹਾਰਮੋਨਾਂ ਦਾ ਲੈਵਲ ਵਧਦਾ ਹੈ ਅਤੇ ਤੁਸੀਂ ਚੰਗਾ ਅਤੇ ਖੁਸ਼ ਮਹਿਸੂਸ ਕਰਦੇ ਹੋ।
ਤਣਾਅ ਹੁੰਦਾ ਹੈ ਦੂਰ: ਮਿਊਜ਼ਿਕ ਸੁਣਨ ਨਾਲ ਤੁਹਾਡਾ ਤਣਾਅ ਦੂਰ ਹੁੰਦਾ ਹੈ। ਖੋਜ ਦੇ ਅਨੁਸਾਰ ਮਿਊਜ਼ਿਕ ਥੈਰੇਪੀ ਦਰਦ, ਚਿੰਤਾ, ਦਿਲ ਦੀ ਧੜਕਣ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵੀ ਘੱਟ ਕਰਦਾ ਹੈ।
ਵਧਦਾ ਹੈ ਫੋਕਸ: ਜੇਕਰ ਤੁਸੀਂ ਕਿਸੇ ਵੀ ਚੀਜ਼ ‘ਤੇ ਕੇਂਦ੍ਰਿਤ ਨਹੀਂ ਜਾਪਦੇ ਤਾਂ ਤੁਸੀਂ ਸੰਗੀਤ ਸੁਣ ਸਕਦੇ ਹੋ। ਸੰਗੀਤ ਤੁਹਾਨੂੰ ਚੀਜ਼ਾਂ ‘ਤੇ ਧਿਆਨ ਕੇਂਦਰਿਤ ਕਰਨ ‘ਚ ਮਦਦ ਕਰਦਾ ਹੈ। ਸੰਗੀਤ ਸੁਣਨ ਨਾਲ ਤੁਹਾਡੇ ਆਲੇ-ਦੁਆਲੇ ਪੋਜ਼ੀਟਿਵ ਮਾਹੌਲ ਬਣਦਾ ਹੈ, ਇਸ ਤੋਂ ਇਲਾਵਾ ਤੁਸੀਂ ਆਪਣੇ ਅੰਦਰ ਵੀ ਪੋਜ਼ੀਟਿਵ ਮਹਿਸੂਸ ਕਰਦੇ ਹੋ।
ਮੈਡੀਟੇਸ਼ਨ ਤੋਂ ਮਿਲਦਾ ਹੈ ਫ਼ਾਇਦਾ: ਮਾਹਿਰਾਂ ਮੁਤਾਬਕ ਜੇਕਰ ਤੁਸੀਂ ਯੋਗਾ ਜਾਂ ਮੈਡੀਟੇਸ਼ਨ ਦੌਰਾਨ ਸੰਗੀਤ ਸੁਣਦੇ ਹੋ ਤਾਂ ਤੁਹਾਡਾ ਧਿਆਨ ਕੇਂਦਰਿਤ ਹੋਵੇਗਾ। ਮੈਡੀਟੇਸ਼ਨ ਦੌਰਾਨ ਤੁਸੀਂ ਭਾਰਤੀ ਸ਼ਾਸਤਰੀ ਸੰਗੀਤ, ਕੁਦਰਤ ਦੀਆਂ ਆਵਾਜ਼ਾਂ, ਇੰਸਟਰੂਮੈਂਟਲ ਸੰਗੀਤ, ਕ੍ਰਿਸਚੀਅਨ ਸੰਗੀਤ ਸੁਣ ਸਕਦੇ ਹੋ। ਇਸ ਨਾਲ ਤੁਹਾਡਾ ਤਣਾਅ ਵੀ ਦੂਰ ਹੋਵੇਗਾ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
- ਹਮੇਸ਼ਾ ਘੱਟ ਆਵਾਜ਼ ‘ਚ ਮਿਊਜ਼ਿਕ ਸੁਣੋ। ਬਹੁਤ ਜ਼ਿਆਦਾ ਆਵਾਜ਼ ‘ਤੇ ਸੰਗੀਤ ਸੁਣਨਾ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।
- ਜੇਕਰ ਤੁਸੀਂ ਲੋਅ ਮਹਿਸੂਸ ਕਰ ਰਹੇ ਹੋ ਤਾਂ ਸੈਡ ਮਿਊਜ਼ਿਕ ਦੀ ਬਜਾਏ ਫਾਸਟ ਬੀਟ ਵਾਲਾ ਗਾਣਾ ਜਾਂ ਹਲਕਾ ਸੰਗੀਤ ਸੁਣੋ। ਇਸ ਨਾਲ ਤੁਸੀਂ ਜ਼ਿਆਦਾ ਐਕਟਿਵ ਹੋਵੋਗੇ।